ਜੋ ਬਾਈਡੇਨ ਨੇ 128 ਸਾਲ ਪੁਰਾਣੀ ਬਾਈਬਲ ''ਤੇ ਹੱਥ ਰੱਖ ਕੇ ਚੁੱਕੀ ਰਾਸ਼ਟਰਪਤੀ ਅਹੁਦੇ ਦੀ ਸਹੁੰ
Thursday, Jan 21, 2021 - 02:35 AM (IST)

ਵਾਸ਼ਿੰਗਟਨ -78 ਸਾਲ ਦੇ ਡੈਮੋਕ੍ਰੇਟ ਜੋਸੇਫ ਆਰ ਬਾਈਡੇਨ (ਜੋ ਬਾਈਡੇਨ) ਅਮਰੀਕੀ ਇਤਿਹਾਸ ਦੇ ਸਭ ਤੋਂ ਵੱਧ ਉਮਰ ਵਾਲੇ ਰਾਸ਼ਟਰਪਤੀ ਬਣੇ। ਇਸ ਪ੍ਰੋਗਰਾਮ ਵਿਚ ਕਰੀਬ 1200 ਤੋਂ ਵੱਧ ਲੋਕ ਸ਼ਾਮਲ ਹੋਏ। ਬਾਈਡੇਨ ਨੂੰ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਾਨ ਜੀ ਰਾਬਟਰਸ ਨੇ ਅਹੁਦੇ ਅਤੇ ਗੋਪਨੀਯਤਾ ਦੀ ਸਹੁੰ ਚੁਕਾਈ। ਉਨ੍ਹਾਂ ਨੇ ਆਪਣੇ ਪਰਿਵਾਰ ਦੀ ਬਾਈਬਲ 'ਤੇ ਹੱਥ ਰੱਖ ਕੇ ਸਹੁੰ ਚੁੱਕੀ ਜੋ ਸੰਨ 1893 (128 ਸਾਲ ਪੁਰਾਣੀ) ਦੀ ਹੈ। ਇਸ ਦੀ ਵਰਤੋਂ ਉਨ੍ਹਾਂ ਨੇ 2009 ਅਤੇ 2013 ਵਿਚ ਓਪ-ਰਾਸ਼ਟਰਪਤੀ ਅਹੁਦੇ ਦੀ ਚੁੱਕਣ ਲਈ ਵੀ ਕੀਤਾ ਸੀ।
ਇਹ ਵੀ ਪੜ੍ਹੋ -ਇਹ ਹਨ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀਆਂ ਸੁਵਿਧਾਵਾਂ
ਉਨ੍ਹਾਂ ਤੋਂ ਪਹਿਲਾਂ 56 ਸਾਲਾ ਕਮਲਾ ਹੈਰਿਸ ਨੇ ਵੀ ਅਮਰੀਕਾ ਦੇ 49ਵੀਂ ਉਪ-ਰਾਸ਼ਟਰਪਤੀ ਦੀ ਸਹੁੰ ਚੁੱਕੀ। ਉਨ੍ਹਾਂ ਨੂੰ ਸੁਪਰੀਮ ਕੋਰਟ ਦੀ ਜਸਟਿਸ ਸੋਨੀਆ ਸੋਟੋਮਾਯੋਰ ਨੇ ਸਹੁੰ ਚੁਕਾਈ। ਕਮਲਾ ਅਮਰੀਕੀ ਇਤਿਹਾਸ ਦੀ ਪਹਿਲੀ ਮਹਿਲਾ ਉਪ-ਰਾਸ਼ਟਰਪਤੀ ਹੈ। ਬਾਈਡੇਨ ਦੇ ਸਹੁੰ ਚੁੱਕ ਪ੍ਰੋਗਰਾਮ ਵਿਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਬਿਲ ਕਲਿੰਟਨ ਅਤੇ ਹੁਣ ਸਾਬਕਾ ਉਪ-ਰਾਸ਼ਟਰਪਤੀ ਹੋ ਚੁੱਕ ਮਾਈਕ ਪੇਂਸ ਸ਼ਾਮਲ ਹੋਏ। ਹਾਲਾਂਕਿ ਡੋਨਾਲਡ ਟਰੰਪ ਇਸ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋਏ।
ਇਹ ਵੀ ਪੜ੍ਹੋ -ਇਹ ਹਨ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀਆਂ ਸੁਵਿਧਾਵਾਂ
ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਹਿਲੇ ਸੰਬੋਧਨ ਵਿਚ ਕਿਹਾ ਕਿ ਇਹ ਅਮਰੀਕਾ ਦਾ ਦਿਨ ਹੈ, ਇਹ ਅਮਰੀਕਾ ਦਾ ਦਿਨ ਹੈ ਅਤੇ ਇਹ ਇਤਿਹਾਸ ਅਤੇ ਉਮੀਦਾਂ ਦਾ ਦਿਨ ਹੈ। ਅਮਰੀਕਾ ਦੀਆਂ ਕਈ ਵਾਰ ਪ੍ਰੀਖਿਆਵਾਂ ਹੋਈਆਂ ਅਤੇ ਉਹ ਚੁਣੌਤੀਆਂ ਤੋਂ ਉਭਰਿਆ ਹੈ। ਅੱਜ ਅਸੀਂ ਇਕ ਉਮੀਦਵਾਰ ਦੀ ਜਿੱਤ ਦਾ ਜਸ਼ਨ ਨਹੀਂ ਮਨਾ ਰਹੇ ਸਗੋਂ ਲੋਕਤੰਤਰ ਦੇ ਲਈ ਜਸ਼ਨ ਮਨਾ ਰਹੇ ਹਾਂ। ਆਪਣੇ ਭਾਸ਼ਣ ਵਿਚ ਉਨ੍ਹਾਂ ਨੇ ਡੋਨਾਲਡ ਟਰੰਪ 'ਤੇ ਨਿਸ਼ਾਨਾ ਵਿੰਨ੍ਹਿਆ। ਜੋ ਬਾਈਡੇਨ ਅਤੇ ਕਮਲਾ ਹੈਰਿਸ ਵੱਲੋਂ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕਈ ਦੇਸ਼ਾਂ ਦੇ ਪ੍ਰਮੁੱਖਾਂ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇਹ ਵੀ ਪੜ੍ਹੋ -ਗਰਭਵਤੀ ਔਰਤ ਨਾਲ ਛੇੜਖਾਨੀ ਦੇ ਦੋਸ਼ ਹੇਠ ਭਾਰਤੀ ਵਿਅਕਤੀ ਨੂੰ 9 ਮਹੀਨੇ ਦੀ ਕੈਦ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।