ਇਜ਼ਰਾਈਲ ਹਮਲੇ ''ਚ ਮੀਡੀਆ ਵੀ ਬਣਿਆ ਨਿਸ਼ਾਨਾ, ਬਾਈਡੇਨ ਨੇ ਜਤਾਈ ਚਿੰਤਾ

Sunday, May 16, 2021 - 07:12 PM (IST)

ਇਜ਼ਰਾਈਲ ਹਮਲੇ ''ਚ ਮੀਡੀਆ ਵੀ ਬਣਿਆ ਨਿਸ਼ਾਨਾ, ਬਾਈਡੇਨ ਨੇ ਜਤਾਈ ਚਿੰਤਾ

ਵਾਸ਼ਿੰਗਟਨ (ਬਿਊਰੋ): ਇਜ਼ਰਾਈਲ ਅਤੇ ਫਿਲੀਸਤੀਨ ਵਿਚਾਲੇ ਖੂਨੀ ਸੰਘਰਸ਼ ਜਾਰੀ ਹੈ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਇਕ ਕਾਲ 'ਤੇ ਜ਼ਖਮੀ ਨਾਗਰਿਕਾਂ ਅਤੇ ਪੱਤਰਕਾਰਾਂ ਦੀ ਸੁਰੱਖਿਆ ਦੇ ਬਾਰੇ ਵਿਚ ਚਿੰਤਾ ਜ਼ਾਹਰ ਕੀਤੀ। ਇੱਥੇ ਦੱਸ ਦਈਏ ਕਿ ਸ਼ਨੀਵਾਰ ਨੂੰ ਇਜ਼ਰਾਇਲੀ ਹਵਾਈ ਹਮਲੇ ਨੇ ਗਾਜ਼ਾ ਸ਼ਹਿਰ ਵਿਚ ਇਕ ਉੱਚੀ ਇਮਾਰਤ ਨੂੰ ਨਸ਼ਟ ਕਰ ਦਿੱਤਾ, ਜਿਸ ਵਿਚ ਐਸੋਸੀਏਟਿਵ ਪ੍ਰੈੱਸ ਅਤੇ ਹੋਰ ਮੀਡੀਆ ਆਊਟਲੇਟਸ ਦੇ ਦਫਤਰ ਸਨ। ਜਾਣਕਾਰੀ ਮੁਤਾਬਕ ਐਸੋਸੀਏਟਿਡ ਪ੍ਰੈੱਸ ਦੇ ਸਾਰੇ ਕਰਮਚਾਰੀਆਂ ਅਤੇ ਫ੍ਰੀਲਾਂਸਰਾਂ ਨੂੰ ਇਮਾਰਤ ਵਿਚੋਂ ਸੁਰੱਖਿਅਤ ਬਾਹਰ ਕੱਢ ਦਿੱਤਾ।

ਏਪੀ ਦੇ ਪ੍ਰਧਾਨ ਅਤੇ ਸੀ.ਈ.ਓ. ਗੈਰੀ ਪਰੁਇਟ ਨੇ ਆਪਣੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਹੈਰਾਨ ਅਤੇ ਡਰੇ ਹੋਏ ਹਾਂ ਕਿ ਇਜ਼ਰਾਈਲ ਸੈਨਾ ਗਾਜ਼ਾ ਵਿਚ ਏਪੀ ਦੇ ਬਿਊਰੋ ਅਤੇ ਹੋਰ ਸਮਾਚਾਰ ਸੰਗਠਨਾਂ ਦੀ ਰਿਹਾਇਸ਼ ਨੂੰ ਨਿਸ਼ਾਨਾ ਬਣਾ ਕੇ ਨਸ਼ਟ ਕਰ ਦੇਵੇਗੀ। ਉਹ ਲੰਬੇਂ ਸਮੇਂ ਤੋਂ ਸਾਡੇ ਬਿਊਰੋ ਦੀ ਜਗ੍ਹਾ ਨੂੰ ਜਾਣਦੇ ਹਨ ਅਤੇ ਇਹ ਵੀ ਜਾਣਦੇ ਸਨ ਕਿ ਪੱਤਰਕਾਰ ਕਿੱਥੇ ਸਨ। ਉਹਨਾਂ ਨੇ ਕਿਹਾ ਕਿ ਸਾਨੂੰ ਇਕ ਚਿਤਾਵਨੀ ਮਿਲੀ ਸੀ ਕਿ ਇਮਾਰਤ ਨੂੰ ਨੁਕਸਾਨ ਹੋਵੇਗਾ। 

ਦੂਜੇ ਪਾਸੇ ਵ੍ਹਾਈਟ ਹਾਊਸ ਦਾ ਕਹਿਣਾ ਹੈਕਿ ਬਾਈਡੇਨ ਨੇ ਸ਼ਨੀਵਾਰ ਨੂੰ ਇਜ਼ਰਾਈਲ ਵਿਚ ਅੰਤਰ-ਫਿਰਕੂ ਹਿੰਸਾ ਅਤੇ ਵੈਸਟ ਬੈਂਕ ਵਿਚ ਵੱਧਦੇ ਤਣਾਅ ਦੇ ਬਾਰੇ ਆਪਣੀ ਗੰਭੀਰ ਚਿੰਤਾ ਜਤਾਈ। ਬਾਈਡੇਨ ਅਤੇ ਨੇਤਨਯਾਹੂ ਨੇ ਯੇਰੂਸ਼ਲਮ 'ਤੇ ਵੀ ਚਰਚਾ ਕੀਤੀ। ਜਿਸ ਵਿਚ ਬਾਈਡੇਨ ਨੇ ਕਿਹਾ ਕਿ ਇਸ ਨੂੰ ਸਾਰੇ ਧਰਮਾਂ ਅਤੇ ਪਿੱਠਭੂਮੀ ਦੇ ਲੋਕਾਂ ਲਈ ਸ਼ਾਂਤੀਪੂਰਨ ਸਹਿਹੋਂਦ ਦੀ ਜਗ੍ਹਾ ਹੋਣੀ ਚਾਹੀਦੀ ਹੈ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਵੈਕਸੀਨ 'ਤੇ ਚੰਗੀ ਖ਼ਬਰ, ਭਾਰਤੀ ਵੈਰੀਐਂਟ ਖ਼ਿਲਾਫ਼ ਬਜ਼ੁਰਗਾਂ 'ਚ ਵਧੀ ਸੁਰੱਖਿਆ

ਫਿਲੀਸਤੀਨ ਦੇ ਰਾਸ਼ਟਰਪਤੀ ਅਤੇ ਬਾਈਡੇਨ ਨੇ ਕੀਤੀ ਗੱਲਬਾਤ
ਉੱਥੇ ਫਿਲੀਸਤੀਨ ਦੇ ਰਾਸ਼ਟਪਤੀ ਮਹਿਮੂਦ ਅੱਬਾਸ ਨੇ ਜੋਅ ਬਾਈਡੇਨ ਨਾਲ ਫੋਨ 'ਤੇ ਗੱਲਬਾਤ ਕੀਤੀ ਜਿਸ ਵਿਚ ਉਹਨਾਂ ਨੇ ਇਜ਼ਰਾਈਲ ਨਾਲ ਜਾਰੀ ਸੰਘਰਸ਼ ਵਿਚ ਦਖਲ ਅੰਦਾਜ਼ੀ ਕਰਨ ਅਤੇ ਫਿਲੀਸਤੀਨ 'ਤੇ ਹੋ ਰਹੇ ਹਮਲਿਆਂ ਨੂੰ ਬੰਦ ਕਰਵਾਉਣ ਦੀ ਅਪੀਲ ਕੀਤੀ। ਇਕ ਜਾਣਕਾਰੀ ਮੁਤਾਬਕ ਅੱਬਾਸ ਨੇ ਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ ਜਦੋਂ ਤੱਕ ਇਲਾਕੇ ਤੋਂ ਇਜ਼ਰਾਇਲੀ ਕਬਜ਼ਾ ਹਟ ਨਹੀਂ ਜਾਂਦੀ ਉਦੋਂ ਤੱਕ ਇੱਥੇ ਸ਼ਾਂਤੀ ਸਥਾਪਿਤ ਨਹੀਂ ਹੋ ਸਕਦੀ।

ਹਮਾਸ ਨੇ ਦਾਗੇ 1800 ਰਾਕੇਟ
ਜਿੱਥੇ ਇਜ਼ਰਾਈਲ ਵੱਲੋਂ ਰਾਕੇਟ ਦਾਗੇ ਜਾ ਰਹੇ ਹਨ ਉੱਥੇ ਹਮਾਸ ਵੱਲੋਂ ਵੀ ਹੁਣ ਤੱਕ 1800 ਰਾਕੇਟ ਦਾਗੇ ਜਾ ਚੁੱਕੇ ਹਨ। ਹਮਾਸ ਵੱਲੋਂ ਇਜ਼ਰਾਈਲ ਦੇ ਰਿਹਾਇਸ਼ੀ ਇਲਾਕਿਆਂ ਵਿਚ ਰਾਕੇਟ ਦਾਗੇ ਗਏ ਹਨ, ਜਿਸ ਮਗਰੋਂ ਇਜ਼ਰਾਈਲ ਨੇ ਵੀ ਜ਼ੋਰ ਦੇ ਕੇ ਕਿਹਾ ਹੈ ਕਿ ਹਮਾਸ ਵੱਲੋਂ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਉਸ ਦਾ ਮੂੰਹ ਤੋੜ ਜਵਾਬ ਮਿਲੇਗਾ।ਜਾਣਕਾਰੀ ਮੁਤਾਬਕ ਇਸ ਦੌਰਾਨ ਹਾਲਾਤ ਅਜਿਹੇ ਹਨ ਜਿੱਥੇ ਨਾ ਤਾਂ ਇਜ਼ਰਾਈਲ ਪਿੱਛੇ ਹਟਣ ਲਈ ਤਿਆਰ ਹੈ ਅਤੇ ਨਾ ਹੀ ਫਿਲੀਸਤੀਨ ਵੱਲੋਂ ਹਮਲੇ ਕਰ ਰਿਹਾ ਹਮਾਸ। ਕੁਝ ਦੇਸ਼ਾਂ ਵੱਲੋਂ ਵਿਚੋਲਗੀ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕੋਈ ਨਤੀਜਾ ਨਿਕਲਦਾ ਨਹੀਂ ਦਿਸ ਰਿਹਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News