6 ਮਰੀਜ਼ਾਂ ਦੀ ਸ਼ਿਕਾਇਤ ਤੋਂ ਬਾਅਦ ਜਾਨਸਨ ਐਂਡ ਜਾਨਸਨ ਨੂੰ ਲੱਗਾ 1600 ਕਰੋੜ ਦਾ ਜੁਰਮਾਨਾ

11/17/2017 2:54:37 PM

ਨਿਊਯਾਰਕ (ਏਜੰਸੀ)- ਡਲਾਸ ਦੀ ਫੈਡਰਲ ਕੋਰਟ ਨੇ ਗਲਤ ਢੰਗ ਨਾਲ ਕੀਤੇ ਗਏ ਚੂਲੇ ਦੇ ਟਰਾਂਸਪਲਾਂਟ ਦੇ ਮਾਮਲੇ ਵਿੱਚ ਜਾਨਸਨ ਐਂਡ ਜਾਨਸਨ ਅਤੇ ਉਸਦੀ ਸਹਿਯੋਗੀ ਕੰਪਨੀ ਉੱਤੇ 1600 ਕਰੋੜ ਦਾ ਜੁਰਮਾਨਾ ਠੋਕਿਆ ਹੈ। 6 ਮਰੀਜ਼ਾਂ ਨੂੰ ਇਹ ਰਕਮ ਵੰਡੀ ਜਾਵੇਗੀ।ਅਦਾਲਤ ਨੇ ਆਪਣੇ ਫੈਸਲੇ ਵਿੱਚ ਮੰਨਿਆ ਕਿ ਮੇਟਲ ਆਨ ਮੇਟਲ ਚੂਲੇ ਦੇ ਟਰਂਸਪਲਾਂਟ ਕਰਨ ਤੋਂ ਬਾਅਦ ਕੰਪਨੀ ਨੇ ਮਰੀਜ਼ਾਂ ਨੂੰ ਇਸਦੇ ਖਤਰੇ ਪ੍ਰਤੀ ਸੁਚੇਤ ਨਹੀਂ ਕੀਤਾ।
ਨਿਊਯਾਰਕ ਵਿੱਚ ਰਹਿਣ ਵਾਲੇ 6 ਲੋਕਾਂ ਨੇ ਅਦਾਲਤ ਵਿੱਚ ਸ਼ਿਕਾਇਤ ਦਰਜ ਕੀਤੀ ਸੀ ਕਿ ਚੂਲੇ ਦਾ ਟਰਾਂਸਪਲਾਂਟ ਕਰਾਉਣ ਤੋਂ ਬਾਅਦ ਉਨ੍ਹਾਂ ਦੇ ਟਿਸ਼ੂ ਮਰਨ, ਹੱਡੀ ਗਲਤ ਜੁੜਣ ਨਾਲ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪਿਆ।ਕੰਪਨੀ ਨੇ ਕਿਹਾ ਕਿ ਉਹ ਫੈਸਲੇ ਵਿਰੁੱਧ ਪਟੀਸ਼ਨ ਦਾਇਰ ਕਰਨਗੇ।
ਕੰਪਨੀ ਨੇ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਫੈਡਰਲ ਕੋਰਟ ਦੇ ਜੱਜ ਐਡਵਰਡ ਕਿਨਕੇਡ ਦੇ ਅਧਿਕਾਰਾਂ ਉੱਤੇ ਸਵਾਲ ਖਖਾ ਕੀਤਾ ਸੀ।  ਉਸਨੇ ਅਦਾਲਤ ਵਿੱਚ ਇਸ ਤਰ੍ਹਾਂ ਦੇ ਕੇਸਾਂ ਦੀ ਸੁਣਵਾਈ ਫੈਡਰਲ ਕੋਰਟ ਵਿੱਚ ਕਰਨ ਉੱਤੇ ਇਤਰਾਜ਼ ਜਤਾਇਆ ਸੀ ਪਰ ਉਦੋਂ ਜੱਜਾਂ  ਦੇ ਪੈਨਲ ਨੇ ਫੈਸਲਾ ਦਿੱਤਾ ਸੀ ਕਿ ਫੈਡਰਲ ਕੋਰਟ ਮਾਮਲੇ ਦੀ ਸੁਣਵਾਈ ਕਰੇ। ਉਸ ਤੋਂ ਬਾਅਦ 18 ਸਤੰਬਰ ਤੋਂ ਸ਼ੁਰੂ ਹੋਈ 9 ਹਫ਼ਤੇ ਦੀ ਸੁਣਵਾਈ ਪੂਰੀ ਹੋਣ ਤੋਂ ਬਾਅਦ ਫੈਸਲਾ ਆਇਆ।
ਧਿਆਨਯੋਗ ਹੈ ਕਿ ਜਾਨਸਨ ਐਂਡ ਜਾਨਸਨ ਖਿਲਾਫ ਇਸ ਤਰ੍ਹਾਂ ਦੇ 9700 ਵਾਦ ਅਦਾਲਤਾਂ ਵਿੱਚ ਲਟਕੇ ਹੋਏ ਹਨ। ਇਸ ਫੈਸਲੇ ਤੋਂ ਬਾਅਦ ਸਾਰੇ ਮਾਮਲਿਆਂ ਉੱਤੇ ਅਸਰ ਪਵੇਗਾ।ਹਾਲਾਂਕਿ ਕੰਪਨੀ ਲਈ ਫੈਸਲੇ ਖਿਲਾਫ ਅਪੀਲ ਦਾ ਬਦਲ ਖੁੱਲਾ ਹੈ।


Related News