ਇਹ ਆਲੂ ਬੁਖਾਰਾ ਨਹੀਂ ਜਪਾਨੀ ਅੰਗੂਰ ਹੈ, ਇਕ ਗੁੱਛੇ ਦੀ ਕੀਮਤ 7.5 ਲੱਖ ਰੁਪਏ

Tuesday, Jul 09, 2019 - 08:03 PM (IST)

ਇਹ ਆਲੂ ਬੁਖਾਰਾ ਨਹੀਂ ਜਪਾਨੀ ਅੰਗੂਰ ਹੈ, ਇਕ ਗੁੱਛੇ ਦੀ ਕੀਮਤ 7.5 ਲੱਖ ਰੁਪਏ

ਟੋਕੀਓ (ਏਜੰਸੀ)- 'ਹੱਥ ਨਾ ਅਪੜੇ ਥੂ ਕੌੜੀ' ਵਾਲੀ ਕਹਾਵਤ ਇਥੇ ਆਮ ਆਦਮੀ ਲਈ ਸਹੀ ਬੈਠਦੀ ਹੈ ਕਿਉਂਕਿ ਜਾਪਾਨ ਦੇ ਇਹ ਅੰਗੂਰਾਂ ਦਾ ਗੁੱਛਾ ਲੱਖਾਂ ਦੀ ਕੀਮਤ ਵਿਚ ਵਿਕਦਾ ਹੈ, ਜਿਸ ਕਾਰਨ ਇਹ ਆਮ ਆਦਮੀ ਦੀ ਪਹੁੰਚ ਤੋਂ ਕਾਫੀ ਦੂਰ ਹੈ। ਗੁੱਛੇ ਦੇ ਇਕ ਅੰਗੂਰ ਦਾ ਸਾਈਜ਼ ਇਕ ਆਲੂ ਬੁਖਾਰੇ ਜਿੰਨਾ ਹੈ ਪਰ ਇਹ ਕੋਈ ਆਲੂ ਬੁਖਾਰਾ ਨਹੀਂ, ਸਗੋਂ ਅੰਗੂਰ ਹੈ, ਜੋ ਸਿਰਫ ਜਪਾਨ ਵਿਚ ਹੀ ਪਾਏ ਜਾਂਦੇ ਹਨ। ਜਪਾਨ ਦੇ ਲਾਲ ਅੰਗੂਰਾਂ ਦਾ ਇਕ ਗੁੱਛਾ 12 ਲੱਖ ਯੇਨ (ਤਕਰੀਬਨ 7.5 ਲੱਖ ਰੁਪਏ) ਵਿਚ ਵਿਕਿਆ ਹੈ। ਬਿਹਤਰੀਨ ਕਿਸਮਤ ਦੇ ਇਸ ਅੰਗੂਰ ਦੀ ਕਿਸਮ ਦਾ ਨਾਂ ਰੂਬੀ ਰੋਮਨ ਹੈ। ਇਹ ਸਾਈਜ਼ ਇਕ ਆਲੂ ਬੁਖਾਰੇ ਜਿੰਨਾ ਹੈ ਅਤੇ ਸਵਾਦ ਵਿਚ ਬਹੁਤ ਮਿੱਠਾ ਤੇ ਰਸੀਲਾ ਹੁੰਦਾ ਹੈ। ਇਸ ਦੇ ਹਰ ਦਾਣੇ ਦਾ ਭਾਰ 20 ਗ੍ਰਾਮ ਤੋਂ ਵੀ ਜ਼ਿਆਦਾ ਹੁੰਦਾ ਹੈ।

PunjabKesari

ਅੰਗੂਰ ਦੀ ਇਸ ਕਸਮ ਦਾ ਜਾਪਾਨ ਦੇ ਇਸ਼ਿਕਾਵਾ ਸੂਬੇ ਵਿਚ ਖੇਤੀ ਨਾਲ ਜੁੜੀ ਸਰਕਾਰੀ ਕਮੇਟੀ ਨੇ ਤਿਆਰ ਕੀਤਾ ਹੈ। ਜਪਾਨ ਦੇ ਇਨ੍ਹਾਂ ਲਾਲ ਅੰਗੂਰਾਂ ਦੇ ਸਾਈਜ਼ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਉਂਕਿ ਇਹ ਕ੍ਰੇਜ਼ੀ ਬਾਲ ਦੇ ਸਾਈਜ਼ ਦੇ ਹੁੰਦੇ ਹਨ। ਇਹ ਅੰਗੂਰ ਸਿਰਫ ਜਾਪਾਨ ਵਿਚ ਹੀ ਉਗਾਏ ਜਾਂਦੇ ਹਨ। ਇਸ ਦੇ ਇਕ ਗੁੱਛੇ ਵਿਚ 30 ਅੰਗੂਰ ਹੁੰਦੇ ਹਨ। ਅਤੇ ਇਕ ਅੰਦੂਰ ਦਾ ਭਾਰ 20 ਗ੍ਰਾਮ ਤੱਕ ਹੁੰਦਾ ਹੈ। ਕਨਾਜਾਵਾ ਦੇ ਥੋਕ ਬਾਜ਼ਾਰ ਵਿਚ ਮੰਗਲਵਾਰ ਨੂੰ ਇਸ ਅੰਗੂਰ ਦੀ ਰਿਕਾਰਡ ਬੋਲੀ ਲਗਾਈ ਗਈ। ਨੀਲਾਮੀ ਵਿਚ ਅੰਗੂਰ ਦੇ ਇਸ ਗੁੱਛੇ ਨੂੰ ਹਯਾਕੁਰਾਕੁਸੋ ਨਾਂ ਦੀ ਇਕ ਕੰਪਨੀ ਨੇ ਖਰੀਦਿਆ। ਇਹ ਕੰਪਨੀ ਜਾਪਾਨ ਵਿਚ ਹੋਟਲ ਦੇ ਕਾਰੋਬਾਰ ਨਾਲ ਜੁੜੀ ਹੈ। ਇਸ਼ਿਕਾਵਾ ਸਹਿਕਾਰੀ ਕਮੇਟੀ ਦਾ ਕਹਿਣਾ ਹੈ ਕਿ ਉਹ ਸਤੰਬਰ ਤੱਕ ਰੂਪੀ ਰੋਮਨ ਕਿਸਮ ਦੇ ਤਕਰੀਬਨ 26 ਹਜ਼ਾਰ ਗੁੱਛੇ ਬਰਾਮਦ ਕਰੇਗੀ।


author

Sunny Mehra

Content Editor

Related News