ਜੋਅ ਬਾਈਡੇਨ ਨੇ ਦੋ ਭਾਰਤੀ-ਅਮਰੀਕੀਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ
Wednesday, Dec 23, 2020 - 10:42 PM (IST)
ਵਾਸ਼ਿੰਗਟਨ- ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਈਡਨ ਨੇ ਮੰਗਲਵਾਰ ਨੂੰ ਆਪਣੇ ਲੰਬੇ ਸਮੇਂ ਤੋਂ ਸਹਿਯੋਗੀ ਭਾਰਤੀ-ਅਮਰੀਕੀ ਵਿਨੈ ਰੈੱਡੀ ਨੂੰ ਆਪਣਾ ਭਾਸ਼ਣ ਲੇਖਕ ਨਾਮਜ਼ਦੀ ਕੀਤਾ। ਇਸ ਦੇ ਨਾਲ ਹੀ ਗੌਤਮ ਰਾਘਵਨ ਨੂੰ ਰਾਸ਼ਟਰਪਤੀ ਦਫ਼ਤਰ ਦੇ ਉਪ ਨਿਦੇਸ਼ਕ ਦੇ ਅਹੁਦੇ ’ਤੇ ਨਿਯੁਕਤ ਕੀਤਾ ਹੈ। ਰਾਘਵਨ ਪਹਿਲਾਂ ਵੀ ਵ੍ਹਾਈਟ ਹਾਊਸ ਵਿਚ ਸੇਵਾ ਦੇ ਚੁੱਕੇ ਹਨ।
ਵਿਨੈ ਰੈਡੀ ਅਤੇ ਰਾਘਵਨ ਨਾਲ ਬਾਈਡਨ ਅਤੇ ਨਵੀਂ ਚੁਣੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵ੍ਹਾਈਟ ਹਾਊਸ ਲਈ ਹੋਰ ਚਾਰ ਸੀਨੀਅਰ ਕਰਮੀਆਂ ਦੀ ਵੀ ਨਿਯੁਕਤੀ ਕੀਤੀ ਹੈ। ਐਨੀ ਫਿਲੀਪਿਕ ਨੂੰ ਪ੍ਰਬੰਧਨ ਅਤੇ ਪ੍ਰਸ਼ਾਸਨ ਦੇ ਨਿਰਦੇਸ਼ਕ ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ ਹੈ, ਰਿਆਨ ਮੋਂਟੋਇਆ ਨੂੰ ਅਨੁਸੂਚਿਤ ਅਤੇ ਅਗਾਊਂ ਨਿਰਦੇਸ਼ਕ ਦੇ ਰੂਪ ਵਿਚ, ਬਰੂਸ ਰੀਡ ਨੂੰ ਸਟਾਫ਼ ਦੇ ਉਪ ਮੁਖੀ ਦੇ ਰੂਪ ਵਿਚ ਅਤੇ ਐਲਿਜ਼ਾਬੈ ਵਿਲੰਕਸ ਨੂੰ ਸਟਾਫ਼ ਦੇ ਮੁਖੀ ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ ਹੈ।
ਬਾਈਡਨ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਅਨੁਭਵੀ ਵਿਅਕਤੀ ਉਨ੍ਹਾਂ ਨੀਤੀਆਂ ਨੂੰ ਪੂਰਾ ਕਰਨ ਲਈ ਜੁੜ ਰਹੇ ਹਨ, ਜੋ ਸਾਡੇ ਦੇਸ਼ ਨੂੰ ਇਕ ਅਜਿਹੇ ਨਿਰਮਾਣ ਦੇ ਰਸਤੇ ’ਤੇ ਲੈ ਜਾਣਗੇ, ਜਿੱਥੇ ਅਸੀਂ ਪਹਿਲਾਂ ਨਹੀਂ ਪੁੱਜੇ। ਰੈਡੀ ਬਾਈਡੇਨ-ਹੈਰਿਸ ਚੋਣ ਪ੍ਰਚਾਰ ਦੇ ਵੀ ਸੀਨੀਅਰ ਸਲਾਹਕਾਰ ਅਤੇ ਭਾਸ਼ਣ ਲੇਖਕ ਰਹੇ ਹਨ। ਰਾਘਵਨ ਭਾਰਤੀ-ਅਮਰੀਕੀ ਸੰਸਦ ਮੈਂਬਰ ਪ੍ਰੋਮਿਲਾ ਜੈਪਾਲ ਦੇ ਚੀਫ਼ ਆਫ਼ ਸਟਾਫ਼ ਦੇ ਰੂਪ ਵਿਚ ਸੇਵਾ ਦੇ ਚੁੱਕੇ ਹਨ।