ਜੋਅ ਬਿਡੇਨ ਨੇ ਟਰੰਪ ਨੂੰ ਦੱਸਿਆ ਦੇਸ਼ ਦਾ ''ਪਹਿਲਾ ਨਸਲੀ ਰਾਸ਼ਟਰਪਤੀ''

Thursday, Jul 23, 2020 - 12:09 PM (IST)

ਜੋਅ ਬਿਡੇਨ ਨੇ ਟਰੰਪ ਨੂੰ ਦੱਸਿਆ ਦੇਸ਼ ਦਾ ''ਪਹਿਲਾ ਨਸਲੀ ਰਾਸ਼ਟਰਪਤੀ''

ਵਾਸ਼ਿੰਗਟਨ- ਅਮਰੀਕਾ ਵਿਚ ਨਵੰਬਰ ਮਹੀਨੇ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵਿਤ ਉਮੀਦਵਾਰ ਜੋਅ ਬਿਡੇਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੇਸ਼ ਦਾ ਪਹਿਲਾ ਨਸਲੀ ਰਾਸ਼ਟਰਪਤੀ ਦੱਸਿਆ ਹੈ। ਸੇਵਾ ਕਰਮਚਾਰੀ ਕੌਮਾਂਤਰੀ ਸੰਘ ਵਲੋਂ ਆਯੋਜਿਤ ਇਕ ਆਨਲਾਈਨ ਪ੍ਰੋਗਰਾਮ ਵਿਚ ਉਨ੍ਹਾਂ ਨੇ ਇਹ ਬਿਆਨ ਦਿੱਤਾ। 

ਸੇਵਾ ਕਰਮਚਾਰੀ ਕੌਮਾਂਤਰੀ ਸੰਘ ਵਲੋਂ ਆਯੋਜਿਤ ਇਕ ਆਨਲਾਈਨ ਪ੍ਰੋਗਰਾਮ ਵਿਚ ਉਨ੍ਹਾਂ ਨੇ ਇਹ ਬਿਆਨ ਦਿੱਤਾ। ਪ੍ਰੋਗਰਾਮ ਦੌਰਾਨ ਜਦ ਇਕ ਵਿਅਕਤੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਨਸਲਵਾਦ ਅਤੇ ਰਾਸ਼ਟਰਪਤੀ ਦੇ ਇਸ ਨੂੰ 'ਚੀਨੀ ਵਾਇਰਸ' ਦੱਸਣ ਦੇ ਸੰਦਰਭ ਵਿਚ ਸ਼ਿਕਾਇਤ ਕੀਤੀ ਤਾਂ ਬਿਡੇਨ ਨੇ ਟਰੰਪ ਦੀ ਆਲੋਚਨਾ ਕੀਤੀ ਅਤੇ ਨਸਲਵਾਦ ਫੈਲਾਉਣ ਲਈ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਿਆ। ਸਾਬਕਾ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਜਿਸ ਤਰ੍ਹਾਂ ਲੋਕਾਂ ਨਾਲ ਉਨ੍ਹਾਂ ਦੇ ਰੰਗ, ਉਨ੍ਹਾਂ ਦੇ ਰਾਸ਼ਟਰ ਨੂੰ ਦੇਖ ਕੇ ਵਿਵਹਾਰ ਕਰਦੇ ਹਨ, ਉਹ ਦੁਖੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਰਾਸ਼ਟਰਪਤੀ ਨੇ ਕਦੇ ਅਜਿਹਾ ਨਹੀਂ ਕੀਤਾ। ਕਦੇ ਨਹੀਂ। ਕਿਸੇ ਰੀਪਬਲਿਕਨ ਰਾਸ਼ਟਰਪਤੀ ਨੇ ਵੀ ਅਜਿਹਾ ਨਹੀਂ ਕੀਤਾ। ਕਿਸੇ ਡੈਮੋਕ੍ਰੇਟਿਕ ਰਾਸ਼ਟਰਪਤੀ ਨੇ ਵੀ ਨਹੀਂ। ਸਾਡੇ ਇੱਥੇ ਨਸਲੀ ਲੋਕ ਹਨ, ਉਨ੍ਹਾਂ ਨੇ ਰਾਸ਼ਟਰਪਤੀ ਬਣਨ ਦੀ ਵੀ ਕੋਸ਼ਿਸ਼ ਕੀਤੀ। ਉਹ ਪਹਿਲੇ ਹਨ ਜੋ ਬਣ ਸਕੇ। ਬਿਡੇਨ ਨੇ ਕਿਹਾ ਕਿ ਟਰੰਪ ਨਸਲਵਾਦ ਦੀ ਵਰਤੋਂ ਮਹਾਮਾਰੀ ਨਾਲ ਨਜਿੱਠਣ ਦੀਆਂ ਅਸਫਲਤਾਵਾਂ ਨੂੰ ਲੁਕਾਉਣ ਲਈ ਕਰ ਰਹੇ ਹਨ। 


author

Lalita Mam

Content Editor

Related News