ਗੈਰ-ਗੋਰਿਆਂ ਨੂੰ ਉੱਚ ਅਹੁਦੇ ਦੇਵੇਗੀ ਜੌਹਨਸਨ ਐਂਡ ਜੌਹਨਸਨ ਕੰਪਨੀ

Friday, Nov 20, 2020 - 11:29 AM (IST)

ਗੈਰ-ਗੋਰਿਆਂ ਨੂੰ ਉੱਚ ਅਹੁਦੇ ਦੇਵੇਗੀ ਜੌਹਨਸਨ ਐਂਡ ਜੌਹਨਸਨ ਕੰਪਨੀ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਜੌਹਨਸਨ ਐਂਡ ਜੌਹਨਸਨ ਦੇ ਅਧਿਕਾਰੀਆਂ ਨੇ ਮੰਗਲਵਾਰਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਨੀ ਨੇ ਜਾਤੀ ਅਸਮਾਨਤਾ ਨਾਲ ਨਜਿੱਠਣ ਲਈ 100 ਮਿਲੀਅਨ ਡਾਲਰ ਦੀ ਪਹਿਲਕਦਮੀ ਤਹਿਤ ਪੰਜ ਸਾਲਾਂ ਦੇ ਅੰਦਰ-ਅੰਦਰ ਕੰਪਨੀ ਵਿਚ ਗੈਰ-ਗੋਰੇ ਕਾਮਿਆਂ ਦੀ ਗਿਣਤੀ 50 ਫ਼ੀਸਦੀ ਵਧਾਉਣ ਅਤੇ ਉੱਚ ਅਹੁਦੇ ਦੇਣ ਦੀ ਯੋਜਨਾ ਬਣਾਈ ਹੈ।  ਵਿਸ਼ਵ ਦੀ ਸਭ ਤੋਂ ਵੱਡੀ ਇਸ ਸਿਹਤ ਕੰਪਨੀ ਨੇ ਕਿਹਾ ਕਿ ਇਹ ਵਿਗਿਆਨ, ਕਾਰੋਬਾਰ ਅਤੇ ਸਿਹਤ ਦੇਖਭਾਲ ਵਿਚ ਦਿਲਚਸਪੀ ਰੱਖਣ ਵਾਲੇ ਕਾਲੇ ਮੂਲ ਦੇ ਵਿਦਿਆਰਥੀਆਂ ਲਈ ਕਾਲਜ ਸਕਾਲਰਸ਼ਿਪ ਦਾ ਵੀ ਪ੍ਰਬੰਧ ਕਰੇਗੀ। 

ਗਲੋਬਲ ਕਾਰਪੋਰੇਟ ਮਾਮਲਿਆਂ ਦੇ ਕਾਰਜਕਾਰੀ ਉਪ-ਪ੍ਰਧਾਨ, ਮਾਈਕਲ ਸਨੀਦ ਅਨੁਸਾਰ ਇਹ ਸਾਡੀ ਸਮੁੱਚੀ ਵਪਾਰਕ ਸਫਲਤਾ ਵਿਚ ਯਕੀਨਨ ਇਕ ਵੱਡਾ ਕਾਰਕ ਹੈ।ਇਸ ਕੰਪਨੀ ਦੇ ਵਧੀਆ ਕੰਮਾਂ  ਨੇ ਪਿਛਲੇ ਦਹਾਕੇ ਦੌਰਾਨ ਬਹੁਤ ਵਧੀਆ ਪ੍ਰਭਾਵ ਪਾਇਆ ਹੈ ਪਰ ਕੰਪਨੀ ਦੀ ਨੌਕਰੀ ਅਤੇ ਸਕਾਲਰਸ਼ਿਪ ਦੀ ਪਹਿਲਕਦਮੀ ਨੇ ਮੰਗਲਵਾਰ ਨੂੰ ਅਬਜ਼ਰਵਰਾਂ ਤੋਂ ਪ੍ਰਸ਼ੰਸਾ ਹਾਸਲ ਕੀਤੀ ਹੈ। ਇਸ ਸੰਬੰਧ ਵਿਚ ਨਿਊਜਰਸੀ ਦੇ ਅਫਰੀਕਨ ਅਮਰੀਕੀ ਚੈਂਬਰ ਆਫ ਕਾਮਰਸ ਦੇ ਪ੍ਰਧਾਨ, ਜੌਹਨ ਹਰਮੋਨ ਅਨੁਸਾਰ ਇਹ ਇਕ ਬਹੁਤ ਵਧੀਆ ਖ਼ਬਰ ਹੈ ਤੇ  ਉਮੀਦ ਹੈ ਕਿ ਦੂਸਰੇ ਵੀ ਇਸ ਦਾ ਪਾਲਣ ਕਰਨਗੇ।

ਜੌਹਨਸਨ ਐਂਡ ਜੌਹਨਸਨ ਆਪਣੇ ਪ੍ਰੋਗਰਾਮਾਂ ਦੀ ਸ਼ੁਰੂਆਤ ਉਸ ਸਮੇਂ ਕਰ ਰਿਹਾ ਹੈ ਜਦੋਂ ਰਾਸ਼ਟਰ ਇਕ ਮੁਸੀਬਤ ਭਰੇ ਸਾਲ ਵਿੱਚੋਂ ਲੰਘ ਰਿਹਾ ਹੈ ਅਤੇ ਇਕ ਵਿਸ਼ਵਵਿਆਪੀ ਮਹਾਮਾਰੀ ਨਾਲ ਸਮਾਜਿਕ ਨਿਆਂ ਲਹਿਰ ਨਾਲ ਵੀ ਪ੍ਰਭਾਵਿਤ ਹੋਇਆ ਹੈ। ਸਨੀਦ ਨੇ ਕਿਹਾ ਕਿ ਕੰਪਨੀ ਵਿਚ ਸਿਰਫ 7ਫ਼ੀਸਦੀ ਉਪ-ਪ੍ਰਧਾਨ ਅਤੇ 6 ਫ਼ੀਸਦੀ ਗੈਰ-ਗੋਰੇ ਇਸ ਦੇ ਮੈਨੇਜਰ ਅਤੇ ਡਾਇਰੈਕਟਰ ਹਨ ਜੋ ਕਿ ਅਮਰੀਕਾ ਦੀ ਆਬਾਦੀ ਦਾ 13.4 ਫ਼ੀਸਦੀਬਣਦੇ ਹਨ। ਇਸ ਕੰਪਨੀ ਨੇ 2025 ਤਕ ਗੈਰ-ਗੋਰਿਆਂ ਦੇ ਉਪ-ਪ੍ਰਧਾਨਾਂ ਅਤੇ ਪ੍ਰਬੰਧਕਾਂ ਦੀ ਗਿਣਤੀ 50 ਫ਼ੀਸਦੀ ਵਧਾਉਣ ਦਾ ਟੀਚਾ ਮਿੱਥਿਆ ਹੈ।


author

Lalita Mam

Content Editor

Related News