ਕੈਨੇਡਾ 'ਚ ਪੰਜਾਬੀ ਦੀ ਚਮਕੀ ਕਿਸਮਤ, ਲੱਗਾ 6 ਕਰੋੜ ਦਾ ਜੈਕਪਾਟ, ਹੁਣ ਪੂਰਾ ਕਰੇਗਾ ਪਤਨੀ ਦਾ ਇਹ ਸੁਫ਼ਨਾ

Saturday, Aug 05, 2023 - 12:50 PM (IST)

ਕੈਨੇਡਾ 'ਚ ਪੰਜਾਬੀ ਦੀ ਚਮਕੀ ਕਿਸਮਤ, ਲੱਗਾ 6 ਕਰੋੜ ਦਾ ਜੈਕਪਾਟ, ਹੁਣ ਪੂਰਾ ਕਰੇਗਾ ਪਤਨੀ ਦਾ ਇਹ ਸੁਫ਼ਨਾ

ਬ੍ਰਿਟਿਸ਼ ਕੋਲੰਬੀਆ- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਰਹਿਣ ਵਾਲੇ ਪੰਜਾਬੀ ਜਸਵਿੰਦਰ ਸਿੰਘ ਬੱਸੀ ਦੀ 1 ਮਿਲੀਅਨ ਕੈਨੇਡੀਅਨ ਡਾਲਰ ਭਾਵ 6 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਬੀ.ਸੀ. ਲਾਟਰੀ ਕਾਰਪੋਰੇਸ਼ਨ ਨੇ ਦੱਸਿਆ ਕਿ ਜਸਵਿੰਦਰ ਬੱਸੀ ਨੇ 25 ਜੁਲਾਈ ਦੇ ਡਰਾਅ ਤੋਂ 1 ਮਿਲੀਅਨ ਡਾਲਰ ਮੈਕਸਮਿਲੀਅਨ ਇਨਾਮ ਜਿੱਤਿਆ ਹੈ। ਜਸਵਿੰਦਰ ਬੱਸੀ ਨੇ ਉੱਤਰੀ ਡੈਲਟਾ ਵਿੱਚ 120ਵੀਂ ਸਟਰੀਟ 'ਤੇ 7-ਇਲੈਵਨ ਤੋਂ ਲੋਟੋ ਮੈਕਟ ਲਾਟਰੀ ਟਿਕਟ ਖ਼ਰੀਦੀ ਸੀ। 

ਇਹ ਵੀ ਪੜ੍ਹੋ: ਕੈਨੇਡਾ 'ਚ ਪਨਾਹ ਲੈਣ ਲਈ ਝੂਠੇ ਦਾਅਵਿਆਂ ਦੀ ਖੁੱਲ੍ਹੀ ਪੋਲ, ਰਿਪੋਰਟ ਨੇ ਉਡਾ ਛੱਡੇ ਹੋਸ਼

ਬੱਸੀ ਮੁਤਾਬਕ ਜਦੋਂ ਉਹ ਬੁੱਧਵਾਰ ਦੀ ਸਵੇਰ ਨੂੰ ਉੱਠਿਆ ਅਤੇ ਉਸ ਨੇ ਆਪਣੇ ਫ਼ੋਨ ਵੱਲ ਦੇਖਿਆ ਅਤੇ ਪਤਾ ਲੱਗਾ ਕਿ ਕਮਲੂਪਸ ਵਿੱਚ ਕਿਸੇ ਔਰਤ ਨੇ ਉਸੇ ਡਰਾਅ ਵਿਚ 35 ਮਿਲੀਅਨ ਡਾਲਰ ਜਿੱਤੇ ਹਨ, ਜਿਸ ਲਈ ਉਸ ਨੇ ਟਿਕਟ ਖ਼ਰੀਦੀ ਸੀ। ਇਸ ਲਈ ਉਸ ਨੇ ਸੋਚਿਆ ਕਿ ਉਹ ਵੀ ਆਪਣੀ ਟਿਕਟ ਚੈੱਕ ਕਰ ਲਵੇ, ਜਿਸ ਤੋਂ ਬਾਅਦ ਉਸ ਨੇ ਇਸਨੂੰ 'ਲੋਟੋ' ਐਪ 'ਤੇ ਚੈੱਕ ਕੀਤਾ ਅਤੇ ਦੇਖਿਆ ਕਿ ਉਸ ਦਾ ਵੀ 1 ਮਿਲੀਅਨ ਡਾਲਰ ਦਾ ਜੈਕਪਾਟ ਲੱਗਾ ਸੀ। ਇਸ ਤੋਂ ਜਸਵਿੰਦਰ ਨੇ ਇਸ ਜੈਕਪਾਟ ਬਾਰੇ ਆਪਣੀ ਪਤਨੀ ਨੂੰ ਦੱਸਿਆ ਤਾਂ ਉਸ ਨੂੰ ਵਿਸ਼ਵਾਸ ਨਹੀਂ ਹੋਇਆ। ਬੱਸੀ ਨੇ ਕਿਹਾ ਕਿ ਉਹ ਆਪਣੀ ਪਤਨੀ ਨੂੰ ਯੂਰਪ ਦੀਆਂ ਛੁੱਟੀਆਂ 'ਤੇ ਲੈ ਕੇ ਜਾਣ ਦੀ ਯੋਜਨਾ ਬਣਾ ਰਿਹਾ ਹੈ। ਉਹ ਹਮੇਸ਼ਾ ਯੂਰਪ ਦੇਖਣਾ ਚਾਹੁੰਦੀ ਹੈ ਅਤੇ ਹੁਣ ਅਸੀਂ ਇਸ ਨੂੰ ਹਕੀਕਤ ਬਣਾ ਸਕਦੇ ਹਾਂ।” 

ਇਹ ਵੀ ਪੜ੍ਹੋ: ਹੁਣ ਗੰਢੇ ਲੋਕਾਂ ਦੀਆਂ ਅੱਖਾਂ 'ਚੋਂ ਹੰਝੂ ਕਢਾਉਣ ਲਈ ਤਿਆਰ, ਜਾਣੋ ਕਦੋਂ ਅਤੇ ਕਿੰਨਾ ਹੋਵੇਗਾ ਕੀਮਤ 'ਚ ਵਾਧਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News