ਜਾਪਾਨ ਦੇ ਪ੍ਰਧਾਨ ਮੰਤਰੀ ਨੇ ਟੋਕੀਓ ਦੇ ਵਿਵਾਦਿਤ ਮੰਦਰ ਨੂੰ ਭੇਜਿਆ ਚੰਦਾ

10/17/2021 3:41:59 PM

ਟੋਕੀਓ (ਏਪੀ): ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਫੁਮਿਓ ਕਿਸ਼ੀਦਾ ਨੇ ਐਤਵਾਰ ਨੂੰ ਟੋਕੀਓ ਦੇ ਇੱਕ ਮੰਦਰ ਨੂੰ ਚੰਦਾ ਭੇਜਿਆ, ਜਿਸ ਨੂੰ ਚੀਨੀ ਅਤੇ ਕੋਰੀਆਈ ਲੋਕ ਜਾਪਾਨੀ ਯੁੱਧਾਂ ਦਾ ਪ੍ਰਤੀਕ ਮੰਨਦੇ ਹਨ। ਹਾਲਾਂਕਿ, ਕਿਸ਼ੀਦਾ ਨੇ ਵਿਅਕਤੀਗਤ ਤੌਰ 'ਤੇ ਮੰਦਰ ਵਿਚ ਜਾ ਕੇ ਦਰਸ਼ਨ ਨਹੀਂ ਕੀਤੇ। ਕਿਸ਼ੀਦਾ ਨੇ ਯਾਸੁਕੁਨੀ ਅਸਥਾਨ ਦੇ ਪਤਝੜ ਤਿਉਹਾਰ ਮੌਕੇ ਦਾਨ ਵਜੋਂ 'ਮਾਸਕਾਕੀ' ਧਾਰਮਿਕ ਗਹਿਣੇ ਭੇਜੇ। 4 ਅਕਤੂਬਰ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਕਿਸ਼ੀਦਾ ਦੀ ਇਹ ਪਹਿਲੀ ਧਾਰਮਿਕ ਗਤੀਵਿਧੀ ਹੈ। 

20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਜਾਪਾਨੀ ਹਮਲੇ ਦੇ ਸ਼ਿਕਾਰ ਹੋਏ ਚੀਨੀ ਅਤੇ ਕੋਰੀਅਨ ਲੋਕ ਇਸ ਮੰਦਰ ਨੂੰ ਜਾਪਾਨੀ ਹਮਲੇ ਦਾ ਪ੍ਰਤੀਕ ਮੰਨਦੇ ਹਨ। ਆਲੋਚਕ ਜਾਪਾਨੀ ਪ੍ਰਧਾਨ ਮੰਤਰੀ ਦੇ ਇਸ ਕਦਮ ਨੂੰ ਦੇਸ਼ ਦੇ ਜੰਗੀ ਅੱਤਿਆਚਾਰਾਂ ਲਈ ਪਛਤਾਵਾ ਨਾ ਕਰਨ ਦੇ ਸੰਕੇਤ ਵਜੋਂ ਵੇਖਦੇ ਹਨ। ਕਿਸ਼ੀਦਾ ਹਫ਼ਤੇ ਦੇ ਅਖੀਰ ਵਿੱਚ ਉੱਤਰੀ ਜਾਪਾਨ ਵਿੱਚ 2011 ਦੀ ਸੁਨਾਮੀ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੇ ਸਨ ਅਤੇ ਉਹਨਾਂ ਨੇ ਮੰਦਰ ਦਾ ਦੌਰਾ ਨਹੀਂ ਕੀਤਾ। ਉਹਨਾਂ ਦੇ ਪੂਰਵਗਾਮੀ ਯੋਸ਼ੀਹਿਦੇ ਸੁਗਾ ਨੇ ਵੀ ਆਪਣੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਸਿਰਫ ਦਾਨ ਭੇਜਿਆ ਸੀ ਅਤੇ ਉਹ ਸਤੰਬਰ ਵਿੱਚ ਅਹੁਦਾ ਛੱਡਣ ਤੋਂ ਬਾਅਦ ਐਤਵਾਰ ਨੂੰ ਮੰਦਰ ਪਹੁੰਚੇ। 

ਪੜ੍ਹੋ ਇਹ ਅਹਿਮ ਖਬਰ - ਪਾਕਿ ਨੂੰ IMF ਨੇ ਦਿੱਤਾ ਵੱਡਾ ਝਟਕਾ, ਨਹੀਂ ਦਿੱਤਾ ਇਕ ਅਰਬ ਡਾਲਰ ਦਾ ਕਰਜ਼

ਸੁਗਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਵਜੋਂ ਉਹ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਮੰਦਰ ਗਏ ਸਨ ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕੀਤੀਆਂ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ 2013 ਵਿੱਚ ਯਾਸੁਕੁਨੀ ਗਏ ਸਨ. ਜਿਸ ਮਗਰੋਂ  ਚੀਨ ਅਤੇ ਕੋਰੀਆ ਨੇ ਪ੍ਰਤੀਕ੍ਰਿਆ ਦਿੱਤੀ ਸੀ। ਉਦੋਂ ਤੋਂ ਜਾਪਾਨੀ ਨੇਤਾ ਅਹੁਦੇ ਦੇ ਰਹਿਣ ਦੌਰਾਨ ਉੱਥੇ ਜਾਣ ਤੋਂ ਬਚਦੇ ਰਹੇ ਹਨ।


Vandana

Content Editor

Related News