ਜਾਪਾਨੀ ਕੰਪਨੀ ਨੇ ਆਪਣੇ ''ਲੈਂਡਰ'' ਅਤੇ ਯੂ.ਏ.ਈ. ਦੇ ''ਰੋਵਰ'' ਨਾਲ ਚੰਨ ''ਤੇ ਭੇਜਿਆ ਨਿੱਜੀ ਮਿਸ਼ਨ
Sunday, Dec 11, 2022 - 04:20 PM (IST)
ਕੇਪ ਕੈਨਾਵੇਰਲ (ਭਾਸ਼ਾ)- ਜਾਪਾਨ ਦੀ ਇਕ ਕੰਪਨੀ ਨੇ ਅਮਰੀਕੀ ਪੁਲਾੜ ਕੰਪਨੀ ‘ਸਪੇਸਐਕਸ’ ਦੇ ਰਾਕੇਟ ਰਾਹੀਂ ਆਪਣੇ ‘ਲੈਂਡਰ’ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ‘ਰੋਵਰ’ ਨਾਲ ਚੰਨ ‘ਤੇ ਇਕ ਨਿੱਜੀ ਮਿਸ਼ਨ ਭੇਜਿਆ ਹੈ। ਸਪੇਸਐਕਸ ਨੇ ਟਵਿੱਟਰ 'ਤੇ ਇਸ ਬਾਰੇ ਜਾਣਕਾਰੀ ਦਿੱਤੀ। ਇਹ ਚੰਨ ਲਈ ਯੂ.ਏ.ਈ. ਦਾ ਪਹਿਲਾ ਰੋਵਰ ਹੈ। ਇਸ ਮਿਸ਼ਨ ਤਹਿਤ 'ਲੈਂਡਰ' ਨੂੰ ਚੰਨ 'ਤੇ ਪਹੁੰਚਣ 'ਚ ਕਰੀਬ 5 ਮਹੀਨੇ ਲੱਗਣਗੇ।
Deployment of ispace’s HAKUTO-R Mission 1 confirmed pic.twitter.com/9R3Uw2qceS
— SpaceX (@SpaceX) December 11, 2022
ਜਾਪਾਨ ਦੀ ਕੰਪਨੀ iSpace ਦੇ 'Hakuto-R ਮਿਸ਼ਨ 1' ਦੇ ਤਹਿਤ 'ਲੈਂਡਰ' ਅਤੇ 'ਰੋਵਰ' ਨੂੰ ਚੰਨ 'ਤੇ ਭੇਜਿਆ ਗਿਆ ਹੈ। ਸਪੇਸਐਕਸ ਵੱਲੋਂ ਟਵਿੱਟਰ 'ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਲੈਂਡਰ ਰਵਾਨਾ ਹੁੰਦਾ ਦਿਸ ਰਿਹਾ ਹੈ। ਹੁਣ ਤੱਕ ਸਿਰਫ ਰੂਸ, ਅਮਰੀਕਾ ਅਤੇ ਚੀਨ ਦੇ 'ਲੈਂਡਰ' ਹੀ ਚੰਨ 'ਤੇ "ਸਾਫਟ ਲੈਂਡਿੰਗ" ਕਰ ਸਕੇ ਹਨ। ਸਭ ਤੋਂ ਪਹਿਲਾਂ ਸਾਲ 1966 'ਚ ਸਾਬਕਾ ਸੋਵੀਅਤ ਸੰਘ ਦਾ 'ਲੂਨਾ 9' ਲੈਂਡਰ ਚੰਨ ਦੀ ਸਤਿਹ 'ਤੇ ਸੁਰੱਖਿਅਤ ਉਤਰਨ 'ਚ ਕਾਮਯਾਬ ਹੋਇਆ ਸੀ।