ਬੰਗਲਾਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਮਨਾਈ ਗਈ ਜਿਨਾਹ ਦੀ ਬਰਸੀ, ਉਰਦੂ 'ਚ ਪੜ੍ਹੀਆਂ ਕਵਿਤਾਵਾਂ
Friday, Sep 13, 2024 - 06:05 PM (IST)
ਢਾਕਾ- ਬੰਗਲਾਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਪਾਕਿਸਤਾਨ ਦੇ ਜਨਕ ਮੁਹੰਮਦ ਅਲੀ ਜਿਨਾਹ ਦੀ ਬਰਸੀ ਢਾਕਾ ਵਿੱਚ ਮਨਾਈ ਗਈ। ਇੰਨਾ ਹੀ ਨਹੀਂ ਇਸ ਪ੍ਰੋਗਰਾਮ ਦੌਰਾਨ ਜਿਨਾਹ ਦੀਆਂ ਕਵਿਤਾਵਾਂ ਉਰਦੂ ਵਿੱਚ ਵੀ ਪੜ੍ਹੀਆਂ ਗਈਆਂ ਅਤੇ ਸ਼ਲਾਘਾ ਕੀਤੀ ਗਈ। ਇਸ ਪ੍ਰੋਗਰਾਮ ਦਾ ਆਯੋਜਨ ਨਵਾਬ ਸਲੀਮੁੱਲਾ ਅਕੈਡਮੀ ਵੱਲੋਂ ਕਰਵਾਇਆ ਗਿਆ ਸੀ। ਬੰਗਾਲੀ ਭਾਸ਼ਾ 'ਤੇ ਉਰਦੂ ਨੂੰ ਥੋਪਣ ਵਿਰੁੱਧ ਬੰਗਲਾਦੇਸ਼ ਦਾ ਜਨਮ ਹੋਇਆ ਸੀ ਪਰ ਅੱਜ ਉਸੇ ਬੰਗਲਾਦੇਸ਼ 'ਚ ਜਿਨਾਹ ਦੇ ਗੀਤ ਉਰਦੂ ਭਾਸ਼ਾ 'ਚ ਪੜ੍ਹੇ ਜਾ ਰਹੇ ਹਨ।
ਪਾਕਿਸਤਾਨ ਦੇ ਜਨਕ ਮੁਹੰਮਦ ਅਲੀ ਜਿਨਾਹ ਦੀ 76ਵੀਂ ਬਰਸੀ ਢਾਕਾ ਵਿੱਚ ਮਨਾਈ ਗਈ। ਢਾਕਾ ਨੈਸ਼ਨਲ ਪ੍ਰੈੱਸ ਕਲੱਬ ਦੇ ਤੋਫਜਲ ਹੁਸੈਨ ਮਾਨਿਕ ਮੀਆ ਹਾਲ ਵਿਖੇ 11 ਸਤੰਬਰ ਦੁਪਹਿਰ ਨੂੰ ਮੁਹੰਮਦ ਅਲੀ ਜਿਨਾਹ ਦੀ 76ਵੀਂ ਬਰਸੀ ਮਨਾਉਣ ਲਈ ਕਰਵਾਏ ਗਏ ਸਮਾਗਮ ਦੌਰਾਨ ਉਰਦੂ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਪ੍ਰੋਗਰਾਮ ਵਿੱਚ ਮੁਹੰਮਦ ਅਲੀ ਜਿਨਾਹ ਦੇ ਜਨਮ ਤੋਂ ਲੈ ਕੇ ਉਨ੍ਹਾਂ ਦੀ ਮੌਤ ਤੱਕ ਦੇ ਜੀਵਨ ਦੀਆਂ ਵੱਖ-ਵੱਖ ਘਟਨਾਵਾਂ ਦਾ ਵਰਣਨ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਰੱਖਣ ਦਾ ਦਿੱਤਾ ਸੀ ਹੁਕਮ, ਢਿੱਲ 'ਤੇ ਸੂਬਾ ਸਰਕਾਰ ਨੂੰ ਆਖਰੀ ਮੌਕਾ
ਇਸ ਮੌਕੇ ਢਾਕਾ ਵਿੱਚ ਤਾਇਨਾਤ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਕਾਮਰਾਨ ਧੰਗਲ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਪ੍ਰੋਗਰਾਮ 'ਚ ਉਰਦੂ 'ਚ ਬੋਲ ਰਹੇ ਇਕ ਵਿਅਕਤੀ ਦਾ ਵੀਡੀਓ ਵਾਇਰਲ ਹੋਇਆ ਹੈ। ਕਈ ਲੋਕਾਂ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। 1 ਮਿੰਟ 17 ਸੰਕਿਟ ਦੇ ਵਾਇਰਲ ਵੀਡੀਓ ਵਿੱਚ ਵਿਅਕਤੀ ਉਰਦੂ ਵਿੱਚ ਕਹਿ ਰਿਹਾ ਹੈ, "15-16 ਸਾਲ ਬਾਅਦ ਅਸੀਂ ਇੱਥੇ ਉਰਦੂ ਬੋਲ ਰਹੇ ਹਾਂ ਅਤੇ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦੇ ਹਾਂ।" ਇਸ ਸਮਾਗਮ ਦੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ। ਮੀਰਪੁਰ-ਮੁਹੰਮਦਪੁਰ ਸਾਡੇ ਪੁਰਖਿਆਂ ਦਾ ਨਿਵਾਸ ਸੀ, ਉਹ ਪਾਕਿਸਤਾਨ ਲਈ ਸ਼ਹੀਦ ਹੋਏ। ਇਹ ਦੇਸ਼ ਭਾਰਤ ਤੋਂ ਵੱਖ ਹੋ ਕੇ ਪਾਕਿਸਤਾਨ ਬਣ ਗਿਆ।
ਉਹ ਵਿਅਕਤੀ ਅੱਗੇ ਕਹਿ ਰਿਹਾ ਹੈ, "ਮੁਹੰਮਦ ਅਲੀ ਜਿਨਾਹ ਤੋਂ ਬਿਨਾਂ ਏਸ਼ੀਆ ਮਹਾਂਦੀਪ 'ਚ ਮੁਸਲਮਾਨਾਂ ਦਾ ਕੋਈ ਦੇਸ਼ ਨਹੀਂ ਸੀ ਹੋਣਾ। ਮੁਹੰਮਦ ਅਲੀ ਜਿਨਾਹ ਦੀ ਬਦੌਲਤ ਹੀ ਸਾਨੂੰ ਪਾਕਿਸਤਾਨ ਮਿਲਿਆ, ਜਿੱਥੇ ਅਸੀਂ ਮੁਸਲਮਾਨ ਆਪਣੇ ਧਰਮ ਨੂੰ ਇੱਜ਼ਤ ਨਾਲ ਨਿਭਾ ਸਕਦੇ ਹਾਂ। ਭਾਰਤ ਨੇ 1971 'ਚ ਸਾਡੇ ਦੇਸ਼ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ। 55 ਸਾਲ ਤੱਕ ਸਾਡੇ ਪਿਤਾਵਾਂ ਨੇ ਇਸ ਪਾਕਿਸਤਾਨ ਦਾ ਸੁਪਨਾ ਦੇਖਿਆ। ਇਸ ਲਈ ਅੱਜ ਪੂਰੇ ਪਾਕਿਸਤਾਨ ਨੂੰ ਇੱਥੇ ਦੇਖ ਕੇ ਅਤੇ ਇਸ ਪ੍ਰੋਗਰਾਮ ਵਿਚ ਆ ਕੇ ਸਾਨੂੰ ਖੁਸ਼ੀ ਹੋ ਰਹੀ ਹੈ। ਅੱਲਾ ਕਰੇ ਅੱਗ ਵੀ ਇਹ ਸਿਲਸਿਲਾ ਜਾਰੀ ਰਹੇਗਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।