ਬਾਈਡੇਨ ਨੇ ਇੰਡੀਆਨਾਪੋਲਿਸ ਗੋਲੀਬਾਰੀ ''ਤੇ ਜਤਾਇਆ ਦੁੱਖ, ਘਟਨਾ ਨੂੰ ਦੱਸਿਆ ''ਕੌਮੀ ਨਮੋਸ਼ੀ''
Sunday, Apr 18, 2021 - 06:06 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਇੰਡੀਆਨਾਪੋਲਿਸ ਵਿਚ ਹੋਈ ਸਮੂਹਿਕ ਗੋਲੀਬਾਰੀ ਨੂੰ ਸਿੱਖ ਕੌਮ ਨਾਲ ਸਬੰਧਤ ਚਾਰ ਲੋਕਾਂ ਸਮੇਤ ਘੱਟੋ ਘੱਟ ਅੱਠ ਲੋਕਾਂ ਦੀ ਮੌਤ ਨੂੰ “ਕੌਮੀ ਨਮੋਸ਼ੀ” ਕਿਹਾ ਹੈ। ਵ੍ਹਾਈਟ ਹਾਊਸ ਰੋਜ਼ ਗਾਰਡਨ ਵਿਚ ਨਿਊਜ਼ ਕਾਨਫਰੰਸ ਦੌਰਾਨ ਬਾਈਡੇਨ ਨੇ ਕਿਹਾ,"ਅਮਰੀਕਾ ਵਿਚ ਹਮੇਸ਼ਾ ਹੀ ਇੰਨੇ ਵੱਡੇ ਪੱਧਰ 'ਤੇ ਗੋਲੀਬਾਰੀ ਨਹੀਂ ਹੁੰਦੀ। ਜੇਕਰ ਤੁਸੀਂ ਉਨ੍ਹਾਂ ਸਾਰਿਆਂ ਨੂੰ ਗਿਣਦੇ ਹੋ ਜਿਹੜੇ ਸਾਡੇ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਦੀਆਂ ਸੜਕਾਂ 'ਤੇ ਮਾਰੇ ਗਏ ਹਨ ਤਾਂ ਇਹ ਇਕ ਰਾਸ਼ਟਰੀ ਸ਼ਰਮਿੰਦਗੀ ਹੈ ਅਤੇ ਇਸ ਦਾ ਅੰਤ ਹੋਣਾ ਚਾਹੀਦਾ ਹੈ।
ਸ਼ੁੱਕਰਵਾਰ (ਸਥਾਨਕ ਸਮੇਂ) 'ਤੇ ਫੇਡੈਕਸ ਦੇ ਚੇਅਰਮੈਨ ਅਤੇ ਸੀ.ਈ.ਓ. ਫਰੈਡਰਿਕ ਸਮਿੱਥ ਨੇ ਵੀ ਇਸ ਘਟਨਾ ਨੂੰ ‘ਹਿੰਸਕ ਭਾਵਨਾ ਦੀ ਕਾਰਵਾਈ’ ਕਰਾਰ ਦਿੱਤਾ ਅਤੇ ਉਨ੍ਹਾਂ ਗੋਲੀਬਾਰੀ ਵਿਚ ਆਪਣੀ ਜਾਨ ਗਵਾਉਣ ਵਾਲਿਆਂ ਦੇ ਰਿਸ਼ਤੇਦਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ। ਉਹਨਾਂ ਮੁਤਾਬਕ,“ਮੈਂ ਉਨ੍ਹਾਂ ਟੀਮ ਮੈਂਬਰਾਂ ਦੇ ਪਰਿਵਾਰਾਂ, ਦੋਸਤਾਂ ਅਤੇ ਸਹਿਕਰਮੀਆਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਨਾ ਚਾਹੁੰਦਾ ਹਾਂ। ਸਾਡੀ ਪਹਿਲ ਇਸ ਵੇਲੇ ਜ਼ਮੀਨੀ ਸਥਿਤੀ ਦੀ ਪ੍ਰਤੀਕ੍ਰਿਆ ਅਤੇ ਸਾਡੀ ਟੀਮ ਦੇ ਮੈਂਬਰਾਂ ਅਤੇ ਕਾਨੂੰਨ ਲਾਗੂ ਕਰਨ ਵਿਚ ਸਹਾਇਤਾ ਕਰ ਰਹੀ ਹੈ।''
ਪੜ੍ਹੋ ਇਹ ਅਹਿਮ ਖਬਰ- ਪਾਕਿ : ਸ਼ਿਵ ਮੰਦਰ 'ਚ ਗੈਰ ਕਾਨੂੰਨੀ ਨਿਰਮਾਣ, ਹਿੰਦੂ ਨੇਤਾ ਨੇ ਕੀਤੀ ਇਹ ਮੰਗ
ਸਮਿੱਥ ਨੇ ਇੱਕ ਬਿਆਨ ਵਿੱਚ ਲਿਖਿਆ ਕਿ ਅਸੀਂ ਇੰਡੀਆਨਾਪੋਲਿਸ ਵਿਚ ਸਹਾਇਤਾ ਪ੍ਰਦਾਨ ਕਰਨ ਲਈ ਇਕ ਟੀਮ ਵਿਚ ਸ਼ਾਮਲ ਹਾਂ। ਅਸੀਂ ਸਲਾਹਕਾਰ ਉਪਲੱਬਧ ਕਰਵਾ ਰਹੇ ਹਾਂ।ਜ਼ਿਕਰਯੋਗ ਹੈ ਕਿ ਮ੍ਰਿਤਕਾਂ ਦੀ ਪਛਾਣ 32 ਸਾਲਾ ਮੈਥਿਊ ਆਰ ਅਲੈਗਜ਼ੈਂਡਰ, 19 ਸਾਲਾ ਸਾਮਰਿਆ ਬਲੈਕਵੈੱਲ, 66 ਸਾਲਾ ਅਮਰਜੀਤ ਜੌਹਲ, 64 ਸਾਲਾ ਜਸਵਿੰਦਰ ਕੌਰ, 68 ਸਾਲਾ ਜਸਵਿੰਦਰ ਸਿੰਘ, 48 ਸਾਲਾ ਅਮਰਜੀਤ ਸੇਖੋਂ, 19 ਸਾਲਾ ਕਾਰਲੀ ਸਮਿੱਥ ਅਤੇ 74 ਸਾਲਾ ਓਹਨ ਵੇਸਰਟ ਦੇ ਤੌਰ 'ਤੇ ਹੋਈ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।