ਕੋਰੋਨਾ ਵੈਕਸੀਨ ਦੀਆਂ 20 ਕਰੋੜ ਵਾਧੂ ਖ਼ੁਰਾਕਾਂ ਖ਼ਰੀਦੇਗਾ ਅਮਰੀਕਾ, ਹੁਣ ਤੱਕ 4 ਲੱਖ ਲੋਕਾਂ ਦੀ ਮੌਤ

01/27/2021 6:03:28 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਬਚਾਅ ਲਈ 20 ਕਰੋੜ ਵਾਧੂ ਵੈਕਸੀਨ ਦੀ ਖਰੀਦ ਸੰਬੰਧੀ ਮੰਗਲਵਾਰ ਨੂੰ ਘੋਸ਼ਣਾ ਕੀਤੀ। ਦੇਸ਼ ਵਿਚ ਇਨਫੈਕਸ਼ਨ ਦੇ ਮਾਮਲੇ 2 ਕਰੋੜ 50 ਲੱਖ ਦੇ ਕਰੀਬ ਪਹੁੰਚ ਚੁੱਕੇ ਹਨ ਜਦਕਿ 4 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਰਤਮਾਨ ਵਿਚ ਵੈਕਸੀਨ ਸਪਲਾਈ ਅਤੇ ਉਤਪਾਦਨ ਯੋਜਨਾਵਾਂ ਦੀ ਸਮੀਖਿਆ ਮਗਰੋਂ ਬਾਈਡੇਨ ਨੇ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਰਾਜਾਂ ਅਤੇ ਹੋਰ ਖੇਤਰਾਂ ਲਈ ਹਫਤਾਵਰੀ ਵੈਕਸੀਨ ਸਪਲਾਈ 86 ਲੱਖ ਤੋਂ ਵਧਾ ਕੇ ਘੱਟੋ-ਘੱਟ 1 ਕਰੋੜ ਕਰੇਗਾ।

ਰਾਸ਼ਟਰਪਤੀ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਨਜਿੱਠਣ ਲਈ ਉਹਨਾਂ ਵੱਲੋਂ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਜਨਤਾ ਤੱਕ ਪਹੁੰਚਾਉਣ ਲਈ ਦੇਸ਼ ਦੇ ਨਾਮ ਆਪਣੇ ਸੰਬੋਧਨ ਵਿਚ ਕਿਹਾ,''ਅਸੀਂ ਲੰਬਾ ਸਫਰ ਤੈਅ ਕਰਨਾ ਹੈ।'' ਬਾਈਡੇਨ ਨੇ 100 ਦਿਨਾਂ ਵਿਚ 10 ਕਰੋੜ ਵੈਕਸੀਨ ਲਗਾਉਣ ਦੇ ਆਪਣੇ ਅਭਿਲਾਸ਼ੀ ਟੀਚੇ ਨੂੰ ਦੁਹਰਾਇਆ ਅਤੇ ਕਿਹਾ ਕਿ ਆਖਰੀ ਟੀਚਾ ਇਨਫੈਕਸ਼ਨ ਨੂੰ ਹਰਾਉਣਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਅਸੀਂ ਜਲਦੀ ਹੀ ਐੱਫ.ਡੀ.ਏ. ਵੱਲੋ ਅਧਿਕਾਰਤ ਫਾਈਜ਼ਰ ਅਤੇ ਮੋਡਰਨਾ ਹਰੇਕ ਕੋਲੋਂ 10-10 ਕਰੋੜ ਵਾਧੂ ਵੈਕਸੀਨ ਦੀ ਖਰੀਦ ਦੀ ਪੁਸ਼ਟੀ ਕਰ ਪਾਵਾਂਗੇ। 

ਪੜ੍ਹੋ ਇਹ ਅਹਿਮ ਖਬਰ- ਭਾਰਤ ਦੇ 72ਵੇਂ ਗਣਤੰਤਰ ਦਿਵਸ ਮੌਕੇ ਬੁਰਜ ਖਲੀਫਾ ਤਿਰੰਗੇ ਦੇ ਰੰਗਾਂ 'ਚ ਰੌਸ਼ਨ (ਵੀਡੀਓ)

ਉਹਨਾਂ ਨੇ ਕਿਹਾ ਕਿ ਇਹ ਯੁੱਧ ਪੱਧਰ ਦੀ ਤਿਆਰੀ ਹੈ। ਇਹ ਅਤਿਕਥਨੀ ਨਹੀਂ ਹੈ ਅਤੇ ਮੈਂ ਟੀਮ ਨੂੰ ਰੱਖਿਆ ਉਤਪਾਦਨ ਐਕਟ ਦੇ ਤਹਿਤ ਮੈਨੂੰ ਜਿਹੜੀਆਂ ਸ਼ਕਤੀਆਂ ਪ੍ਰਾਪਤ ਹਨ ਉਹਨਾਂ ਦੀ ਵਰਤੋਂ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਅਤੇ ਵੈਕਸੀਨ ਦੇ ਕੰਮ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਾਬਕਾ ਪ੍ਰਸ਼ਾਸਨ ਤੋਂ ਸਪਲਾਈ ਵਿਚ ਜਿਹੜੀ ਕਮੀ ਰਹਿ ਗਈ ਅਸੀਂ ਉਸ ਨੂੰ ਦੂਰ ਕਰਨ ਲਈ ਰੱਖਿਆ ਉਤਪਾਦਨ ਐਕਟ ਦੀ ਵਰਤੋਂ ਕਰ ਰਹੇ ਹਾਂ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News