ਅਮਰੀਕੀ ਸੰਸਦ ''ਚ ਸਿੱਖਾਂ ਦੀ ਹੋਈ ਬੱਲੇ-ਬੱਲੇ, ਸੰਸਦ ਮੈਂਬਰ ਨੇ ਬੰਨ੍ਹੇ ਸਿਫਤਾਂ ਦੇ ਪੁਲ

12/02/2017 4:35:00 PM

ਵਾਸ਼ਿੰਗਟਨ— ਵਿਦੇਸ਼ਾਂ 'ਚ ਵੱਡੀ ਗਿਣਤੀ 'ਚ ਸਿੱਖ ਭਾਈਚਾਰਾ ਰਹਿੰਦਾ ਹੈ, ਜੋ ਕਿ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਰਿਹਾ ਹੈ। ਅਮਰੀਕਾ 'ਚ ਸਿੱਖਾਂ ਨੇ ਵੱਡੇ ਅਹੁਦਿਆਂ ਨੂੰ ਹਾਸਲ ਕਰ ਕੇ ਭਾਰਤ ਹੀ ਨਹੀਂ ਸਗੋਂ ਕਿ ਅਮਰੀਕਾ ਨੂੰ ਵੀ ਮਾਣ ਮਹਿਸੂਸ ਕਰਵਾਇਆ ਹੈ, ਜੋ ਕਿ ਸਾਡੇ ਲਈ ਮਾਣ ਦੀ ਗੱਲ ਹੈ। ਅਮਰੀਕੀ ਸੰਸਦ ਮੈਂਬਰ ਜਿਮ ਕੋਸਟਾ ਨੇ ਅਮਰੀਕੀ ਸੰਸਦ 'ਚ ਸਿੱਖਾਂ ਦੀ ਸਿਫਤਾਂ ਦੀ ਪੁਲ ਬੰਨ੍ਹੇ ਹਨ। ਕੋਸਟਾ ਨੇ ਕੈਲੀਫਰੋਨੀਆ 'ਚ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨੇ ਮੌਕੇ ਸਿੱਖਾਂ ਦੀ ਖੂਬ ਪ੍ਰਸ਼ੰਸਾ ਕੀਤੀ। ਕੋਸਟਾ ਨੇ ਕਿਹਾ ਕਿ ਅਮਰੀਕਾ 'ਚ ਰਹਿੰਦੇ ਵੱਖ-ਵੱਖ ਭਾਈਚਾਰਿਆਂ 'ਚੋਂ ਸਿੱਖ ਭਾਈਚਾਰਾ ਇਕ ਹੈ, ਜਿਨ੍ਹਾਂ ਨੇ ਅਮਰੀਕਾ ਨੂੰ ਮਜ਼ਬੂਤ ਬਣਾਉਣ 'ਚ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸਾਨ ਜੋਕੁਆਇਨ ਵੈਲੀ ਅਤੇ ਸਾਡੇ ਦੇਸ਼ ਵਿਚ ਵਿਭਿੰਨਤਾ ਪਾਈ ਜਾਂਦੀ ਹੈ, ਜਿੱਥੇ ਵੱਖ-ਵੱਖ ਸੱਭਿਆਚਾਰਾਂ, ਇਤਿਹਾਸਾਂ, ਤਜ਼ਰਬਿਆਂ ਅਤੇ ਵਿਚਾਰਾਂ ਦਾ ਸਮੇਲ ਹੈ, ਜੋ ਇਸ ਨੂੰ ਹਰ ਦਿਨ ਹੋਰ ਵੀ ਜ਼ਾਦਾ ਤਾਕਤਵਰ ਬਣਾਉਂਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਉਹ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਨ ਕਿ ਉਹ ਅੱਜ ਸਦਨ 'ਚ ਸਿੱਖਾਂ ਦੀਆਂ ਉਪਲੱਬਧੀਆਂ ਬਾਰੇ ਗੱਲ ਕਰ ਰਹੇ ਹਨ। ਜਿਮ ਕੋਸਟਾ ਨੇ ਕਿਹਾ ਕਿ ਅਮਰੀਕਨ ਸਿੱਖਾਂ ਨੇ ਇਕ ਮਜ਼ਬੂਤ ਦੇਸ਼ ਬਣਾਉਣ 'ਚ ਵੱਡਾ ਯੋਗਦਾਨ ਦਿੱਤਾ ਹੈ ਅਤੇ ਸਿੱਖਾਂ ਨੇ ਸਾਨ ਜੋਕੁਆਇਨ ਵੈਲੀ ਦੇ ਵਿਕਾਸ ਤੇ ਭਵਿੱਖ ਵਿਚ ਅਹਿਮ ਭੂਮਿਕਾ ਵੀ ਨਿਭਾਈ ਹੈ।
ਦੱਸਣਯੋਗ ਹੈ ਕਿ ਬੀਤੀ 8 ਨਵੰਬਰ ਨੂੰ ਅਮਰੀਕਾ ਦੇ ਨਿਊਜਰਸੀ ਵਿਚ ਰਵੀ ਭਲਾ ਨਾਂ ਦਾ ਸਿੱਖ ਮੇਅਰ ਚੁਣਿਆ ਗਿਆ। ਰਵੀ ਭੱਲਾ ਦੀ ਇਸ ਕਾਮਯਾਬੀ ਨੇ ਹਰ ਇਕ ਭਾਰਤੀ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਉਥੇ ਹੀ ਬੀਤੇ ਦਿਨੀਂ ਸਿੱਖ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਪ੍ਰੀਤ ਦੀਬਾਲ ਨਾਂ ਦੀ ਔਰਤ ਨੂੰ ਕੈਲੀਫੋਰਨੀਆ ਦੇ ਸ਼ਹਿਰ ਯੂਬਾ ਸਿਟੀ ਲਈ ਮੇਅਰ ਚੁਣੇ ਜਾਣਾ ਵੀ ਕਿਸੀ ਮਾਣ ਤੋਂ ਘੱਟ ਨਹੀਂ ਹੈ। ਪ੍ਰੀਤ ਦੀਬਾਲ ਨੂੰ ਅਮਰੀਕਾ 'ਚ ਪਹਿਲੀ ਸਿੱਖ ਮੇਅਰ ਵਜੋਂ ਚੁਣਿਆ ਗਿਆ ਹੈ।


Related News