ਅਮਰੀਕੀ ਸੰਸਦ ਦੇ 245 ਸਾਲ ਦੇ ਇਤਿਹਾਸ ''ਚ ਪਹਿਲੀ ਵਾਰ ਦਿਸਿਆ ਇਹ ਦ੍ਰਿਸ਼, ਤਸਵੀਰਾਂ ਵਾਇਰਲ

Friday, Apr 30, 2021 - 05:04 PM (IST)

ਅਮਰੀਕੀ ਸੰਸਦ ਦੇ 245 ਸਾਲ ਦੇ ਇਤਿਹਾਸ ''ਚ ਪਹਿਲੀ ਵਾਰ ਦਿਸਿਆ ਇਹ ਦ੍ਰਿਸ਼, ਤਸਵੀਰਾਂ ਵਾਇਰਲ

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੁੱਧਵਾਰ ਰਾਤ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਿਤ ਕੀਤਾ।ਇਸ ਦੌਰਾਨ 245 ਸਾਲ ਦਾ ਨਵਾਂ ਇਤਿਹਾਸ ਬਣ ਗਿਆ। ਅਸਲ ਵਿਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਕਾਂਗਰਸ ਵਿਚ ਸੰਬੋਧਨ ਦੌਰਾਨ ਦੇ ਔਰਤਾਂ-ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸਦਨ ਦੀ ਪ੍ਰਧਾਨ ਨੈਨਸੀ ਪੋਲੇਸੀ ਰਾਸ਼ਟਰਪਤੀ ਦੇ ਪਿੱਛੇ ਬੈਠੀਆਂ ਸਨ। 

PunjabKesari

ਬਾਈਡੇਨ ਨੇ ਕਿਹਾ,''ਮੈਡਮ ਸਪੀਕਰ, ਮੈਡਮ ਵਾਈਸ ਪ੍ਰੈਜੀਡੈਂਟ ਇਸ ਤੋਂ ਪਹਿਲਾਂ ਕਿਸੇ ਰਾਸ਼ਟਰਪਤੀ ਨੂੰ ਇਸ ਮੰਚ ਤੋਂ ਅਜਿਹੇ ਸੰਬੋਧਨ ਦਾ ਮੌਕਾ ਨਹੀਂ ਮਿਲਿਆ ਪਰ ਹੁਣ ਸਮਾਂ ਆ ਗਿਆ ਹੈ।'' ਬਾਅਦ ਵਿਚ ਔਰਤਾਂ ਲਈ ਸਮਾਨ ਤਨਖਾਹ ਅਤੇ ਮੌਕੇ ਦਾ ਜ਼ਿਕਰ ਕਰਦਿਆਂ ਬਾਈਡੇਨ ਨੇ ਕਿਹਾ ਕਿ ਇਹ ਗੱਲ ਕਰਨ ਦਾ ਸਮਾਂ ਆ ਗਿਆ ਹੈ ਅਤੇ ਜੇਕਰ ਤੁਸੀਂ ਹੈਰਾਨ ਹੋ ਰਹੇ ਹੋ ਤਾਂ ਮੇਰੇ ਪਿੱਛੇ ਦੇਖੋ।ਆਪਣੇ ਇਸ ਸੰਬੋਧਨ ਦੌਰਾਨ ਬਾਈਡੇਨ ਨੇ ਅਮਰੀਕੀ ਲੋਕਾਂ ਨੂੰ ਕੋਵਿਡ-19 ਟੀਕਾ ਲਗਵਾਉਣ ਦੀ ਅਪੀਲ ਕੀਤੀ। ਕੋਰੋਨਾ ਵਾਇਰਸ ਤੋਂ ਅਮਰੀਕਾ ਵਿਚ 574,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਰਾਤ ਨੂੰ ਦਿੱਤੇ ਸੰਬੋਧਨ ਵਿਚ ਉਹਨਾਂ ਨੇ ਲੋਕਾਂ ਨੂੰ ਖਤਰੇ ਨੂੰ ਸੰਭਾਵਨਾ ਵਿਚ ਬਦਲਣ, ਸੰਕਟ ਨੂੰ ਮੌਕੇ ਅਤੇ ਨਿਰਾਸ਼ਾ ਨੂੰ ਤਾਕਤ ਵਿਚ ਬਦਲਣ ਲਈ ਕਿਹਾ।

PunjabKesari

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਤੋਂ ਅੱਜ ਦਿੱਲੀ ਪਹੁੰਚੇਗੀ ਮਦਦ ਦੀ ਪਹਿਲੀ ਖੇਪ, ਹਰ ਆਕਸੀਜਨ ਸਿਲੰਡਰ 'ਤੇ ਲਿਖਿਆ 'ਜੈ ਹਿੰਦ'

ਬਾਈਡੇਨ ਨੇ ਕਿਹਾ,''ਅਸੀਂ ਫਿਰ ਤੋਂ ਕੰਮ ਕਰ ਰਹੇ ਹਾਂ ਫਿਰ ਤੋਂ ਸੁਪਨੇ ਦੇਖ ਰਹੇ ਹਾਂ, ਫਿਰ ਤੋਂ ਨਵੀਆਂ ਚੀਜ਼ਾਂ ਤਲਾਸ਼ ਰਹੇ ਹਾਂ। ਦੁਨੀਆ ਦੀ ਫਿਰ ਤੋਂ ਅਗਵਾਈ ਕਰ ਰਹੇ ਹਾਂ।'' ਉਹਨਾਂ ਨੇ ਕਿਹਾ,''ਅਸੀਂ ਇਕ-ਦੂਜੇ ਅਤੇ ਦੁਨੀਆ ਨੂੰ ਦਿਖਾਇਆ ਹੈ ਕਿ ਅਮਰੀਕਾ ਵਿਚ ਹਾਰ ਮੰਨਣ ਦਾ ਕੋਈ ਵਿਕਲਪ ਨਹੀਂ ਹੈ।'' ਬਾਈਡੇਨ ਨੇ ਕੋਵਿਡ-19 ਵਿਰੋਧੀ ਟੀਕਾ ਨਾ ਲਗਵਾਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਹੁਣ ਆਪਣੇ ਹੱਥ ਖੜ੍ਹੇ ਨਹੀਂ ਕਰ ਸਕਦਾ। ਉਹਨਾਂ ਨੇ ਅੱਗੇ ਕਿਹਾ,''ਅਮਰੀਕੀ ਲੋਕ ਜਾਓ, ਟੀਕਾ ਲਗਵਾਓ। ਟੀਕੇ ਉਪਲਬਧ ਹਨ।'' 


author

Vandana

Content Editor

Related News