ਇਹ ਇਸ਼ਕ ਹੈ ਜਨਾਬ! ਆਮ ਮੁੰਡੇ ਦੇ ਪਿਆਰ 'ਚ ਜਾਪਾਨ ਦੀ ਰਾਜਕੁਮਾਰੀ ਨੇ ਸ਼ਾਹੀ ਘਰਾਣੇ ਦੀ ਦੌਲਤ ਨੂੰ ਮਾਰੀ ਠੋਕਰ
Friday, Sep 03, 2021 - 01:47 PM (IST)
ਟੋਕੀਓ : ਜਾਪਾਨ ਦੀ ਰਾਜਕੁਮਾਰੀ ਮਾਕੋ ਰਾਜਵੰਸ਼ ਤੋਂ ਬਾਹਰ ਇਕ ਆਮ ਨਾਗਰਿਕ ਨਾਲ ਵਿਆਹ ਕਰਵਾ ਰਹੀ ਹੈ। ਆਪਣੇ ਪ੍ਰੇਮੀ ਲਈ ਮਾਕੋ 7 ਵਾਰ ਵੱਖ-ਵੱਖ ਵਿਆਹਾਂ ਦਾ ਪ੍ਰਸਤਾਵ ਠੁਕਰਾ ਚੁੱਕੀ ਹੈ। ਰਾਜਕੁਮਾਰੀ ਮਾਕੋ ਜਾਪਾਨ ਦੇ ਮੌਜੂਦਾ ਰਾਜਾ ਨਾਰੂਹਿਤੋ ਦੇ ਭਰਾ ਰਾਜਕੁਮਾਰ ਆਕਿਸ਼ਿਨੋ ਦੀ ਧੀ ਹੈ। ਉਨ੍ਹਾਂ ਨੂੰ ਸ਼ਾਹੀ ਪਰਿਵਾਰ ਵੱਲੋਂ ਕਰੀਬ 9.10 ਕਰੋੜ ਰੁਪਏ (13.70 ਕਰੋੜ ਯੇਨ) ਦਾ ਹਰਜਾਨਾ ਮਿਲਣਾ ਸੀ ਪਰ ਮਾਕੋ ਨੇ ਹਰਜਾਨਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਰਾਜਕੁਮਾਰੀ ਮਾਕੋ (29) ਜਾਪਾਨ ਦੇ ਮੌਜੂਦਾ ਰਾਜਾ ਨਾਰੂਹਿਤੋ ਦੇ ਭਰਾ ਰਾਜਕੁਮਾਰ ਆਕਿਸ਼ੀਨੋ ਦੀ ਧੀ ਹੈ।
ਇਹ ਵੀ ਪੜ੍ਹੋ: ਭਾਰਤ ਨਾਲ ਚੰਗੇ ਸਬੰਧ ਚਾਹੁੰਦਾ ਹੈ ਤਾਲਿਬਾਨ, ਕਸ਼ਮੀਰ ਨੂੰ ਲੈ ਕੇ ਆਖ਼ੀ ਇਹ ਗੱਲ
ਉਨ੍ਹਾਂ ਨੇ ਇਕ ਆਮ ਨਾਗਰਿਕ ਆਪਣੇ ਪ੍ਰੇਮੀ ਕੋਮੁਰੋ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ। ਵਿਆਹ ਦੇ ਬਾਅਦ ਉਹ ਅਮਰੀਕਾ ਵਿਚ ਵਸਣ ਦੀ ਤਿਆਰੀ ਵਿਚ ਹੈ। ਸ਼ਾਹੀ ਪਰਿਵਾਰ ਵੀ ਇਸ ਵਿਆਹ ਲਈ ਆਖਿਰਕਾਰ ਮੰਨ ਹੀ ਗਿਆ ਹੈ। ਇਹ ਵਿਆਹ ਕਦੋਂ ਹੋਵੇਗਾ ਇਹ ਅਜੇ ਸਾਫ਼ ਨਹੀਂ ਹੋਇਆ ਹੈ। ਰਾਜਕੁਮਾਰੀ ਮਾਕੋ ਦੇ ਪ੍ਰੇਮੀ ਕੋਮੁਰੋ ਅਮਰੀਕਾ ਵਿਚ ਇਸ ਸਮੇਂ ਕਾਨੂੰਨ ਦੀ ਪੜ੍ਹਾਈ ਕਰ ਰਹੇ ਹਨ। ਕੋਮੁਰੋ ਨੂੰ ਲੈ ਕੇ ਦੱਸਿਆ ਗਿਆ ਹੈ ਕਿ ਉਹ ਸਕੀਇੰਗ, ਵਾਇਲਨ ਵਜਾਉਣ ਅਤੇ ਕੁਕਿੰਗ ਦੇ ਸ਼ੌਕੀਨ ਹਨ। ਸਮੁੰਦਰ ਤੱਟਾਂ ’ਤੇ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਉਹ ਬਤੌਰ ‘ਪ੍ਰਿੰਸ ਆਫ ਦਿ ਸੀ’ ਕੰਮ ਕਰਦੇ ਹਨ। ਮਾਕੋ ਨੇ ਕਿਹਾ ਕਿ ਸਾਡੇ ਲਈ ਦਿਲਾਂ ਦੇ ਸਨਮਾਨ ਅਤੇ ਜ਼ਿੰਦਗੀ ਜਿਊਣ ਲਈ ਵਿਆਹ ਜ਼ਰੂਰੀ ਹੈ। ਉਨ੍ਹਾਂ ਕਿਹਾ, ‘ਅਸੀਂ ਦੋਵੇਂ ਇਕ-ਦੂਜੇ ਤੋਂ ਵੱਖ ਨਹੀਂ ਹੋ ਸਕਦੇ ਅਤੇ ਮਾੜੇ ਸਮੇਂ ਵਿਚ ਇਕ-ਦੂਜੇ ਨੂੰ ਸਹਾਰਾ ਦੇ ਸਕਦੇ ਹਾਂ।’
ਇਹ ਵੀ ਪੜ੍ਹੋ: ਜਨਮ ਲੈਂਦਿਆਂ ਹੀ 60 ਸਾਲ ਦੀ ਬੁੱਢੀ ਵਾਂਗ ਦਿਸਣ ਲੱਗੀ ਬੱਚੀ, ਪਰਿਵਾਰਕ ਮੈਂਬਰ ਹੋਏ ਹੈਰਾਨ
ਰਾਜਕੁਮਾਰੀ ਮਾਕੋ ਨੂੰ ਲੈ ਕੇ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਪ੍ਰੇਮੀ ਕੇਈ ਕੋਮੁਰੋ ਨੇ ਦਸੰਬਰ 2013 ਵਿਚ ਇਕ ਡਿਨਰ ਦੌਰਾਨ ਉਨ੍ਹਾਂ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ ਸੀ। ਦੋਵਾਂ ਨੇ ਆਪਣੇ ਪਿਆਰ ਨੂੰ ਲੰਬੇ ਸਮੇਂ ਤੱਕ ਲੁਕਾ ਕੇ ਰੱਖਿਆ। ਫਿਰ ਰਾਜਕੁਮਾਰੀ ਬ੍ਰਿਟੇਨ ਵਿਚ ਪੜ੍ਹਾਈ ਕਰਨ ਚਲੀ ਗਈ। ਸਾਲ 2017 ਵਿਚ ਮਾਕੋ ਨੇ ਐਲਾਨ ਕੀਤਾ ਕਿ ਉਹ ਨਵੰਬਰ 2018 ਵਿਚ ਵਿਆਹ ਕਰਨ ਵਾਲੀ ਹੈ ਪਰ ਬਾਅਦ ਵਿਚ ਉਨ੍ਹਾਂ ਨੇ ਵਿਆਹ ਨੂੰ ਕੁੱਝ ਹੋਰ ਸਮੇਂ ਲਈ ਟਾਲ ਦਿੱਤਾ। ਜਾਪਾਨ ਦੇ ਸ਼ਾਹੀ ਨਿਯਮਾਂ ਮੁਤਾਬਕ ਰਾਜਵੰਸ਼ ਤੋਂ ਬਾਹਰ ਵਿਆਹ ਕਰਨ ਵਾਲੀਆਂ ਸ਼ਾਹੀ ਔਰਤਾਂ ਦੇ ਪੁੱਤਰਾਂ ਨੂੰ ਗੱਦੀ ਦਾ ਵਾਰਸ ਨਹੀਂ ਮੰਨਿਆ ਜਾਂਦਾ।
ਇਹ ਵੀ ਪੜ੍ਹੋ: ਸਰਹੱਦ ਪਾਰ: ਟੇਲਰ ਕੋਲੋਂ ਸੀਤੇ ਕੱਪੜੇ ਲੈਣ ਗਈਆਂ 2 ਭੈਣਾਂ ਨਾਲ 8 ਲੋਕਾਂ ਨੇ ਕੀਤਾ ਸਮੂਹਿਕ ਜਬਰ-ਜ਼ਨਾਹ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।