ਜਾਪਾਨ : ਕਿਸ਼ਤੀ ਹਾਦਸੇ ''ਚ 10 ਲੋਕਾਂ ਦੀ ਮੌਤ ਦੀ ਪੁਸ਼ਟੀ

Sunday, Apr 24, 2022 - 03:51 PM (IST)

ਜਾਪਾਨ : ਕਿਸ਼ਤੀ ਹਾਦਸੇ ''ਚ 10 ਲੋਕਾਂ ਦੀ ਮੌਤ ਦੀ ਪੁਸ਼ਟੀ

ਟੋਕੀਓ (ਭਾਸ਼ਾ)- ਜਾਪਾਨੀ ਤੱਟ ਰੱਖਿਅਕ ਨੇ ਐਤਵਾਰ ਨੂੰ ਕਿਹਾ ਕਿ ਉੱਤਰੀ ਰਾਸ਼ਟਰੀ ਪਾਰਕ ਦੇ ਠੰਡੇ ਪਾਣੀ ਵਿੱਚ ਡੁੱਬਣ ਵਾਲੀ ਇੱਕ ਸੈਲਾਨੀ ਕਿਸ਼ਤੀ ਵਿੱਚ ਸਵਾਰ 26 ਲੋਕਾਂ ਵਿੱਚੋਂ 10 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਲਾਪਤਾ ਲੋਕਾਂ ਨੂੰ ਲੱਭਣ ਲਈ ਆਪਰੇਸ਼ਨ ਜਾਰੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਨਿਰਮਲਾ ਸੀਤਾਰਮਣ ਨੇ ਭਾਰਤੀ ਰਾਜਦੂਤ ਸੰਧੂ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ 'ਤੇ ਹੋਈ ਚਰਚਾ

ਇੱਕ ਦਿਨ ਪਹਿਲਾਂ ਕਿਸ਼ਤੀ ਨੇ ਸੰਕਟ ਵਿਚ ਹੋਣ ਦਾ ਸੰਕੇਤ ਭੇਜ ਕੇ ਕਿਹਾ ਸੀ ਕਿ ਇਹ ਡੁੱਬ ਰਹੀ ਹੈ। ਤੱਟ ਰੱਖਿਅਕ ਨੇ ਐਤਵਾਰ ਨੂੰ ਕਿਹਾ ਕਿ ਮਰਨ ਵਾਲੇ 10 ਵਿੱਚੋਂ ਸੱਤ ਪੁਰਸ਼ ਅਤੇ ਤਿੰਨ ਔਰਤਾਂ ਸਨ। ਕਿਸ਼ਤੀ 'ਤੇ ਦੋ ਬੱਚਿਆਂ ਸਮੇਤ 24 ਯਾਤਰੀ ਅਤੇ ਚਾਲਕ ਦਲ ਦੇ ਦੋ ਮੈਂਬਰ ਸਵਾਰ ਸਨ। ਕਿਸ਼ਤੀ ਸ਼ਨੀਵਾਰ ਦੁਪਹਿਰ ਸ਼ਿਰੇਟੋਕੋ ਪ੍ਰਾਇਦੀਪ ਦੇ ਨੇੜੇ ਡੁੱਬ ਗਈ। ਟਰਾਂਸਪੋਰਟ ਮੰਤਰਾਲੇ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News