PM ਜਾਨਸਨ ਨੂੰ ''ਕੋਵਿਡ ਟੀਕਾ ਪਾਸ'' ਸੰਬੰਧੀ ਨਿਯਮ ਲਿਆਉਣ ਲਈ ਵਿਰੋਧ ਦਾ ਕਰਨਾ ਪਿਆ ਸਾਹਮਣਾ

Wednesday, Dec 15, 2021 - 09:49 PM (IST)

PM ਜਾਨਸਨ ਨੂੰ ''ਕੋਵਿਡ ਟੀਕਾ ਪਾਸ'' ਸੰਬੰਧੀ ਨਿਯਮ ਲਿਆਉਣ ਲਈ ਵਿਰੋਧ ਦਾ ਕਰਨਾ ਪਿਆ ਸਾਹਮਣਾ

ਲੰਡਨ-ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਬੁੱਧਵਾਰ ਨੂੰ ਦੇਸ਼ 'ਚ ਕੋਵਿਡ-19 ਵੈਕਸੀਨ ਸਰਟੀਫਿਕੇਟ ਨੂੰ ਲਾਜ਼ਮੀ ਕਰਨ ਨੂੰ ਲੈ ਕੇ ਆਪਣੀ ਹੀ ਪਾਰਟੀ ਦੇ ਅੰਦਰੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ 'ਚ ਬਾਲਗਾਂ ਨੂੰ ਨਾਈਟਕਲੱਬ, ਵੱਡੇ ਖੇਡ ਮੈਚਾਂ ਅਤੇ ਹੋਰ ਵੱਡੇ ਸਮਾਗਮਾਂ 'ਚ ਦਾਖਲ ਹੋਣ ਲਈ ਦੋਹਰੇ ਟੀਕਾਕਰਨ ਦੇ ਪ੍ਰਮਾਣ ਦੇ ਰੂਪ 'ਚ ਹੁਣ 'ਕੋਵਿਡ ਪਾਸ' ਦਿਖਾਉਣਾ ਹੋਵੇਗਾ। ਕੰਜ਼ਰਵੇਟਿਵ ਪਾਰਟੀ ਦੇ 99 ਸੰਸਦ ਮੈਂਬਰਾਂ ਨੇ ਸਰਕਾਰ ਦੀਆਂ ਯੋਜਨਾਵਾਂ ਵਿਰੁੱਧ ਵੋਟਿੰਗ ਕਰਨ ਦੇ ਬਾਵਜੂਦ ਮੰਗਲਵਾਰ ਰਾਤ ਸੰਸਦ ਨੇ ਨਿਯਮ ਪਾਸ ਕਰ ਦਿੱਤੇ।

ਇਹ ਵੀ ਪੜ੍ਹੋ :ਨੇਪਾਲੀ ਕਾਂਗਰਸ ਨੇ ਪ੍ਰਧਾਨ ਮੰਤਰੀ ਦੇਉਬਾ ਨੂੰ ਲਗਾਤਾਰ ਦੂਜੀ ਵਾਰ ਚੁਣਿਆ ਪਾਰਟੀ ਪ੍ਰਧਾਨ

ਵਿਰੋਧੀ ਲੇਬਰ ਪਾਰਟੀ ਨੇ ਪਹਿਲੇ ਹੀ ਕਿਹਾ ਸੀ ਕਿ ਉਹ ਫਰੰਟਲਾਈਨ ਹੈਲਥ ਵਰਕਰਾਂ ਦੇ ਹਿੱਤ 'ਚ ਯੋਜਨਾਵਾਂ ਦਾ ਸਮਰਥਨ ਕਰੇਗੀ। ਲੇਬਰ ਪਾਰਟੀ ਦੇ ਨੇਤਾ ਸਰ ਕੀਰ ਸਟਾਰਰ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਲਈ ਇਕ ਬਹੁਤ ਹੀ ਵੱਡਾ ਝਟਕਾ ਹੈ। ਉਨ੍ਹਾਂ ਨੇ ਵੋਟਿੰਗ ਤੋਂ ਬਾਅਦ ਕਿਹਾ ਕਿ ਇਹ ਪੁਸ਼ਟੀ ਕਰਦਾ ਹੈ ਕਿ ਉਹ ਸਰਕਾਰ ਦੇ ਬੁਨਿਆਦੀ ਕੰਮਾਂ ਨੂੰ ਨਿਭਾਉਣ ਲਈ ਬਹੁਤ ਕਮਜ਼ੋਰ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀਆਂ ਉਦਯੋਗ ਵਿਰੋਧੀ ਨੀਤੀਆਂ ਕਾਰਨ ਲੱਕੜ ਆਧਾਰਿਤ ਇੰਡਸਟਰੀ ਬੰਦ ਹੋਣ ਦੇ ਕੰਢੇ

ਬੁੱਧਵਾਰ ਤੋਂ ਅਜਿਹੇ ਸਥਾਨਾਂ 'ਚ ਦਾਖਲ ਲਈ ਪਿਛਲੇ 48 ਘੰਟਿਆਂ ਦੇ ਅੰਦਰ ਪੂਰੀ ਤਰ੍ਹਾਂ ਟੀਕਾਕਰਨ ਜਾਂ ਇਕ ਨਕਾਰਾਤਮਕ ਪੀ.ਸੀ.ਆਰ. ਦਾ ਸਰਟੀਫਿਕੇਟ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਦਰਮਿਆਨ, ਬ੍ਰਿਟੇਨ ਦੀ ਸਿਹਤ ਸੁਰੱਖਿਆ ਏਜੰਸੀ (ਯੂਕੇਐੱਚਐੱਸਏ) ਦੇ ਮੁੱਖ ਕਾਰਜਕਾਰੀ ਡਾ. ਜੈਨੀ ਹੈਰਿਸ ਨੇ ਬੁੱਧਵਾਰ ਨੂੰ ਸੰਸਦ ਮੈਂਬਰਾਂ ਦੀ ਇਕ ਕਮੇਟੀ ਨੂੰ ਦੱਸਿਆ ਕਿ ਕੋਵਿਡ-19 ਦਾ ਓਮੀਕ੍ਰੋਨ ਵੇਰੀਐਂਟ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਜਨਤਕ ਸਿਹਤ ਲਈ ''ਸ਼ਾਇਦ ਸਭ ਤੋਂ ਵੱਡਾ ਖਤਰਾ ਹੈ।''

ਇਹ ਵੀ ਪੜ੍ਹੋ : ਜਰਮਨ ਚਾਂਸਲਰ ਸ਼ੋਲਜ਼ ਨੇ ਕੋਵਿਡ ਵਿਰੁੱਧ ਲੜਾਈ ਜਿੱਤਣ ਦਾ ਲਿਆ ਸੰਕਲਪ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News