ਕੈਲੀਫੋਰਨੀਆ ‘ਚ ਜਸਵੀਰ ਗੁਣਾਚੌਰੀਆ ਦੀ ਮਹਿਫ਼ਲ ਯਾਦਗਾਰੀ ਹੋ ਨਿਬੜੀ

Tuesday, Jun 14, 2022 - 02:04 AM (IST)

ਕੈਲੀਫੋਰਨੀਆ ‘ਚ ਜਸਵੀਰ ਗੁਣਾਚੌਰੀਆ ਦੀ ਮਹਿਫ਼ਲ ਯਾਦਗਾਰੀ ਹੋ ਨਿਬੜੀ

ਬੇਕਰਸਫੀਲਡ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਲੰਘੇ ਸ਼ੁੱਕਰਵਾਰ ਰੀਐਲਟਰ ਜਤਿੰਦਰ ਸਿੰਘ ਤੂਰ, ਤੂਰ ਭਰਾ ਖੋਸਾ ਕੋਟਲਾ ਵਾਲਿਆਂ ਵੱਲੋਂ ਸਥਾਨਕ ਹਾਰਟ ਆਫ ਇੰਡੀਆ ਰੈਸਟੋਰੈਂਟ ਵਿਖੇ ਉੱਘੇ ਸ਼ਾਇਰ ਤੇ ਗੀਤਕਾਰ ਜਸਵੀਰ ਗੁਣਾਚੌਰੀਆ ਦੀ ਮਹਿਫ਼ਲ ਰੱਖੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਜਤਿੰਦਰ ਤੂਰ ਨੇ ਸਾਰਿਆਂ ਨੂੰ ਨਿੱਘੀ ਜੀ ਆਖਦਿਆਂ ਜਸਵੀਰ ਗੁਣਾਚੌਰੀਆ ਦੇ ਸਾਹਿਤਕ ਸਫ਼ਰ 'ਤੇ ਇਕ ਪੰਛੀ ਝਾਤ ਪਵਾ ਕੇ ਕੀਤੀ। ਇਸ ਉਪਰੰਤ ਜਸਵੀਰ ਗੁਣਾਚੌਰੀਆ ਨੇ ਆਪਣਾ ਨਵੇਂ-ਪੁਰਾਣੇ ਗੀਤਾਂ ਦੀ ਅਜਿਹੀ ਛਹਿਬਰ ਲਾਈ ਕਿ ਹਰ ਕੋਈ ਅਸ਼-ਅਸ਼ ਕਰ ਉੱਠਿਆ। ਉਪਰੰਤ ਲੋਕ ਗਾਇਕ ਬੱਬੂ ਗੁਰਪਾਲ ਨੇ “ਮੈਂ ਬੋਲੀ ਪੰਜਾਬ ਦੀ” ਆਦਿ ਗੀਤ ਗਾ ਕੇ ਖ਼ੂਬ ਰੰਗ ਬੰਨ੍ਹਿਆ।

ਇਹ ਵੀ ਪੜ੍ਹੋ : ਗਲਾਸਗੋ: ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਕੀਰਤਨੀਏ ਸਿੰਘਾਂ ਦੀ ਵਿਦਾਇਗੀ ਨਮਿਤ ਸਮਾਗਮ

ਗੀਤਕਾਰ ਤੇ ਗਾਇਕ ਪੱਪੀ ਭਦੌੜ ਨੇ ਜਿੱਥੇ ਬਾਕੀ ਕਲਾਕਾਰਾਂ ਦਾ ਹਾਰਮੋਨੀਅਮ 'ਤੇ ਸਾਥ ਦਿੱਤਾ, ਉਥੇ ਉਨ੍ਹਾਂ ਮਿਆਰੀ ਗੀਤਾਂ ਨਾਲ ਆਪਣੀ ਹਾਜ਼ਰੀ ਲਵਾਈ। ਅਭੀਜੀਤ ਨੇ ਵੀ ਆਪਣੀ ਗਾਇਕੀ ਦਾ ਰੰਗ ਵਿਖਾਇਆ। ਸ਼ਾਇਰ ਰਣਜੀਤ ਗਿੱਲ ਨੇ 2 ਕਵਿਤਾਵਾਂ ਨਾਲ ਹਾਜ਼ਰੀ ਭਰੀ। ਸਟੇਜ ਸੰਚਾਲਨ ਸਨੀ ਬੱਬਰ ਨੇ ਬਾਖੂਬੀ ਕੀਤਾ। ਡਾ. ਮੁਕੰਦ ਸਿੰਘ ਸੰਧੂ ਨੇ ਕਿਹਾ ਕਿ ਏਦਾਂ ਦੇ ਸਾਹਿਤਕ ਪ੍ਰੋਗਰਾਮ ਸ਼ਾਇਰਾਂ ਦੀ ਹੌਸਲਾ-ਅਫਜ਼ਾਈ ਲਈ ਹੁੰਦੇ ਰਹਿਣੇ ਚਾਹੀਦੇ ਹਨ। ਪ੍ਰਬੰਧਕਾਂ 'ਚੋਂ ਜਤਿੰਦਰ ਤੂਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਪੱਤਰਕਾਰ ਨੀਟਾ ਮਾਛੀਕੇ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਅਖੀਰ 'ਚ ਗੀਤਕਾਰ ਜਸਵੀਰ ਗੁਣਾਚੌਰੀਆ ਨੂੰ ਸ਼ੀਲਡ ਨਾਲ ਸਨਮਾਨਿਆ ਗਿਆ। ਅੰਤ ਅਮਿੱਟ ਪੈੜਾਂ ਛੱਡਦਾ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।

ਇਹ ਵੀ ਪੜ੍ਹੋ : ਨੈਸ਼ਨਲ ਹੈਰਾਲਡ ਕੇਸ: ਸਿਆਸੀ ਡਰਾਮੇ ਵਿਚਾਲੇ ED ਨੇ ਰਾਹੁਲ ਗਾਂਧੀ ਨੂੰ ਅੱਜ ਮੁੜ ਪੁੱਛਗਿੱਛ ਲਈ ਬੁਲਾਇਆ


author

Mukesh

Content Editor

Related News