16 ਸਾਲ ਬਾਅਦ ਪਤੀ ਤੋਂ ਵੱਖ ਹੋਈ ਇਹ ਮਸ਼ਹੂਰ ਅਦਾਕਾਰਾ, ਫਿਲਮ ਪ੍ਰੋਡਿਊਸਰ ਤੋਂ ਲਿਆ Divorce
Friday, Jan 17, 2025 - 04:47 PM (IST)
ਲਾਸ ਏਂਜਲਸ (ਏਜੰਸੀ)- ਹਾਲੀਵੁੱਡ ਸਟਾਰ ਜੈਸਿਕਾ ਐਲਬਾ ਨੇ ਵਿਆਹ ਦੇ 16 ਸਾਲ ਬਾਅਦ ਆਪਣੇ ਪਤੀ ਅਤੇ ਫਿਲਮ ਪ੍ਰੋ਼ਡਿਊਸਰ ਕੈਸ਼ ਵਾਰੇਨ ਤੋਂ ਤਲਾਕ ਲੈਣ ਦਾ ਐਲਾਨ ਕਰ ਦਿੱਤਾ ਹੈ। 'ਫੈਂਟਾਸਟਿਕ ਫੋਰ', 'ਸਿਨ ਸਿਟੀ', 'ਇਨਟੂ ਦਿ ਬਲੂ' ਅਤੇ 'ਅਵੇਕ' ਵਰਗੀਆਂ ਫਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ 43 ਸਾਲਾ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਇੱਕ ਬਿਆਨ ਵਿੱਚ ਇਹ ਖ਼ਬਰ ਸਾਂਝੀ ਕੀਤੀ।
ਇਹ ਵੀ ਪੜ੍ਹੋ: ਕੈਨੇਡਾ ਦੇ PM ਅਹੁਦੇ ਲਈ ਇਹ ਭਾਰਤੀ ਅਜ਼ਮਾ ਰਿਹਾ ਕਿਸਮਤ, ਭਰਿਆ ਨਾਮਜ਼ਦਗੀ ਪੱਤਰ
ਐਲਬਾ ਨੇ ਕਿਹਾ, "ਮੈਂ ਪਿਛਲੇ ਕਈ ਸਾਲਾਂ ਤੋਂ ਇੱਕ ਵਿਅਕਤੀ ਦੇ ਰੂਪ ਵਿਚ ਅਤੇ ਕੈਸ਼ ਦੇ ਨਾਲ ਮਿਲ ਕੇ ਆਤਮ-ਬੋਧ ਅਤੇ ਪਰਿਵਰਤਨ ਦੀ ਯਾਤਰਾ 'ਤੇ ਰਹੀ ਹਾਂ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਕ ਵਿਅਕਤੀ ਦੇ ਰੂਪ ਵਿਚ ਤਰੱਕੀ ਅਤੇ ਵਿਕਾਸ ਦਾ ਇੱਕ ਨਵਾਂ ਅਧਿਆਇ ਸ਼ੁਰੂ ਕਰੀਏ।" ਅਦਾਕਾਰਾ ਐਲਬਾ ਅਤੇ ਵਾਰਨ ਦਾ ਵਿਆਹ 2008 ਵਿੱਚ ਹੋਇਆ ਸੀ। ਉਹ 3 ਬੱਚਿਆਂ ਦੇ ਮਾਪੇ ਹਨ, ਜਿਨ੍ਹਾਂ ਵਿਚ ਧੀਆਂ ਆਨਰ (16) ਅਤੇ ਹੈਵਨ (13) ਅਤੇ 7 ਸਾਲ ਦਾ ਪੁੱਤਰ ਹੇਅਸ ਸ਼ਾਮਲ ਹੈ।
ਇਹ ਵੀ ਪੜ੍ਹੋ: ਹੁਣ ਸਵੀਡਨ ਦੀ ਨਾਗਰਿਕਤਾ ਲੈਣੀ ਨਹੀਂ ਹੋਵੇਗੀ ਆਸਾਨ, ਇਨ੍ਹਾਂ ਸ਼ਰਤਾਂ ਨੂੰ ਕਰਨਾ ਪਵੇਗਾ ਪੂਰਾ
ਐਲਬਾ ਨੇ ਕਿਹਾ, "ਅਸੀਂ ਪਿਆਰ, ਦਿਆਲਤਾ ਅਤੇ ਇੱਕ ਦੂਜੇ ਲਈ ਸਤਿਕਾਰ ਨਾਲ ਅੱਗੇ ਵਧ ਰਹੇ ਹਾਂ ਅਤੇ ਹਮੇਸ਼ਾ ਪਰਿਵਾਰ ਵਾਂਗ ਰਹਾਂਗੇ। ਸਾਡੇ ਬੱਚੇ ਸਾਡੀ ਸਭ ਤੋਂ ਵੱਡੀ ਤਰਜੀਹ ਹਨ ਅਤੇ ਅਸੀਂ ਇਸ ਸਮੇਂ ਨਿੱਜਤਾ ਦੀ ਬੇਨਤੀ ਕਰਦੇ ਹਾਂ।" ਅਦਾਕਾਰਾ ਦਾ ਇਹ ਬਿਆਨ ਅਮਰੀਕੀ ਮੀਡੀਆ ਵਿਚ ਇਸ ਖ਼ਬਰ ਦੇ ਆਉਣ ਤੋਂ ਕੁਝ ਦਿਨ ਬਾਅਦ ਆਇਆ ਹੈ ਕਿ ਉਹ ਅਤੇ ਵਾਰਨ ਪਹਿਲਾਂ ਹੀ ਵੱਖ ਹੋ ਚੁੱਕੇ ਹਨ ਅਤੇ ਤਲਾਕ ਲੈਣ ਦੀ ਯੋਜਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ: ਭਾਰਤ ਨੂੰ ਛੱਡ ਇਨ੍ਹਾਂ 20 ਦੇਸ਼ਾਂ ਲਈ ਅਮਰੀਕਾ ਨੇ ਖੋਲ੍ਹੇ ਦਰਵਾਜ਼ੇ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8