ਹਾਂਗਕਾਂਗ ਤੋਂ ਵੱਡੇ ਪੱਧਰ ’ਤੇ ਹਿਜਰਤ ਲਈ ਜਿਨਪਿੰਗ ਦਾ ਸੱਤਾਧਾਰੀ ਸ਼ਾਸਨ ਜ਼ਿੰਮੇਵਾਰ

06/28/2022 11:05:50 AM

ਚੀਨ ਦੇ ਸੱਤਾਧਾਰੀ ਸ਼ਾਸਨ ਅਧੀਨ ਸ਼ਹਿਰੀ ਆਜ਼ਾਦੀ ’ਤੇ ਵੱਧ ਤੋਂ ਵੱਧ ਸਰਕਾਰੀ ਕਾਰਵਾਈ ਕੀਤੇ ਜਾਣ ਕਾਰਨ ਹਾਂਗਕਾਂਗ ਤੋਂ ਲੋਕਾਂ ਦੇ ਦੇਸ਼ ਨੂੰ ਛੱਡਣ ’ਚ ਤੇਜ਼ ਵਾਧਾ ਦੇਖਿਆ ਗਿਆ ਹੈ।ਮੀਡੀਆ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ 2020 ’ਚ ਹਾਂਗਕਾਂਗ ਨੇ ਲਗਭਗ 93000 ਵਾਸੀ ਗੁਆ ਲਏ। ਉਸ ਤੋਂ ਬਾਅਦ 2021 ’ਚ 23 ਹਜ਼ਾਰ ਤੋਂ ਵੱਧ ਵਿਅਕਤੀ ਦੇਸ਼ ਛੱਡ ਗਏ। 2003 ਤੋਂ ਬਾਅਦ ਹਾਂਗਕਾਂਗ ਦੀ ਆਬਾਦੀ ’ਚ ਸਭ ਤੋਂ ਵੱਡੀ ਗਿਰਾਵਟ ਆਈ।

ਹਾਂਗਕਾਂਗ ਦੇ ਕਈ ਵਾਸੀ ਆਪਣੇ ਭਵਿੱਖ ਲਈ ਵਧਦੇ ਡਰ ਦਰਮਿਆਨ ਵਿਦੇਸ਼ਾਂ ’ਚ ਇਕ ਨਵਾਂ ਜੀਵਨ ਸ਼ੁਰੂ ਕਰਨ ਲਈ ਹਾਂਗਕਾਂਗ ਨੂੰ ਖਾਲੀ ਕਰ ਰਹੇ ਹਨ। ਹਾਂਗਕਾਂਗ ਦੇ ਤਾਜ਼ਾ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ 79 ਫੀਸਦੀ ਲੋਕਾਂ ਨੇ ਪਿਛਲੇ ਦੋ ਸਾਲਾਂ ਅੰਦਰ ਹਾਂਗਕਾਂਗ ਛੱਡਣ ਦੀ ਯੋਜਨਾ ਬਣਾਈ। 19 ਫੀਸਦੀ 6 ਮਹੀਨਿਆਂ ਅੰਦਰ ਹਾਂਗਕਾਂਗ ਨੂੰ ਛੱਡਣ ਦਾ ਇਰਾਦਾ ਰੱਖਦੇ ਹਨ। 11 ਅਤੇ 12 ਜੂਨ ਨੂੰ ਆਯੋਜਿਤ ਤੀਜੀ ਕੌਮਾਂਤਰੀ ਪ੍ਰਵਾਸੀ ਅਤੇ ਸੰਪਤੀ ਐਕਸਪੋ ਨੇ ਇਕ ਸਰਵੇਖਣ ਕੀਤਾ ਜਿਸ ਦੌਰਾਨ ਆਨਲਾਈਨ ਰਜਿਸਟ੍ਰੇਸ਼ਨ ਕਰਨ ਵਾਲੇ ਸੰਭਾਵਿਤ ਲੋਕਾਂ ’ਚੋਂ 35 ਹਜ਼ਾਰ ਦੇ ਸਰਵੇਖਣ ਇਕੱਠੇ ਕੀਤੇ ਗਏ। ਸਰਵੇਖਣ ਤੋਂ ਪਤਾ ਲੱਗਾ ਕਿ ਤਿੰਨ ਸਭ ਤੋਂ ਹਰਮਨਪਿਆਰੇ ਦੇਸ਼ ਇੰਗਲੈਂਡ, ਕੈਨੇਡਾ ਅਤੇ ਆਸਟ੍ਰੇਲੀਆ ਹਨ ਜਿਨ੍ਹਾਂ ਦਾ ਕ੍ਰਮਵਾਰ 31 ਫੀਸਦੀ ਅਤੇ 22 ਫੀਸਦੀ ਅਤੇ 21 ਫੀਸਦੀ ਹਿੱਸਾ ਹੈ।

ਸਰਵੇਖਣ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਜੋ ਪਰਿਵਾਰ ਆਰਥਿਕ ਰੂਪ ਨਾਲ ਬਿਹਤਰ ਹਨ ਉਹ ਜ਼ਿਆਦਾ ਪ੍ਰਵਾਸ ਕਰਦੇ ਹਨ, 66 ਫੀਸਦੀ ਉੱਤਰਦਾਤਿਆਂ ਦੀ ਕੁਲ ਜਾਇਦਾਦ 1.02 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੈ ਅਤੇ 17 ਫੀਸਦੀ ਕੋਲ 6.37 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਜਾਇਦਾਦ ਹੈ। ਜਿਹੜੇ ਵਿਅਕਤੀ ਹਾਂਗਕਾਂਗ ਨੂੰ ਛੱਡਣ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ’ਚੋਂ 30 ਫੀਸਦੀ ਗਰੁੱਪਾਂ ’ਚ ਹਨ ਜਿਨ੍ਹਾਂ ਦੀ ਮਾਸਿਕ ਘਰੇਲੂ ਆਮਦਨ 20 ਹਜ਼ਾਰ ਅਮਰੀਕੀ ਡਾਲਰ ਤੋਂ ਵੱਧ ਹੈ।ਵਧਦੀ ਚੀਨੀ ਦਖਲਅੰਦਾਜ਼ੀ ਕਾਰਨ ਲਾਕਡਾਊਨ ਅਤੇ ਹੋਰਨਾਂ ਨੀਤੀਆਂ ਕਾਰਨ ਪ੍ਰਵਾਸੀ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਹੋਰਨਾਂ ਦੇਸ਼ਾਂ ’ਚ ਆਪਣੇ ਭਲੇ ਲਈ ਘਰਾਂ ਨੂੰ ਪਰਤ ਗਏ।ਇਸ ਤੋਂ ਪਹਿਲਾਂ ਸ਼ਹਿਰ ਨੇ 2015-2019 ਤੋਂ ਹਰ ਸਾਲ ਔਸਤ 53 ਹਜ਼ਾਰ ਨਵੇਂ ਵਾਸੀ ਪ੍ਰਾਪਤ ਕੀਤੇ ਜੋ ਇਕੱਲੇ ਮਾਰਚ ਦੇ ਪਹਿਲੇ ਦੋ ਹਫਤਿਆਂ ਦੌਰਾਨ ਹਾਂਗਕਾਂਗ ਛੱਡਣ ਵਾਲੇ ਲੋਕਾਂ ਦੀ ਸਟੀਕ ਗਿਣਤੀ ਵਜੋਂ ਨਿਕਲੇ। ਮੀਡੀਆ ਦੀਆਂ ਰਿਪੋਰਟਾਂ ’ਚ ਸ਼ਹਿਰ ਦੇ ਇਮੀਗ੍ਰੇਸ਼ਨ ਵਿਭਾਗ ਦੇ ਹਵਾਲੇ ਨਾਲ ਉਕਤ ਜਾਣਕਾਰੀ ਦਿੱਤੀ ਗਈ ਹੈ।

ਹਾਂਗਕਾਂਗ ਦੀ ਮਰਦਮਸ਼ੁਮਾਰੀ ਅਤੇ ਅੰਕੜਾ ਵਿਭਾਗ ਮੁਤਾਬਕ ਪਿਛਲੇ 60 ਸਾਲਾਂ ’ਚ ਹਾਂਗਕਾਂਗ ਦੀ ਆਬਾਦੀ ਲਗਭਗ ਹਰ ਸਾਲ ਵਧੀ ਹੈ। 1961 ’ਚ 3.2 ਮਿਲੀਅਨ ਲੋਕਾਂ ਤੋਂ ਇਹ ਆਬਾਦੀ 2019 ’ਚ ਵਧ ਕੇ 7.5 ਮਿਲੀਅਨ ਹੋ ਗਈ ਹੈ। ਪਿਛਲੇ ਕੁਝ ਸਾਲਾਂ ’ਚ ਚੀਨ ਦੀ ਕਾਰਵਾਈ ਪਿਛੋਂ ਲੋਕਾਂ ਨੇ ਹਾਂਗਕਾਂਗ ਛੱਡਣ ਬਾਰੇ ਸੋਚਿਆ ਹੈ। ਪਿਛਲੇ 6 ਮਹੀਨਿਆਂ ’ਚ ਇਕ ਮੁਕੰਮਲ ਸਮੂਹਿਕ ਹਿਜਰਤ ਹੋਈ ਹੈ। ਇਹ ਅਨੁਮਾਨ ਹੈ ਕਿ ਪਿਛਲੇ 6 ਮਹੀਨਿਆਂ ਤੋਂ ਇਕ ਸਾਲ ਅੰਦਰ 60.76 ਫੀਸਦੀ ਲੋਕ ਇਥੋਂ ਚਲੇ ਗਏ। ਇਸ ’ਚ ਹਾਂਗਕਾਂਗ ਦੇ ਕਈ ਕਾਰੋਬਾਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹਨ। ਇਹ ਲੋਕ ਕਿਸੇ ਸਮੇਂ ਹਾਂਗਕਾਂਗ ’ਚ ਰਹਿਣ ਲਈ ਵਚਨਬੱਧ ਸਨ।

ਹਾਂਗਕਾਂਗ ਤੋਂ ਨਿਕਲਣ ਵਾਲਾ ਪੈਸਾ ਇਸ ਗੱਲ ਦਾ ਵੀ ਸੰਕੇਤ ਦਿੰਦਾ ਹੈ ਕਿ ਲੋਕ ਕਿਸ ਰਫਤਾਰ ਨਾਲ ਇਥੋਂ ਭੱਜ ਰਹੇ ਹਨ। ਵਧੇਰੇ ਲੋਕ ਬਰਤਾਨੀਆ ’ਚ ਤਬਦੀਲ ਹੋ ਗਏ ਹਨ। ਮਾਰਚ ਮਹੀਨੇ ਤਕ ਇਕ ਲੱਖ ਤੋਂ ਵੱਧ ਲੋਕਾਂ ਨੇ ਹਾਂਗਕਾਂਗ ’ਚੋਂ ਨਿਕਲਣ ਲਈ ਅਰਜ਼ੀ ਦਿੱਤੀ ਹੈ।ਹਾਂਗਕਾਂਗ ਛੱਡਣ ਵਾਲੇ ਵਧੇਰੇ ਲੋਕ ਪਹਿਲਾਂ ਸਿੰਗਾਪੁਰ ਜਾਂਦੇ ਹਨ। ਵਿਸ਼ੇਸ਼ ਤੌਰ ’ਤੇ ਉਹ ਲੋਕ ਜੋ ਵਿੱਤ, ਕਾਨੂੰਨ ਅਤੇ ਭਰਤੀ ਵਿਭਾਗਾਂ ’ਚ ਕੰਮ ਕਰ ਰਹੇ ਹਨ, ਇਸ ਸੰਬੰਧੀ ਵਿਸ਼ੇਸ਼ ਤੌਰ ’ਤੇ ਪਹਿਲ ਦਿੰਦੇ ਹਨ। ਉਕਤ ਵਿਅਕਤੀ ਵਪਾਰ ਦੀ ਸੌਖ, ਪਰਿਵਾਰਕ ਦੋਸਤੀ, ਟੈਕਸਾਂ ਦੀ ਹੱਲਾਸ਼ੇਰੀ ਅਤੇ ਸਿੰਗਾਪੁਰ ਦੀਆਂ ਖੁੱਲ੍ਹੀਆਂ ਸਰਹੱਦਾਂ ਵੱਲ ਖਿੱਚੇ ਜਾਂਦੇ ਹਨ।ਏਸ਼ੀਆਈ ਵਾਹਾਘਾ ਨੂੰ ਵੀ ਹਾਂਗਕਾਂਗ ਤੋਂ ਜਾਪਾਨ ਦੱਖਣੀ ਕੋਰੀਆ ਅਤੇ ਥਾਈਲੈਂਡ ਦੀ ਚਾਲ ’ਚ ਤੇਜ਼ੀ ਦਿਖਾਈ ਦੇ ਰਹੀ ਹੈ। ਦੁਬਈ ਵੀ ਹਾਂਗਕਾਂਗ ਤੋਂ ਹੁਨਰ ਨੂੰ ਆਪਣੇ ਵਲ ਖਿੱਚ ਰਿਹਾ ਹੈ। ਪੈਪਸੀ, ਯੂਨੀਲੀਵਰ ਅਤੇ ਪੀ ਐਂਡ ਜੀ ਨੇ ਲੋਕਾਂ ਨੂੰ ਹਾਂਗਕਾਂਗ ਤੋਂ ਸੰਯੁਕਤ ਅਰਬ ਅਮੀਰਾਤ ’ਚ ਤਬਦੀਲ ਕਰ ਦਿੱਤਾ ਹੈ। ਇਹ ਗੱਲ ਮੀਡੀਆ ਦੀਆਂ ਰਿਪੋਰਟਾਂ ’ਚ ਕਹੀ ਗਈ ਹੈ।


Vandana

Content Editor

Related News