ਜੈਫ ਬੇਜੋਸ ਨੇ ਕੀਤੀ ਭਵਿੱਖਬਾਣੀ, ਪੁਲਾੜ ''ਚ ਪੈਦਾ ਹੋਣਗੇ ਇਨਸਾਨ, ਧਰਤੀ ''ਤੇ ਮਨਾਉਣਗੇ ਛੁੱਟੀਆਂ
Sunday, Nov 14, 2021 - 01:34 AM (IST)
ਵਾਸ਼ਿੰਗਟਨ-ਐਮਾਜ਼ੋਨ ਦੇ ਸੰਸਥਾਪਕ ਅਤੇ ਅਮਰੀਕੀ ਸਪੇਸ ਕੰਪਨੀ ਬਲੂ ਓਰੀਜਿਨ ਦੇ ਮਾਲਕ ਜੈਫ ਬੇਜੋਸ ਦਾ ਕਹਿਣਾ ਹੈ ਕਿ ਇਕ ਦਿਨ ਅਜਿਹਾ ਆਵੇਗਾ, ਜਦ ਪੁਲਾੜ 'ਚ ਇਨਸਾਨ ਪੈਦਾ ਹੋਣਗੇ। ਆਮ ਲੋਕਾਂ ਲਈ ਪੁਲਾੜ ਦੇ ਦਰਵਾਜ਼ੇ ਖੋਲ੍ਹਣ ਵਾਲੇ ਬੇਜੋਸ ਨੇ ਕਿਹਾ ਕਿ ਪੁਲਾੜ 'ਚ ਪੈਦਾ ਹੋਣ ਵਾਲੇ ਇਨਸਾਨ ਧਰਤੀ 'ਤੇ ਉਸ ਤਰ੍ਹਾਂ ਛੁੱਟੀਆਂ ਮਣਾਉਣ ਆਉਣਗੇ, ਜਿਸ ਤਰ੍ਹਾਂ ਅਸੀਂ ਪਾਰਕ 'ਚ ਜਾਂਦੇ ਹਾਂ। ਉਨ੍ਹਾਂ ਨੇ ਕਿਹਾ ਕਿ ਪੁਲਾੜ 'ਚ ਕਈ ਸ਼ਹਿਰ ਹੋਣਗੇ, ਜਿਥੇ ਇਨਸਾਨ ਜਨਮ ਲੈਣਗੇ। ਅਰਬਪਤੀ ਬਿਜ਼ਨੈੱਸਮੈਨ ਨੇ ਇਹ ਗੱਲ ਵਾਸ਼ਿੰਗਟਨ 'ਚ ਆਯੋਜਿਤ ਇਕ ਚਰਚਾ ਦੌਰਾਨ ਕਹੀ। ਇਥੇ ਉਹ ਬਲੂ ਓਰਿਜਿਨ ਦੇ ਭਵਿੱਖ ਨੂੰ ਲੈ ਕੇ ਬੋਲ ਰਹੇ ਸਨ।
ਇਹ ਵੀ ਪੜ੍ਹੋ : ਅਮਰੀਕਾ 'ਚ 6 ਜਨਵਰੀ ਨੂੰ ਕੈਪਿਟਲ ਦੇ ਅੰਦਰ ਕੁਰਸੀ ਸੁੱਟਣ ਵਾਲੇ CEO ਨੂੰ ਜੇਲ੍ਹ
ਬੇਜੋਸ ਨੇ ਕੰਪਨੀ ਦੀਆਂ ਯੋਜਨਾਵਾਂ, ਪੁਲਾੜ 'ਚ ਹੋਣ ਵਾਲੇ ਲਾਂਚ ਤੇ ਧਰਤੀ ਨੂੰ ਬਚਾਉਣ ਵਰਗੇ ਮੁੱਦਿਆਂ 'ਤੇ ਆਪਣੀ ਰਾਏ ਰੱਖੀ। ਉਨ੍ਹਾਂ ਨੇ ਪੁਲਾੜ 'ਚ ਬਸਤੀਆਂ ਬਸਾਏ ਜਾਣ ਬਾਰੇ ਕਿਹਾ ਕਿ ਉਹ ਤੈਰਦੇ ਹੋਏ ਘਰਾਂ ਦੀ ਤਰ੍ਹਾਂ ਹੋਣਗੀਆਂ, ਜਿਥੇ ਮੌਸਮ ਅਤੇ ਧਰਤੀ ਦੇ ਗੁਰੂਤਵਾਕਰਸ਼ਨ ਦੀ ਨਕਲ ਕੀਤੀ ਜਾਵੇਗੀ। ਇਨ੍ਹਾਂ ਤੈਰਦੇ ਘਰਾਂ 'ਚ 10 ਲੱਖ ਲੋਕ ਰਹਿ ਸਕਣਗੇ ਅਤੇ ਇਹ ਨਦੀਆਂ, ਜੰਗਲ ਅਤੇ ਜੰਗਲੀ ਜੀਵ ਵੀ ਹੋਣਗੇ। ਬੇਜੋਸ ਨੇ ਅੱਗੇ ਕਿਹਾ ਕਿ ਸਦੀਆਂ ਤੱਕ ਲੋਕ ਪੁਲਾੜ 'ਚ ਪੈਦਾ ਹੋਣਗੇ ਅਤੇ ਇਹ ਉਨ੍ਹਾਂ ਦਾ ਪਹਿਲਾ ਘਰ ਹੋਵੇਗਾ। ਉਹ ਇਨ੍ਹਾਂ ਪੁਲਾੜ ਬਸਤੀਆਂ 'ਚ ਪੈਦਾ ਹੋਣਗੇ, ਫਿਰ ਉਹ ਧਰਤੀ ਦੀ ਯਾਤਰਾ 'ਤੇ ਨਿਕਲਣਗੇ।
ਇਹ ਵੀ ਪੜ੍ਹੋ : ਸੂਡਨ 'ਚ ਲੋਕਤੰਤਰ ਸਮਰਥਕਾਂ 'ਤੇ ਸੁਰੱਖਿਆ ਬਲਾਂ ਨੇ ਚਲਾਈਆਂ ਗੋਲੀਆਂ, ਇਕ ਦੀ ਮੌਤ
ਪੁਲਾੜ 'ਚ ਰਹਿਣਾ ਜ਼ਿਆਦਾ ਆਸਾਨ
ਜੈਫ ਬੇਜੋਸਨੇ ਅੱਗੇ ਦੱਸਿਆ ਕਿ ਉਹ ਵੈਸੇ ਹੀ ਹੋਵੇਗਾ ਜਿਵੇਂ ਅਸੀਂ ਛੁੱਟੀਆਂ ਮਨਾਉਣ ਯੇਲੋਸਟੋਨ ਨੈਸ਼ਨਲ ਪਾਰਕ ਜਾਂਦੇ ਹਾਂ। ਬੇਜੋਸ ਨੇ ਕਿਹਾ ਕਿ ਪੜ੍ਹਾਈ ਕਰਨ ਦੌਰਾਨ ਇਕ ਭਾਸ਼ਣ 'ਚ ਉਨ੍ਹਾਂ ਨੇ ਪਹਿਲੀ ਵਾਰ ਪੁਲਾੜ 'ਚ ਬਸਤੀਆਂ ਸਥਾਪਤ ਕਰਨ ਦੀ ਯੋਜਨਾ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਸਨ। ਉਨ੍ਹਾਂ ਨੇ ਕਿਹਾ ਕਿ ਕਿਸੇ ਦੂਜੇ ਗ੍ਰਹਿ 'ਤੇ ਜਾਣ ਅਤੇ ਉਥੇ ਫਿਰ ਤੋਂ ਜੀਵਨ ਸ਼ੁਰੂ ਕਰਨ ਦੀ ਤੁਲਨਾ 'ਚ ਪੁਲਾੜ 'ਚ ਵਸਣਾ ਜ਼ਿਆਦਾ ਬਿਹਤਰ ਹੈ। ਬੇਜੋਸ ਨੇ ਕਿਹਾ ਕਿ ਜੇਕਰ ਅਸੀਂ ਮੰਗਲ ਗ੍ਰਹਿ ਨੂੰ ਬਦਲਦੇ ਹਾਂ ਜਾਂ ਕੁਝ ਨਾਟਕੀ ਕਰਦੇ ਹਾਂ ਤਾਂ ਇਹ ਬਹੁਤ ਚੁਣੌਤੀਪੂਰਨ ਹੈ ਅਤੇ ਦੂਜੀ ਧਰਤੀ ਬਣਨ ਵਰਗਾ ਹੋਵੇਗਾ। ਉਸ ਵੇਲੇ 10 ਤੋਂ 20 ਅਰਬ ਲੋਕ ਉਥੇ ਰਹਿ ਸਕਣਗੇ।
ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਦੇ ਮਾਮਲੇ ਰੋਜ਼ਾਨਾ ਤੋੜ ਰਹੇ ਹਨ ਰਿਕਾਰਡ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।