ਲੋਕ ਸਭਾ ਚੋਣਾਂ ''ਚ ਪਹਿਲੀ ਵਾਰ ਚੁਣੇ ਗਏ 280 ਸੰਸਦ ਮੈਂਬਰ

06/06/2024 3:58:17 PM

ਨਵੀਂ ਦਿੱਲੀ- ਹਾਲ ਹੀ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਦੇ ਨਵੇਂ ਚੁਣੇ ਗਏ ਮੈਂਬਰਾਂ 'ਚ 280 ਮੈਂਬਰ ਅਜਿਹੇ ਹਨ, ਜੋ ਪਹਿਲੀ ਵਾਰ ਸਦਨ ਵਿਚ ਐਂਟਰੀ ਕਰਨਗੇ। ਜਦਕਿ 2019 ਦੀਆਂ ਸੰਸਦੀ ਚੋਣਾਂ 'ਚ 267 ਮੈਂਬਰ ਪਹਿਲੀ ਵਾਰ ਸੰਸਦ ਮੈਂਬਰ ਬਣੇ ਸਨ। ਚੋਣਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਥਿੰਕ ਟੈਂਕ ਪੀਆਰਐਸ ਲੈਜਿਸਲੇਟਿਵ ਰਿਸਰਚ ਮੁਤਾਬਕ ਪਿਛਲੀ ਵਾਰ ਵੀ 263 ਨਵੇਂ ਚੁਣੇ ਗਏ ਸੰਸਦ ਮੈਂਬਰ ਲੋਕ ਸਭਾ ਦੇ ਮੈਂਬਰ ਬਣੇ। ਇਸ ਤੋਂ ਇਲਾਵਾ 16 ਸੰਸਦ ਮੈਂਬਰ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ ਇਕ 7 ਵਾਰ ਲੋਕ ਸਭਾ ਦਾ ਮੈਂਬਰ ਰਹਿ ਚੁੱਕੇ ਹਨ।

ਮੁੜ ਚੁਣੇ ਗਏ ਸੰਸਦ ਮੈਂਬਰਾਂ ਵਿਚੋਂ 8 ਨੇ ਆਪਣੇ ਹਲਕੇ ਬਦਲੇ ਅਤੇ ਇਕ ਮੈਂਬਰ ਦੋ ਹਲਕਿਆਂ ਤੋਂ ਮੁੜ ਚੁਣਿਆ ਗਿਆ। ਦੇਸ਼ ਦੀ 17ਵੀਂ ਲੋਕ ਸਭਾ ਲਈ ਮੁੜ ਚੁਣੇ ਗਏ 9 ਸੰਸਦ ਮੈਂਬਰਾਂ ਨੇ ਇਕ ਵੱਖਰੀ ਪਾਰਟੀ ਦੀ ਨੁਮਾਇੰਦਗੀ ਕੀਤੀ, ਜਦੋਂ ਕਿ 8 ਹੋਰ ਸੰਸਦ ਮੈਂਬਰਾਂ ਨੇ ਇਕ ਅਜਿਹੀ ਪਾਰਟੀ ਦੀ ਨੁਮਾਇੰਦਗੀ ਕੀਤੀ ਜੋ ਆਪਣੀ ਪਿਛਲੀ ਪਾਰਟੀ ਤੋਂ ਵੱਖ ਹੋ ਗਈ ਸੀ। ਚੋਣ ਲੜਨ ਵਾਲੇ 53 ਮੰਤਰੀਆਂ ਵਿਚੋਂ 35 ਨੇ ਜਿੱਤ ਹਾਸਲ ਕੀਤੀ। ਨਵੀਂ ਅਤੇ 18ਵੀਂ ਲੋਕ ਸਭਾ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) 240 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਇਸ ਦੇ ਨਾਲ ਹੀ ਕਾਂਗਰਸ 99 ਸੀਟਾਂ ਜਿੱਤ ਕੇ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਇਸ ਤੋਂ ਬਾਅਦ ਸਮਾਜਵਾਦੀ ਪਾਰਟੀ 37 ਸੀਟਾਂ ਨਾਲ ਤੀਜੇ ਸਥਾਨ 'ਤੇ ਹੈ।


Tanu

Content Editor

Related News