ਕੈਨੇਡਾ ''ਚ ਦੋ ਪੰਜਾਬਣਾਂ ਬਣੀਆਂ ਇਕ ਦਿਨ ਲਈ ਐੱਮ. ਪੀ. (ਤਸਵੀਰਾਂ)

Friday, Jun 02, 2017 - 12:02 PM (IST)

ਕੈਨੇਡਾ ''ਚ ਦੋ ਪੰਜਾਬਣਾਂ ਬਣੀਆਂ ਇਕ ਦਿਨ ਲਈ ਐੱਮ. ਪੀ. (ਤਸਵੀਰਾਂ)

ਬਰੈਂਪਟਨ— ਕੈਨੇਡਾ ਦੇ ਬਰੈਂਪਟਨ ਵਿਚ ਜੈਸਮੀਨ ਅਤੇ ਸੈਮੀ ਨੂੰ ਇਕ ਦਿਨ ਲਈ ਐੱਮ. ਪੀ. ਬਣਨ ਦਾ ਮੌਕਾ ਮਿਲਿਆ। ਬਰੈਂਪਟਨ ਪੂਰਬੀ ਤੋਂ ਐੱਮ. ਪੀ. ਰਾਜ ਗਰੇਵਾਲ ਕੈਨੇਡਾ ਦੇ ਨੌਜਵਾਨਾਂ ਨੂੰ ਇਕ ਦਿਨ ਦਾ ਐੱਮ. ਪੀ. ਬਣਨ ਦਾ ਮੌਕਾ ਦਿੰਦੇ ਹਨ। ਇਸ ਪ੍ਰੋਗਰਾਮ ਅਧੀਨ ਇਸ ਤੋਂ ਪਹਿਲਾਂ ਵੀ ਦੋ ਨੌਜਵਾਨ ਇਕ ਦਿਨ ਲਈ ਐੱਮ. ਪੀ. ਬਣ ਕੇ ਸੰਸਦ ਵਿਚ ਬੈਠ ਚੁੱਕੇ ਹਨ। ਇਹ ਨੌਜਵਾਨਾਂ ਲਈ ਬਤੌਰ ਐੱਮ. ਪੀ. ਸੰਸਦ ਵਿਚ ਇਕ ਦਿਨ ਬਿਤਾਉਣ ਅਤੇ ਰਾਜਨੀਤੀ ਨੂੰ ਨੇੜੇ ਤੋਂ ਸਮਝਣ ਦਾ ਮੌਕਾ ਹੁੰਦਾ ਹੈ। ਰਾਜ ਗਰੇਵਾਲ ਦਾ ਮੰਨਣਾ ਹੈ ਕਿ ਵਿਦਿਆਰਥੀਆਂ ਨੂੰ ਸ਼ੁਰੂ ਤੋਂ ਹੀ ਰਾਜਨੀਤੀ ਬਾਰੇ ਦੱਸਣਾ ਚਾਹੀਦਾ ਹੈ ਤਾਂ ਜੋ ਉਹ ਸ਼ੁਰੂਆਤ ਤੋਂ ਹੀ ਇਸ ਨਾਲ ਜੁੜਨ ਦਾ ਫੈਸਲਾ ਕਰ ਸਕਣ। ਇਸ ਲਈ ਉਨ੍ਹਾਂ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। 


ਜੈਸਮੀਨ ਤੇ ਸੈਮੀ ਇਕ ਦਿਨ ਲਈ ਐੱਮ. ਪੀ. ਬਣ ਕੇ ਬਹੁਤ ਖੁਸ਼ ਸਨ। ਇਸ ਦੌਰਾਨ ਉਨ੍ਹਾਂ ਨੇ ਲਘੂ ਉਦਯੋਗ ਅਤੇ ਸੈਰ-ਸਪਾਟਾ ਮੰਤਰੀ ਬਰਦੀਸ਼ ਚੱਗਰ ਅਤੇ ਸੱਭਿਆਚਾਰ ਅਤੇ ਸੰਰਚਨਾ ਮੰਤਰੀ ਅਮਰਜੀਤ ਸੋਹੀ ਨਾਲ ਵੀ ਮੁਲਾਕਾਤ ਕੀਤੀ। ਦੋਵੇਂ ਕੁੜੀਆਂ ਇਸ ਮੌਕੇ ਦਾ ਲਾਭ ਉਠਾ ਕੇ ਬਹੁਤ ਖੁਸ਼ ਸਨ ਅਤੇ ਉਨ੍ਹਾਂ ਨੇ ਹੋਰ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਵੀ ਇਸ ਪ੍ਰੋਗਰਾਮ ਲਈ ਅਪਲਾਈ ਕਰਨ ਅਤੇ ਇਸ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ।  


author

Kulvinder Mahi

News Editor

Related News