ਜਾਪਾਨੀ ਡਾਕਟਰਾਂ ਨੇ ਨਵਜੰਮੇ ਬੱਚੇ ''ਚ ਲੀਵਰ ਸਟੈਮ ਸੈੱਲ ਦਾ ਕੀਤਾ ਸਫਲ ਟਰਾਂਸਪਲਾਂਟ

05/22/2020 6:13:26 PM

ਟੋਕੀਓ (ਬਿਊਰੋ): ਕੋਰੋਨਾਵਾਇਰਸ ਕਹਿਰ ਦੇ ਵਿਚ ਜਾਪਾਨ ਦੇ ਡਾਕਟਰਾਂ ਨੇ ਇਕ ਸਫਲ ਟਰਾਂਸਪਲਾਂਟ ਕੀਤਾ ਹੈ। ਅਸਲ ਵਿਚ ਜਾਪਾਨੀ ਡਾਕਟਰਾਂ ਨੇ ਇਕ ਨਵਜੰਮੇ ਬੱਚੇ ਵਿਚ ਭਰੂਣ ਸਟੈਮ ਸੈੱਲਾਂ (embryonic stem cells) ਵਿਚੋਂ ਕੱਢੇ ਗਏ ਲੀਵਰ ਦੇ ਸੈੱਲਾਂ ਦਾ ਟਰਾਂਸਪਲਾਂਟ ਕੀਤਾ ਹੈ। ਇਸ ਉਪਲਬਧੀ ਦੇ ਬਾਅਦ ਨਵਜੰਮੇ ਬੱਚਿਆਂ ਦੇ ਇਲਾਜ ਲਈ ਨਵੇਂ ਵਿਕਲਪ ਮਿਲਣ ਦੀ ਸੰਭਾਵਨਾ ਜਾਗੀ ਹੈ। ਦੁਨੀਆ ਵਿਚ ਇਹ ਇਸ ਤਰ੍ਹਾਂ ਦਾ ਪਹਿਲਾ ਟਰਾਂਸਪਲਾਂਟ ਹੈ।

ਬੱਚੇ ਦੇ ਜਨਮ ਨੂੰ ਸਿਰਫ 6 ਦਿਨ ਹੋਏ ਸਨ ਅਤੇ ਲੀਵਰ ਟਰਾਂਸਪਲਾਂਟ ਲਈ ਉਹ ਬਹੁਤ ਛੋਟਾ ਸੀ। ਬੱਚੇ ਨੂੰ ਯੂਰੀਆ ਸਾਈਕਲ (urea cycle) ਡਿਸਆਰਡਰ ਸੀ, ਜਿਸ ਵਿਚ ਲੀਵਰ ਜ਼ਹਿਰੀਲੀ ਅਮੋਨੀਆ ਨੂੰ ਤੋੜ ਨਹੀਂ ਪਾਉਂਦਾ। ਆਮਤੌਰ 'ਤੇ ਲੀਵਰ ਟਰਾਂਸਪਲਾਂਟ ਬੱਚਿਆਂ ਦੇ ਲਈ ਉਦੋਂ ਤੱਕ ਸੁਰੱਖਿਅਤ ਨਹੀਂ ਮੰਨਿਆ ਜਾਂਦਾ ਜਦੋਂ ਤੱਕ 3 ਮਹੀਨੇ ਤੋਂ 5 ਮਹੀਨੇ ਦੀ ਉਮਰ ਵਿਚ ਉਹਨਾਂ ਦਾ ਵਜ਼ਨ 6 ਕਿਲੋਗ੍ਰਾਮ ਦੇ ਕਰੀਬ ਨਾ ਹੋ ਜਾਵੇ। ਨੈਸ਼ਨਲ ਸੈਂਟਰ ਫੌਰ ਚਾਈਲਡ ਹੈਲਥ ਐਂਡ ਡਿਵੈਲਪਮੈਂਟ ਦੇ ਡਾਕਟਰਾਂ ਨੇ ਬੱਚੇ ਦੇ ਵੱਡੇ ਹੋ ਜਾਣ ਤੱਕ ਇਕ 'ਬ੍ਰਿਜ ਟ੍ਰੀਟਮੈਂਟ' ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਭਰੂਣ ਸਟੈਮ ਸੈੱਲਾਂ ਤੋਂ ਲਏ ਗਏ 19 ਕਰੋੜ ਲੀਵਰ ਸੈੱਲ ਬੱਚੇ ਦੇ ਲੀਵਰ ਦੀਆਂ ਖੂਨ ਦੀਆਂ ਨਾੜੀਆਂ ਵਿਚ ਟੀਕੇ ਦੇ ਜ਼ਰੀਏ ਪਾ ਦਿੱਤੇ।

ਪੜ੍ਹੋ ਇਹ ਅਹਿਮ ਖਬਰ- ਪਾਕਿ : ਲਾਹੌਰ ਤੋਂ ਕਰਾਚੀ ਜਾ ਰਿਹਾ ਯਾਤਰੀ ਜਹਾਜ਼ ਕਰੈਸ਼

ਸੰਸਥਾ ਨੇ ਇਕ ਪ੍ਰੈੱਸ ਬਿਆਨ ਜਾਰੀ ਕਰ ਕੇ ਕਿਹਾ ਕਿ ਇਲਾਜ ਦੇ ਬਾਅਦ ਮਰੀਜ਼  ਵਿਚ ਬਲੱਡ ਅਮੋਨੀਆ ਕੰਸਟ੍ਰੇਸ਼ਨ ਵਿਚ ਵਾਧਾ ਨਹੀਂ ਦੇਖਿਆ ਗਿਆ। ਇਸ ਦੇ ਨਾਲ ਹੀ ਮਰੀਜ਼ ਨੇ ਸਫਲਤਾਪੂਰਵਕ ਅਗਲਾ ਇਲਾਜ ਵੀ ਪੂਰਾ ਕਰ ਲਿਆ। ਅਗਲਾ ਇਲਾਜ ਲੀਵਰ ਟਰਾਂਸਪਲਾਂਟ ਸੀ। ਇਸ ਬੱਚੇ ਦੇ ਲਿੰਗ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਬੱਚੇ ਨੂੰ ਆਪਣੇ ਪਿਤਾ ਤੋਂ ਲੀਵਰ ਟਰਾਂਸਪਲਾਂਟ ਮਿਲਿਆ ਅਤੇ ਫਿਰ ਜਨਮ ਦੇ 6 ਮਹੀਨੇ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।ਸੰਸਥਾ ਦਾ ਕਹਿਣਾ ਹੈ,''ਇਸ ਟ੍ਰਾਇਲ ਦੀ ਸਫਲਤਾ ਨੇ ਦੁਨੀਆ ਵਿਚ ਪਹਿਲੀ ਵਾਰ ਇਹ ਦਿਖਾਇਆ ਹੈ ਕਿ ਲੀਵਰ ਦੀ ਬੀਮਾਰੀ ਦੇ ਮਰੀਜ਼ਾਂ ਦੇ ਲਈ ਮਨੁੱਖੀ ਭਰੂਣ ਸਟੈਮ ਸੈੱਲਾਂ ਦੀ ਵਰਤੋਂ ਵਾਲਾ ਕਲੀਨਿਕਲ ਟ੍ਰਾਇਲ ਸੁਰੱਖਿਅਤ ਰਿਹਾ।''


Vandana

Content Editor

Related News