ਬਾਈਡੇਨ ਨੇ ਸੰਘੀ ਜੱਜ ਦੇ ਅਹੁਦੇ ਲਈ ਭਾਰਤੀ-ਅਮਰੀਕੀ ਵਕੀਲ ਨੂੰ ਕੀਤਾ ਨਾਮਜ਼ਦ
Wednesday, Jun 16, 2021 - 10:15 AM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਨੈਕਟੀਕਟ ਦੇ ਸੰਘੀ ਜੱਜ ਦੇ ਅਹੁਦੇ ਲਈ ਭਾਰਤੀ-ਅਮਰੀਕੀ ਨਾਗਰਿਕ ਅਧਿਕਾਰ ਵਕੀਲ ਸਰਲਾ ਵਿਦਿਆ ਨਗਾਲਾ ਨੂੰ ਨਾਮਜ਼ਦ ਕੀਤਾ ਹੈ। ਸੈਨੇਟ ਜੇਕਰ ਨਗਾਲਾ ਦੇ ਨਾਮ 'ਤੇ ਮੋਹਰ ਲਗਾਉਂਦਾ ਹੈ ਤਾਂ ਉਹ ਕਨੈਕਟੀਕਟ ਦੀ ਜ਼ਿਲ੍ਹਾ ਅਦਾਲਤ ਦੀ ਦੱਖਣੀ ਏਸ਼ੀਆਈ ਮੂਲ ਦੀ ਪਹਿਲੀ ਜੱਜ ਹੋਵੇਗੀ।
ਨਗਾਲਾ ਵਰਤਮਾਨ ਵਿਚ ਕਨੈਕਟੀਕਟ ਜ਼ਿਲ੍ਹੇ ਵਿਚ ਅਮਰੀਕੀ ਅਟਾਰਨੀ ਦਫਤਰ ਵਿਚ ਮੁੱਖ ਅਪਰਾਧ ਈਕਾਈ ਦੀ ਉਪ ਪ੍ਰਮੁੱਖ ਦੇ ਰੂਪ ਵਿਚ ਕੰਮ ਕਰ ਰਹੀ ਹੈ। ਉਹ 2017 ਤੋਂ ਇਸ ਅਹੁਦੇ 'ਤੇ ਹੈ। ਨਗਾਲਾ 2012 ਵਿਚ ਯੂ.ਐੱਸ. ਅਟਾਰਨੀ ਦੇ ਦਫਤਰ ਨਾਲ ਜੁੜੀ ਅਤੇ ਉਹਨਾਂ ਨੇ ਨਸਲੀ ਨਫਰਤ ਨਾਲ ਪ੍ਰੇਰਿਤ ਅਪਰਾਧ ਦੇ ਮਾਮਲਿਆਂ ਦੀ ਕੋਆਰਡੀਨੇਟਰ ਸਮੇਤ ਕਈ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ। ਇਸ ਤੋਂ ਪਹਿਲਾਂ ਨਗਾਲਾ ਨੇ 2009 ਤੋਂ 2012 ਤੱਕ ਸੈਨ ਫ੍ਰਾਂਸਿਸਕੋ, ਕੈਲੀਫੋਰਨੀਆ ਵਿਚ ਮੁੰਗੇਰ, ਟੋਲਸ ਅਤੇ ਓਲਸਨ ਵਿਚ ਇਕ ਸਹਿਯੋਗੀ (ਐਸੋਸੀਏਟ) ਦੇ ਰੂਪ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਸਿੱਖ ਸਾਂਸਦ ਨੇ ਮੁਸਲਿਮ ਵਿਰੋਧੀ ਬਿੱਲ ਦੇ ਸਮਰਥਨ ਲਈ ਮੰਗੀ ਮੁਆਫ਼ੀ
ਨਗਾਲਾ ਦੇ ਇਲਾਵਾ ਸੰਘੀ ਬੈਂਚ ਲਈ ਚਾਰ ਉਮੀਦਵਾਰਾਂ ਅਤੇ ਕੋਲੰਬੀਆ ਜ਼ਿਲ੍ਹਾ ਅਦਾਲਤਾਂ ਲਈ ਦੋ ਉਮੀਦਵਾਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਉਹ ਸਾਰੇ ਅਸਧਾਰਨ ਰੂਪ ਨਾਲ ਯੋਗ, ਅਨੁਭਵੀ, ਕਾਨੂੰਨ ਦੇ ਸ਼ਾਸਨ ਅਤੇ ਅਮਰੀਕੀ ਸੰਵਿਧਾਨ ਦੇ ਪ੍ਰਤੀ ਸਮਰਪਿਤ ਹੈ। ਬਿਆਨ ਵਿਚ ਕਿਹਾ ਗਿਆ ਕਿ ਨਗਾਲਾ ਅਤੇ ਹੋਰ ਦੀ ਨਾਮਜ਼ਦਗੀ ਰਾਸ਼ਟਰਪਤੀ ਬਾਈਡੇਨ ਦੇ ਦੇਸ਼ ਦੀਆਂ ਅਦਾਲਤਾਂ ਵਿਚ ਵਿਭਿੰਨਤਾ ਨੂੰ ਯਕੀਨੀ ਕਰਨ ਦੇ ਵਾਅਦੇ ਨੂੰ ਪੂਰਾ ਕਰਦਾ ਹੈ।
ਨੋਟ- ਬਾਈਡੇਨ ਨੇ ਸੰਘੀ ਨਿਆਂਧੀਸ਼ ਅਹੁਦੇ ਲਈ ਭਾਰਤੀ-ਅਮਰੀਕੀ ਵਕੀਲ ਨੂੰ ਕੀਤਾ ਨਾਮਜ਼ਦ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।