ਬਾਈਡੇਨ ਨੇ ਭਾਰਤੀ ਮੂਲ ਦੀ ਡਿਪਲੋਮੈਟ ਨੂੰ ਇੰਡੋਨੇਸ਼ੀਆ ''ਚ ਅਮਰੀਕੀ ਰਾਜਦੂਤ ਕੀਤਾ ਨਿਯੁਕਤ
Monday, Oct 23, 2023 - 11:05 AM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤੀ ਮੂਲ ਦੀ ਡਿਪਲੋਮੈਟ ਕਮਲਾ ਸ਼ਿਰੀਨ ਲਖਧੀਰ ਨੂੰ ਇੰਡੋਨੇਸ਼ੀਆ ਵਿਚ ਅਮਰੀਕੀ ਰਾਜਦੂਤ ਨਿਯੁਕਤ ਕੀਤਾ ਹੈ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਲਖਧੀਰ ਹਾਲ ਹੀ ਵਿੱਚ ਵਿਦੇਸ਼ ਵਿਭਾਗ ਦੀ ਕਾਰਜਕਾਰੀ ਸਕੱਤਰ ਸੀ। ਉਹ ਕਰੀਬ 30 ਸਾਲਾਂ ਤੋਂ ਵਿਦੇਸ਼ ਵਿਭਾਗ ਵਿੱਚ ਸੇਵਾ ਨਿਭਾਅ ਚੁੱਕੀ ਹੈ। ਲਖਧੀਰ ਦੇ ਪਿਤਾ ਨੂਰ, 1940 ਦੇ ਦਹਾਕੇ ਵਿਚ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਵਿੱਚ ਪੜ੍ਹਨ ਲਈ ਮੁੰਬਈ ਤੋਂ ਅਮਰੀਕਾ ਆਏ ਸਨ।
ਇਹ ਵੀ ਪੜ੍ਹੋ: ਅਮਰੀਕਾ 'ਚ ਕਾਰ ਹਾਦਸੇ ਮਗਰੋਂ 66 ਸਾਲਾ ਜਸਮੇਰ ਸਿੰਘ ਦੀ ਕੁੱਟਮਾਰ, ਇਲਾਜ ਦੌਰਾਨ ਤੋੜਿਆ ਦਮ
ਇਸ ਤੋਂ ਪਹਿਲਾਂ, ਲਖਧੀਰ ਨੇ 2009 ਤੋਂ 2011 ਤੱਕ ਉੱਤਰੀ ਆਇਰਲੈਂਡ ਦੇ ਬੇਲਫਾਸਟ ਵਿੱਚ ਯੂ.ਐੱਸ. ਕੌਂਸਲ ਜਨਰਲ ਅਤੇ 2017 ਤੋਂ 2021 ਤੱਕ ਮਲੇਸ਼ੀਆ ਵਿੱਚ ਰਾਜਦੂਤ ਵਜੋਂ ਸੇਵਾਵਾਂ ਦਿੱਤੀਆਂ ਹਨ। ਉਹ 1991 ਵਿੱਚ ਵਿਦੇਸ਼ ਸੇਵਾ ਵਿੱਚ ਸ਼ਾਮਲ ਹੋਈ ਸੀ ਅਤੇ ਉਨ੍ਹਾਂ ਨੇ ਦੱਖਣ-ਪੂਰਬੀ ਏਸ਼ੀਆਈ ਮਾਮਲਿਆਂ ਦੇ ਦਫ਼ਤਰ ਦੀ ਡਾਇਰੈਕਟਰ ਵਜੋਂ ਸੇਵਾ ਕੀਤੀ, ਜਿਸ ਵਿੱਚ ਇੰਡੋਨੇਸ਼ੀਆ ਨਾਲ ਅਮਰੀਕਾ ਦੇ ਸਬੰਧਾਂ ਦੀ ਜ਼ਿੰਮੇਵਾਰੀ ਵੀ ਸ਼ਾਮਲ ਸੀ। ਬਿਆਨ ਦੇ ਅਨੁਸਾਰ, ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਉਹ ਪੂਰਬੀ ਏਸ਼ੀਆਈ ਅਤੇ ਪ੍ਰਸ਼ਾਂਤ ਮਾਮਲਿਆਂ ਦੇ ਬਿਊਰੋ ਵਿੱਚ ਤਾਈਵਾਨ ਕੋਆਰਡੀਨੇਸ਼ਨ ਸਟਾਫ ਦੀ ਡਿਪਟੀ ਕੋਆਰਡੀਨੇਟਰ ਸੀ।
ਇਸ ਤੋਂ ਇਲਾਵਾ ਉਹ ਚੀਨ, ਇੰਡੋਨੇਸ਼ੀਆ ਅਤੇ ਸਾਊਦੀ ਅਰਬ ਵਿੱਚ ਵੀ ਸੇਵਾਵਾਂ ਦੇ ਚੁੱਕੀ ਹੈ। ਨੈਸ਼ਨਲ ਮਿਊਜ਼ੀਅਮ ਆਫ਼ ਅਮੈਰੀਕਨ ਡਿਪਲੋਮੇਸੀ ਵਿੱਚ ਪ੍ਰਕਾਸ਼ਿਤ ਇੱਕ ਇੰਟਰਵਿਊ ਵਿੱਚ, ਲਖਧੀਰ ਨੇ ਕਿਹਾ ਸੀ ਕਿ ਉਹ ਵੈਸਟਪੋਰਟ, ਕਨੈਕਟੀਕਟ ਵਿੱਚ ਵੱਡੀ ਹੋਈ ਸੀ ਅਤੇ ਆਪਣੇ ਮਾਤਾ-ਪਿਤਾ ਕਾਰਨ ਅੰਤਰਰਾਸ਼ਟਰੀ ਕਰੀਅਰ ਬਣਾਉਣ ਲਈ ਪ੍ਰੇਰਿਤ ਹੋਈ। 1986 ਵਿੱਚ ਹਾਰਵਰਡ ਕਾਲਜ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਉਨ੍ਹਾਂ ਨੇ 2 ਸਾਲ ਚੀਨ ਵਿੱਚ ਪੜ੍ਹਾਇਆ।
ਇਹ ਵੀ ਪੜ੍ਹੋ: ਬਾਈਡੇਨ ਸਰਕਾਰ ਲੈਣ ਜਾ ਰਹੀ ਅਹਿਮ ਫ਼ੈਸਲਾ, ਭਾਰਤੀਆਂ ਨੂੰ ਹੋਵੇਗਾ ਵੱਡਾ ਫ਼ਾਇਦਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।