ਯੇਰੂਸ਼ਲਮ ਦੀ ਕਿਸੇ ਵੀ ਜਾਇਦਾਦ ਨੂੰ ਵੇਚਣ ''ਤੇ ਲੱਗੀ ਰੋਕ

Saturday, Apr 14, 2018 - 02:32 AM (IST)

ਯੇਰੂਸ਼ਲਮ ਦੀ ਕਿਸੇ ਵੀ ਜਾਇਦਾਦ ਨੂੰ ਵੇਚਣ ''ਤੇ ਲੱਗੀ ਰੋਕ

ਯੇਰੂਸ਼ਲਮ— ਯੇਰੂਸ਼ਲਮ ਤੇ ਫਿਲੀਸਤੀਨ ਦੇ ਗ੍ਰੈਂਡ ਮੁਫਤੀ ਸ਼ੇਖ ਮੁਹੰਮਦ ਹੁਸੈਨ ਨੇ ਇਕ ਫੈਸਲਾ ਜਾਰੀ ਕੀਤਾ ਹੈ ਕਿ ਜਿਸ 'ਚ ਯੇਰੂਸ਼ਲਮ 'ਚ ਕਿਸੇ ਵੀ ਤਰ੍ਹਾਂ ਦੀ ਸੰਪਤੀ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ, 'ਯੇਰੂਸ਼ਲਮ ਤੇ ਅਲ-ਅਕਸਾ ਮਸਜਿਦ ਇਸਲਾਮ ਦੀ ਦੇਣ ਹੈ, ਜਿਸ ਨੂੰ ਵੇਚਿਆਂ ਨਹੀਂ ਜਾ ਸਕਦਾ। ਇਹ ਸਾਨੂੰ ਵਿਰਾਸਤ 'ਚ ਮਿਲੀ ਹੈ ਤੇ ਕਿਸੇ ਨੂੰ ਵੀ ਇਹ ਛੱਡਣ ਦਾ ਅਧਿਕਾਰ ਨਹੀਂ ਹੈ।
ਯੇਰੂਸ਼ਲਮ ਤੇ ਅਲ-ਅਕਸਾ ਮਸਜਿਦ ਦੇ ਕੁਝ ਹਿੱਸਿਆਂ ਨੂੰ ਵੱਖ ਕਰਨਾ ਦੁਸ਼ਮਣਾਂ ਲਈ ਮੱਕਾ ਤੇ ਮਦੀਨਾ ਨੂੰ ਤਿਆਗ ਕਰਨ ਵਰਗਾ ਹੈ। ਮੈਂਬਰ ਆਫ ਕਮੇਟੀ ਫਾਰ ਦਿ ਡਿਫੈਂਸ ਆਫ ਲੈਂਡ ਐਂਡ ਰੀਅਲ ਅਸਟੇਟ, ਸਿਲਾਵਨ ਫਾਖਰੀ ਅਬੂ ਦਿਅਦ ਨੇ ਕਿਹਾ ਕਿ ''ਇਜ਼ਰਾਇਲ ਨੇ ਗੈਰ ਕਾਨੂੰਨੀ ਤਰੀਕਿਆਂ ਤੇ ਧੋਖਾਦੇਹੀ ਕਰਕੇ ਖੇਤਰ 'ਚ ਜ਼ਮੀਨ ਦੇ ਇਕ ਵੱਡੇ ਹਿੱਸੇ 'ਚ ਆਪਣਾ ਕਬਜ਼ਾ ਕਰ ਲਿਆ ਹੈ ਤੇ ਜਿਸ 'ਚ ਕੁਝ ਹਿੱਸਾ ਜ਼ਮੀਨ ਦਾ ਵੇਚ ਵੀ ਦਿੱਤਾ ਹੈ।'' ਅਬੂ ਦਿਏਦ ਮੁਤਾਬਕ ਇਜ਼ਰਾਇਲ ਦੀ ਸਰਕਾਰ ਨੇ ਸਿਲਵਾਨ ਦੇ ਕਰੀਬ 13 ਫੀਸਦੀ ਹਿੱਸੇ 'ਤੇ ਕਬਜ਼ਾ ਕਰ ਲਿਆ ਹੈ, ਜਿਸ 'ਚ 5640 ਡੂਨਮਸ (5.6 ਵਰਗ ਕਿਲੋਮੀਟਕ) ਦਾ ਖੇਤਰ ਹੈ, ਜੋ ਜ਼ਿਆਦਾਤਰ ਗੈਰ-ਮੌਜੂਦ ਸੰਪਤੀ ਕਾਨੂੰਨ ਜਾਂ ਅਨੁਕੂਲ ਦਾ ਇਸਤੇਮਾਲ ਕਰਦੇ ਹਨ।


Related News