ਜਾਪਾਨ ਦੀਆਂ ਕੰਪਨੀਆਂ ਨੇ ਮਹਿਲਾ ਕਰਮਚਾਰੀਆਂ ਦੇ ਚਸ਼ਮਾ ਪਾਉਣ ''ਤੇ ਲਾਈ ਰੋਕ

11/09/2019 8:10:25 PM

ਟੋਕੀਓ— ਜੇਕਰ ਤੁਹਾਡੀਆਂ ਅੱਖਾਂ ਕਮਜ਼ੋਰ ਹਨ ਤਾਂ ਤੁਸੀਂ ਬਿਨਾਂ ਚਸ਼ਮੇ ਦੇ ਇਕ ਵੀ ਸੈਕੰਡ ਨਹੀਂ ਰਹਿ ਸਕਦੇ। ਦਫਤਰ 'ਚ ਕਈ ਲੋਕ ਅਜਿਹੇ ਹੁੰਦੇ ਹਨ ਜੋ ਬਿਨਾਂ ਚਸ਼ਮੇ ਕੰਮ ਨਹੀਂ ਕਰ ਸਕਦੇ। ਕੁਝ ਲੋਕ ਸਿਰਫ 'ਕੂਲ' ਤੇ 'ਆਕਰਸ਼ਕ' ਦਿਖਣ ਲਈ ਹੀ ਚਸ਼ਮਾ ਪਹਿਨਦੇ ਹਨ ਪਰ ਕੀ ਤੁਸੀਂ ਕਦੇ ਅਜਿਹੀ ਕੰਪਨੀ 'ਚ ਕੰਮ ਕਰਨਾ ਚਾਹੋਗੇ, ਜਿਥੇ ਚਸ਼ਮਾ ਪਾਉਣ 'ਤੇ ਰੋਕ ਹੋਵੇ।

ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਕ ਅਜਿਹੀ ਜਾਪਾਨੀ ਕੰਪਨੀ ਬਾਰੇ, ਜਿਸ 'ਚ ਉਸ ਨੇ ਮਹਿਲਾ ਕਰਮਚਾਰੀਆਂ 'ਤੇ ਚਸ਼ਮਾ ਪਾਉਣ 'ਤੇ ਰੋਕ ਲਗਾ ਦਿੱਤੀ ਹੈ। ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਜਾਪਾਨ ਦੀ ਇਕ ਨਹੀਂ ਬਲਕਿ ਕਈ ਕੰਪਨੀਆਂ ਨੇ ਮਹਿਲਾਵਾਂ ਦੇ ਚਸ਼ਮਾ ਪਾਉਣ 'ਤੇ ਬੈਨ ਲਗਾ ਦਿੱਤਾ ਹੈ। ਇਕ ਸੰਸਥਾਨ 'ਚ ਮਹਿਲਾ ਰਿਸੈਪਸ਼ਨਿਸਟ ਨੂੰ ਚਸ਼ਮਾ ਪਹਿਨ ਕੇ ਕੰਮ 'ਤੇ ਆਉਣ ਤੋਂ ਮਨਾ ਕਰ ਦਿੱਤਾ ਜਦਕਿ ਉਸ ਦੇ ਸਾਥੀ ਪੁਰਸ਼ ਕਰਮਚਾਰੀ ਨੂੰ ਇਸ ਦੀ ਆਗਿਆ ਦੇ ਦਿੱਤੀ ਗਈ। ਇਸ ਦੇ ਪਿੱਛੇ ਕੰਪਨੀ ਨੇ ਤਰਕ ਦਿੱਤਾ ਕਿ ਕੰਮ 'ਤੇ ਔਰਤਾਂ ਦੇ ਚਸ਼ਮਾ ਪਹਿਨਣ ਨਾਲ ਉਨ੍ਹਾਂ ਦੀ ਸੁੰਦਰਤਾ 'ਤੇ ਪ੍ਰਭਾਵ ਪੈਂਦਾ ਹੈ ਤੇ ਕੰਪਨੀਆਂ ਦੇ ਗਾਹਕਾਂ 'ਤੇ ਇਸ ਦਾ ਗਲਤ ਪ੍ਰਭਾਵ ਪੈਂਦਾ ਹੈ।


Baljit Singh

Content Editor

Related News