ਜਾਪਾਨ ਦੀਆਂ 2 ਜੁੜਵਾ ਭੈਣਾਂ ਨੇ ਬਣਾਇਆ ਸਭ ਤੋਂ ਜ਼ਿਆਦਾ ਉਮਰ ਤੱਕ ਜ਼ਿਊਂਦਾ ਰਹਿਣ ਦਾ ਵਰਲਡ ਰਿਕਾਰਡ
Tuesday, Sep 21, 2021 - 02:55 PM (IST)
ਟੋਕੀਓ : ਗਿਨੀਜ਼ ਵਰਲਡ ਰਿਕਾਰਡ ਨੇ ਜਾਪਾਨ ਦੀਆਂ ਉਨ੍ਹਾਂ ਦੋ ਜੁੜਵਾ ਭੈਣਾਂ ਨੂੰ ਸਨਮਾਨਤ ਹੈ, ਜਿਨ੍ਹਾਂ ਦੀ ਉਮਰ 107 ਸਾਲ ਅਤੇ 330 ਦਿਨ ਹੈ। ਗਿਨੀਜ਼ ਬੁੱਕ ਸੰਗਠਨ ਨੇ ਦੱਸਿਆ ਕਿ ਜਾਪਾਨ ਦੇ ‘ਏਜ਼ਡ ਡੇਅ’ ਵਾਲੇ ਦਿਨ ਇਸ ਰਿਕਾਰਡ ਦਾ ਐਲਾਨ ਕੀਤਾ ਗਿਆ। ਦੱਸ ਦੇਈਏ ਕਿ ਬਜ਼ੁਰਗਾਂ ਦੇ ਸਨਮਾਨ ਵਿਚ ਜਾਪਾਨ ‘ਏਜ਼ਡ ਡੇਅ’ ਮਨਾਉਂਦਾ ਹੈ ਅਤੇ ਇਸ ਦਿਨ ਰਾਸ਼ਟਰੀ ਛੁੱਟੀ ਹੁੰਦੀ ਹੈ।
ਇਹ ਵੀ ਪੜ੍ਹੋ: ਤਾਲਿਬਾਨ ਨੇ ਉਪ ਮੰਤਰੀਆਂ ਦੀ ਸੂਚੀ ਕੀਤੀ ਜਾਰੀ, ਕਿਸੇ ਵੀ ਬੀਬੀ ਨੂੰ ਨਹੀਂ ਮਿਲੀ ਜਗ੍ਹਾ
ਗਿਨੀਜ਼ ਵਰਲਡ ਰਿਕਾਰਡਸ ਲਿਮਿਟਡ ਨੇ ਦੱਸਿਆ ਕਿ ਦੋਵੇਂ ਭੈਣਾਂ ਉਮੇਨੋ ਸੁਮਿਆਮਾ ਅਤੇ ਕੌਮੇ ਕੋਡਮਾ ਦਾ ਜਨਮ 5 ਨਵੰਬਰ 1913 ਨੂੰ ਪੱਛਮੀ ਜਾਪਾਨ ਦੇ ਸ਼ੋਦੋਸ਼ਿਮਾ ਟਾਪੂ ’ਤੇ ਹੋਇਆ ਸੀ। ਉਹ ਆਪਣੇ 11 ਭਰਾ-ਭੈਣਾਂ ਵਿਚ ਤੀਜੇ ਅਤੇ ਚੌਥੇ ਨੰਬਰ ’ਤੇ ਹਨ। ਇਨ੍ਹਾਂ ਦੋਵਾਂ ਭੈਣਾਂ ਨੇ ਕਿਨ ਨਾਰਿਤਾ ਅਤੇ ਜਿਨ ਕੇਨੀ ਦੇ 107 ਸਾਲ ਅਤੇ 175 ਦਿਨਾਂ ਦੇ ਪਿੱਛਲੇ ਰਿਕਾਰਡ ਨੂੰ ਤੋੜ ਦਿੱਤਾ ਹੈ। ਜਾਪਾਨ ਦੁਨੀਆ ਵਿਚ ਸਭ ਤੋਂ ਤੇਜ਼ੀ ਨਾਲ ਬੁੱਢਾ ਹੁੰਦਾ ਦੇਸ਼ ਹੈ। ਹੈਲਥ ਐਂਡ ਵੈਲਫੇਅਰ ਮਿਨਿਸਟਰੀ ਮੁਤਾਬਕ 125 ਮਿਲੀਅਨ ਆਬਾਦੀ ਵਾਲੇ ਦੇਸ਼ ਵਿਚ 29 ਫ਼ੀਸਦੀ ਆਬਾਦੀ ਦੀ ਉਮਰ 65 ਸਾਲ ਜਾਂ ਉਸ ਤੋਂ ਜ਼ਿਆਦਾ ਹੈ। ਕਰੀਬ 86,519 ਲੋਕ 100 ਸਾਲ ਤੋਂ ਜ਼ਿਆਦਾ ਉਮਰ ਦੇ ਹਨ।
ਇਹ ਵੀ ਪੜ੍ਹੋ: IMF ਤੋਂ ਬਾਅਦ FATF ਨੇ ਕੱਸਿਆ ਸ਼ਿਕੰਜਾ, ਤਾਲਿਬਾਨ ’ਤੇ ਆਰਥਿਕ ਹਮਲਾ; ਸਾਰੇ ਖਾਤੇ ਫ੍ਰੀਜ਼
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।