ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਨੇ ਆਪਣੀ ਗਰਲਫ੍ਰੈਂਡ ਨਾਲ ਇਕਨਾਮੀ ਕਲਾਸ ''ਚ ਕੀਤਾ ਸਫਰ

12/29/2019 5:21:55 PM

ਲੰਡਨ- ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੇ ਉਹਨਾਂ ਦੀ ਗਰਲਫ੍ਰੈਂਡ ਕੈਰੀ ਸਾਈਮੰਡਸ ਕੈਰੇਬੀਆਈ ਦੇਸ਼ ਸੇਂਟ ਲੂਸੀਆ ਵਿਚ ਨਵੇਂ ਸਾਲ ਦੀਆਂ ਛੁੱਟੀਆਂ ਮਨਾ ਰਹੇ ਹਨ। ਦੋਵਾਂ ਨੇ ਸੇਂਟ ਲੂਸੀਆ ਜਾਣ ਲਈ ਬ੍ਰਿਟਿਸ਼ ਏਅਰਵੇਜ਼ ਦੀ ਇਕਨਾਮੀ ਕਲਾਸ ਵਿਚ ਯਾਤਰਾ ਦਾ ਬਦਲ ਚੁਣਿਆ। ਜਹਾਜ਼ ਦੀ ਇਸ ਸ਼੍ਰੇਣੀ ਵਿਚ ਲੰਡਨ ਤੋਂ ਸੇਂਟ ਲੂਸੀਆ ਦੀ ਯਾਤਰਾ ਦੇ ਪ੍ਰਤੀ ਵਿਅਕਤੀ 1,730 ਡਾਲਰ ਦਾ ਖਰਚਾ ਆਉਂਦਾ ਹੈ। ਜਦਕਿ ਜਾਨਸਨ ਨੇ ਜੇਕਰ ਇਹੀ ਯਾਤਰਾ ਬ੍ਰਿਟਿਸ਼ ਹਵਾਈ ਫੌਜ ਦੇ ਪ੍ਰਾਈਵੇਟ ਜੈੱਟ ਨਾਲ ਕੀਤੀ ਹੁੰਦੀ ਤਾਂ ਕਰੀਬ ਇਕ ਲੱਖ ਪਾਊਂਡ (ਕਰੀਬ 93 ਲੱਖ ਰੁਪਏ) ਤੋਂ ਜ਼ਿਆਦਾ ਦਾ ਖਰਚ ਹੁੰਦਾ।

PunjabKesari

ਡੇਲੀ ਮੇਲ ਦੀ ਖਬਰ ਮੁਤਾਬਕ ਵੀਰਵਾਰ ਨੂੰ ਇਕ ਸਹਿ-ਯਾਤਰੀ ਵਲੋਂ ਖਿੱਚੀ ਗਈ ਤਸਵੀਰ ਵਿਚ ਪ੍ਰਧਾਨ ਮੰਤਰੀ ਜਾਨਸਨ ਨੂੰ ਬਾਰੀ ਵਾਲੇ ਪਾਸੇ ਕਿਤਾਬ ਪੜਦੇ ਦੇਖਿਆ ਜਾ ਸਕਦਾ ਹੈ। ਜਦਕਿ ਉਹਨਾਂ ਦੀ ਗਰਲਫ੍ਰੈਂਡ ਸਾਈਮੰਡਸ ਉਹਨਾਂ ਦੇ ਨਾਲ ਬੈਠੀ ਹੈ। ਦੋਵੇਂ ਜਹਾਜ਼ ਦੇ ਪਿੱਛੇ ਵਾਲੇ ਇਕਨਾਮੀ ਵਿਚ ਬੈਠੇ ਸਨ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਇਹ ਯਾਤਰਾ ਕੰਮਕਾਜ ਤੋਂ ਦੂਰ ਸੀ ਤੇ ਇਸ ਦੌਰਾਨ ਉਹਨਾਂ ਦੇ ਕੋਲ ਸਿਰਫ ਨਾਂ ਦੀ ਹੀ ਸੁਰੱਖਿਆ ਸੀ। ਸੇਂਟ ਲੂਸੀਆ ਵਿਚ ਜਾਨਸਨ ਤੇ ਸਾਈਮੰਡਸ ਦਾ ਸਵਾਗਤ ਉਥੋਂ ਦੇ ਪ੍ਰਧਾਨ ਮੰਤਰੀ ਐਲੇਨ ਚੇਸਟਰਨੇਟ ਨੇ ਕੀਤਾ।

ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਏਅਰਫੋਰਸ ਦੇ ਪ੍ਰਾਈਵੇਟ ਜੈੱਟ ਵਿਚ ਸਫਰ ਕਰ ਸਕਦੇ ਸਨ, ਜਿਸ 'ਤੇ ਕਰੀਬ 93 ਲੱਖ ਰੁਪਏ ਦਾ ਖਰਚ ਆਉਂਦਾ ਪਰ ਇਕਨਾਮੀ ਵਿਚ ਸਫਰ ਕਰਕੇ ਉਹਨਾਂ ਨੇ ਆਮ ਲੋਕਾਂ ਦੇ 90 ਲੱਖ ਰੁਪਏ ਬਚਾ ਲਏ। ਫਲਾਈਟ ਵਿਚ ਯਾਤਰੀ ਨੇ ਬੋਰਿਸ ਜਾਨਸਨ ਤੇ ਉਹਨਾਂ ਦੀ ਗਰਲਫ੍ਰੈਂਡ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ।


Baljit Singh

Content Editor

Related News