ਜੇਸਨ ੳਵੇਂਸ ਨਵੇਂ ਯੂ.ਐੱਸ. ਬਾਰਡਰ ਪੈਟਰੋਲ ਦਾ ਚੀਫ ਮੁਖੀ ਨਿਯੁਕਤ
Sunday, Jun 11, 2023 - 10:56 AM (IST)
ਟੈਕਸਾਸ (ਰਾਜ ਗੋਗਨਾ)- ਜੇਸਨ ਓਵੇਂਸ, ਜੋ ਦੱਖਣੀ ਟੈਕਸਾਸ ਸੂਬੇ ਵਿੱਚ ਬਾਰਡਰ ਪੈਟਰੋਲ ਦੇ ਡੇਲ ਰੀਓ ਸੈਕਟਰ ਦੀ ਅਗਵਾਈ ਕਰ ਰਹੇ ਸਨ, ਨੂੰ ਨਵਾਂ ਯੂ.ਐੱਸ. ਬਾਰਡਰ ਪੈਟਰੋਲ ਦਾ ਚੀਫ਼ ਨਿਯੁਕਤ ਕੀਤਾ ਗਿਆ ਹੈ। ਹੋਮਲੈਂਡ ਸਕਿਓਰਿਟੀ ਵਿਭਾਗ ਨੇ ਬੀਤੇ ਦਿਨ ਸ਼ੁੱਕਰਵਾਰ ਨੂੰ ਜਾਣਕਾਰੀ ਸਾਂਝੀ ਕੀਤੀ। ਵੈਬ ਕਾਉਂਟੀ ਸ਼ੈਰਿਫ ਦਾ ਸਹਾਇਕ ਮੁਖੀ ਐੱਫ.ਬੀ.ਆਈ. ਦੇ ਛਾਪੇ ਤੋਂ ਬਾਅਦ ਅਚਾਨਕ ਰਿਟਾਇਰ ਹੋ ਗਿਆ। ਓਵੇਂਸ ਨੇ ਬਾਰਡਰ ਪੈਟਰੋਲ ਦੇ ਚੀਫ ਰਾਉਲ ਔਰਟੀਜ਼ ਦੀ ਥਾਂ ਲੈ ਲਈ ਹੈ ਜੋ ਪਿਛਲੇ ਮਹੀਨੇ ਆਪਣੀ ਸੇਵਾਮੁਕਤੀ ਦਾ ਐਲਾਨ ਕਰਨ ਤੋਂ ਪਹਿਲਾਂ 22 ਮਹੀਨਿਆਂ ਲਈ ਵਿਭਾਗ ਦੀ ਅਗਵਾਈ ਕਰਦਾ ਸੀ।
ਓਵੇਂਸ ਨੂੰ ਕਾਨੂੰਨ ਲਾਗੂ ਕਰਨ ਵਾਲੇ 27 ਸਾਲ ਦਾ ਅਨੁਭਵੀ ਤਜਰਬਾ ਹੈ, ਜਿਸਨੇ ਆਪਣੇ ਲਿੰਕਡਇਨ ਖਾਤੇ ਅਨੁਸਾਰ ਯੂ.ਐੱਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅਧਿਕਾਰੀ ਵਜੋਂ ਲਗਭਗ 20 ਸਾਲ ਸੇਵਾ ਨਿਭਾਈ। ਉਸਨੇ CBP ਦੇ ਅੰਦਰ ਕਈ ਅਹਿਮ ਅਹੁਦਿਆਂ 'ਤੇ ਕੰਮ ਕੀਤਾ ਹੈ ਅਤੇ ਲੰਘੇ ਨਵੰਬਰ 2021 ਤੋਂ ਡੇਲ ਰੀਓ ਸੈਕਟਰ ਦੀ ਅਗਵਾਈ ਵੀ ਕੀਤੀ ਹੈ। ਉਹ ਆਰਟੇਸੀਆ, ਨਿਊ ਮੈਕਸੀਕੋ ਵਿੱਚ ਯੂ.ਐੱਸ. ਬਾਰਡਰ ਪੈਟਰੋਲ ਅਕੈਡਮੀ ਦੇ ਇੰਚਾਰਜ ਅਤੇ ਮੁੱਖ ਗਸ਼ਤੀ ਵੀ ਰਹੇ ਹਨ, ਜਿੱਥੇ ਸਿਖਲਾਈ ਦਿੱਤੀ ਜਾਂਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦੀ ਧਮਕੀ, ਭਾਰਤ ਸਰਕਾਰ ਨੇ ਜਤਾਈ ਚਿੰਤਾ
ਉਸ ਨੇ ਮੈਕਐਲਨ ਸਮੇਤ ਕਈ ਸਰਹੱਦੀ ਸਥਾਨਾਂ ਵਿੱਚ ਕੰਮ ਕੀਤਾ ਹੈ, ਜਿੰਨਾਂ ਵਿੱਚ ਏਲ ਪਾਸੋ; ਲਾਰੇਡੋ, ਟੈਕਸਾਸ; ਕੈਲੇਕਸੀਕੋ, ਕੈਲੀਫੋਰਨੀਆ, ਅਤੇ ਉੱਤਰੀ ਡਕੋਟਾ ਸ਼ਾਮਿਲ ਹੈ। ਸੰਯੁਕਤ ਰਾਜ ਬਾਰਡਰ ਪੈਟਰੋਲ ਦੇ 26ਵੇਂ ਮੁਖੀ ਵਜੋਂ ਬਾਰਡਰ ਪੈਟਰੋਲ ਸੈਕਟਰ ਦੇ ਮੁਖੀ ਜੇਸਨ ਓਵੇਂਸ ਦਾ ਭਰਵਾਂ ਸਵਾਗਤ ਕੀਤਾ ਗਿਆ। ਚੀਫ ੳਵੇਂਸ ਇੱਕ ਪ੍ਰਤਿਭਾਸ਼ਾਲੀ, ਨਿਰਸਵਾਰਥ ਅਤੇ ਪ੍ਰੇਰਨਾਦਾਇਕ ਅਧਿਕਾਰੀ ਹੈ ਜੋ ਬਾਰਡਰ ਪੈਟਰੋਲ ਦੇ ਕਾਨੂੰਨ ਲਾਗੂ ਕਰਨ ਵਾਲੇ ਮਿਸ਼ਨ ਨੂੰ ਨਿਭਾਉਣਗੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਿਦਓ ਰਾਏ।