ਬਾਈਡੇਨ ਨੇ ਸਵਾਤੀ ਮੋਹਨ ਨਾਲ ਕੀਤੀ ਗੱਲਬਾਤ, ਕਿਹਾ- ਅਮਰੀਕਾ ਦੇ ਹਰ ਖੇਤਰ ''ਚ ਛਾਏ ਭਾਰਤੀ
Friday, Mar 05, 2021 - 06:01 PM (IST)
ਵਾਸ਼ਿੰਗਟਨ (ਬਿਊਰੋ): ਬਾਈੇਡੇਨ ਪ੍ਰਸ਼ਾਸਨ ਨੇ ਮਹੱਤਪੂਰਨ ਅਹੁਦਿਆਂ 'ਤੇ ਭਾਰਤੀ ਮੂਲ ਦੇ 55 ਮੈਂਬਰਾਂ ਦੀ ਨਿਯੁਕਤੀ ਕਰ ਕੇ ਇਤਿਹਾਸ ਰਚ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਮੂਲ ਦੇ ਅਮਰੀਕੀ ਦੇਸ਼ ਦੇ ਹਰ ਖੇਤਰ ਵਿਚ ਛਾਏ ਹੋਏ ਹਨ। ਬਾਈਡੇਨ ਦੇ 50 ਦਿਨਾਂ ਦੇ ਕਾਰਜਕਾਲ ਵਿਚ ਹੁਣ ਤੱਕ 55 ਭਾਰਤੀ-ਅਮਰੀਕੀਆਂ ਦੀ ਉੱਚ ਅਹੁਦਿਆਂ 'ਤੇ ਨਿਯੁਕਤੀ ਹੋਈ ਹੈ। ਭਾਰਤੀ-ਅਮਰੀਕੀ ਨਾਸਾ ਵਿਗਿਆਨੀ ਸਵਾਤੀ ਮੋਹਨ ਨਾਲ ਗੱਲਬਾਤ ਦੌਰਾਨ ਬਾਈਡੇਨ ਨੇ ਭਾਰਤੀ ਮੂਲ ਦੇ ਲੋਕਾਂ ਦੀ ਤਾਰੀਫ਼ ਕੀਤੀ।
ਬਾਈਡੇਨ ਨੇ ਵਧਾਇਆ ਸਵਾਤੀ ਮੋਹਨ ਦਾ ਹੌਂਸਲਾ
ਸਵਾਤੀ ਮੋਹਨ ਨੇ ਨਾਸਾ ਦੇ ਮਾਰਸ 2020 ਮਿਸ਼ਨ ਵਿਚ ਗਾਈਡੇਂਸ, ਨੇਵੀਗੇਸ਼ਨ ਅਤੇ ਕੰਟਰੋਲ ਆਪਰੇਸ਼ਨ ਦੀ ਜ਼ਿੰਮੇਵਾਰੀ ਸੰਭਾਲੀ ਹੈ। ਬਾਈਡੇਨ ਨੇ ਨਾਸਾ ਵਿਗਿਆਨੀ ਸਵਾਤੀ ਮੋਹਨ ਨਾਲ ਗੱਲਬਾਤ ਕਰ ਕੇ ਉਸ ਦਾ ਹੌਂਸਲਾ ਵਧਾਇਆ। ਬਾਈਡੇਨ ਨੇ ਸਵਾਤੀ ਨਾਲ ਗੱਲਬਾਤ ਦੌਰਾਨ ਕਿਹਾ,''ਭਾਰਤੀ ਮੂਲ ਦੇ ਅਮਰੀਕੀ ਪੂਰੇ ਦੇਸ਼ ਵਿਚ ਛਾਏ ਹੋਏ ਹਨ।ਤੁਸੀਂ ਉਪ ਰਾਸ਼ਟਰਪਤੀ ਕਮਲਾ ਹੈਰਿਸ, ਮੇਰੇ ਸਪੀਚ ਰਾਈਟਰ ਵਿਨੈ ਰੈੱਡੀ ਇਸ ਦੇ ਕੁਝ ਉਦਾਹਰਨ ਹਨ। ਬਾਈਡੇਨ ਪ੍ਰਸ਼ਾਸਨ ਨੇ ਭਾਰਤੀ ਮੂਲ ਦੀ ਨੀਰਾ ਟੰਡਨ ਨੂੰ ਬਜਟ ਪ੍ਰਮੁੱਖ ਅਹੁਦੇ 'ਤੇ ਨਿਯੁਕਤੀ ਲਈ ਨਾਮਜ਼ਦ ਕੀਤਾ ਸੀ ਪਰ ਸਮਰਥਨ ਨਾ ਮਿਲਣ ਦੇ ਡਰ ਨਾਲ ਉਹਨਾਂ ਨੇ ਆਪਣਾ ਨਾਮ ਵਾਪਸ ਲੈ ਲਿਆ।
50 ਦਿਨਾਂ ਦੇ ਕਾਰਜਕਾਲ ਦੌਰਾਨ ਭਾਰਤੀਆਂ ਦੀ ਨਿਯੁਕਤੀ
ਇਸ ਤੋਂ ਪਹਿਲਾਂ ਓਬਾਮਾ ਪ੍ਰਸ਼ਾਸਨ ਵਿਚ ਭਾਰਤੀ-ਅਮਰੀਕੀਆਂ ਦੀਆਂ ਸਭ ਤੋਂ ਵੱਧ ਨਿਯੁਕਤੀਆਂ ਹੋਈਆਂ ਸਨ। ਟਰੰਪ ਸਰਕਾਰ ਵਿਚ ਵੀ ਭਾਰਤੀ-ਅਮਰੀਕੀਆਂ ਨੂੰ ਮਹੱਤਵਪੂਰਨ ਅਹੁਦੇ ਮਿਲੇ ਸਨ। ਭਾਵੇਂਕਿ ਬਾਈਡੇਨ ਆਪਣੇ ਕਾਰਜਕਾਲ ਦੇ 50 ਦਿਨਾਂ ਦੇ ਅੰਦਰ ਹੀ ਵੱਡੀ ਗਿਣਤੀ ਵਿਚ ਭਾਰਤੀ-ਅਮਰੀਕੀਆਂ ਨੂੰ ਨਿਯੁਕਤ ਕਰ ਚੁੱਕੇ ਹਨ। ਪਿਛਲੇ ਹਫ਼ਤੇ ਡਾਕਟਰ ਵਿਵੇਕ ਮੂਰਤੀ ਯੂਐੱਸ ਸਰਜਨ ਜਨਰਲ ਦੇ ਅਹੁਦੇ ਲਈ ਆਪਣੀ ਯੋਗਤਾ ਸਾਬਤ ਕਰਨ ਲਈ ਸੈਨੇਟ ਕਮੇਟੀ ਸਾਹਮਣੇ ਪੇਸ਼ ਹੋਏ, ਉੱਥੇ ਐਸੋਸੀਏਟ ਅਟਾਰਨੀ ਜਨਰਲ ਡਿਪਾਰਟਮੈਂਟ ਆਫ ਜਸਟਿਸ ਦੇ ਅਹੁਦੇ ਲਈ ਵਨੀਤਾ ਗੁਪਤਾ ਵੀ ਸੈਨੇਟ ਸਾਹਮਣੇ ਪੇਸ਼ ਹੋਣ ਵਾਲੀ ਹੈ।
ਭਾਰਤੀਆਂ ਲਈ ਮਾਣ ਦਾ ਪਲ
ਭਾਰਤੀ ਮੂਲ ਦੇ ਅਮਰੀਕੀ ਅਤੇ ਇੰਡੀਆਸਪੋਰਾ ਦੇ ਫਾਊਂਡਰ ਐਮ ਰੰਗਾਸਵਾਮੀ ਨੇ ਪੀ.ਟੀ.ਆਈ. ਨੂੰ ਕਿਹਾ ਕਿ ਇਹ ਦੇਖਣਾ ਸੁਖਦ ਹੈ ਕਿ ਇੰਨੇ ਸਾਰੇ ਭਾਰਤੀ-ਅਮਰੀਕੀ ਜਨਤਕ ਸੇਵਾ ਦੇ ਖੇਤਰ ਵਿਚ ਜਾਣ ਲਈ ਤਿਆਰ ਹਨ। ਪਿਛਲੇ ਮਹੀਨੇ ਅਸੀਂ ਸਰਕਾਰ ਵਿਚ ਸ਼ਾਮਲ ਭਾਰਤੀ ਮੂਲ ਦੇ ਅਮਰੀਕੀਆਂ ਦੀ ਸੂਚੀ ਜਾਰੀ ਕੀਤੀ ਸੀ ਜਿਸ ਵਿਚ ਹੁਣ ਕਈ ਹੋਰ ਨਾਮ ਜੁੜ ਚੁੱਕੇ ਹਨ। ਰੀਪਬਲਿਕਨ ਦੇ ਸਖ਼ਤ ਵਿਰੋਧ ਕਾਰਨ ਨੀਰਾ ਟੰਡਨ ਦੇ ਨਾਮਜ਼ਦਗੀ ਵਾਪਸ ਲੈਣ ਨਾਲ ਭਾਰਤੀ-ਅਮਰੀਕੀ ਭਾਈਚਾਰੇ ਨੂੰ ਥੋੜ੍ਹੀ ਜਿਹੀ ਨਿਰਾਸ਼ਾ ਹੋਈ ਹੈ। ਭਾਵੇਂਕਿ ਬਾਈਡੇਨ ਪ੍ਰਸ਼ਾਸਨ ਵਿਚ ਭਾਰਤੀ-ਅਮਰੀਕੀ ਬੀਬੀਆਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਮਿਲੀਆਂ ਹੋਈਆਂ ਹਨ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਹੋਣਹਾਰ ਵਿਦਿਆਰਥੀਆਂ ਨੂੰ ਮਿਲੇਗਾ ਵਰਕ ਵੀਜ਼ਾ, ਜਾਣੋ ਕਦੋਂ ਤੋਂ ਕਰ ਸਕੋਗੇ ਅਪਲਾਈ
ਸਾਊਥ ਏਸ਼ੀਅਨਜ਼ ਫੌਰ ਬਾਈਡੇਨ ਦੀ ਨੇਹਾ ਦੀਵਾਨ ਨੇ ਕਿਹਾ ਕਿ ਅਸੀਂ ਇਹ ਦੇਖ ਕੇ ਰੋਮਾਂਚਿਤ ਹਾਂ ਕਿ ਇਸ ਪ੍ਰਸ਼ਾਸਨ ਨੇ ਦੱਖਣੀ ਏਸ਼ੀਆ ਦੇ ਲੋਕਾਂ ਦੀ ਨਿਯੁਕਤੀ ਕਰਕੇ ਅਮਰੀਕਾ ਦੀ ਵਿਭਿੰਨਤਾ ਨੂੰ ਸਨਮਾਨ ਦਿੱਤਾ ਹੈ। ਬਾਈਡੇਨ-ਹੈਰਿਸ ਪ੍ਰਸ਼ਾਸਨ ਦੇ ਮਹੱਤਵਪੂਰਨ ਅਹੁਦਿਆਂ 'ਤੇ ਕੀਤੀਆਂ ਗਈਆਂ ਨਿਯੁਕਤੀਆਂ ਤੋਂ ਦੱਖਣੀ ਏਸ਼ੀਆਈ ਲੋਕਾਂ ਨੂੰ ਜਨਤਕ ਸੇਵਾ ਅਤੇ ਸਰਕਾਰ ਵਿਚ ਸ਼ਾਮਲ ਹੋਣ ਦੀ ਪ੍ਰੇਰਨਾ ਮਿਲੇਗੀ। ਇਹ ਸਾਡੇ ਭਾਈਚਾਰੇ ਲਈ ਮਾਣ ਦਾ ਪਲ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।