ਜੁਲਾਈ 2025 ''ਚ ਹੋਵੇਗੀ ਵੱਡੀ ਤਬਾਹੀ! ਬਾਬਾ ਵੇਂਗਾ ਤੋਂ ਵੀ ਡਰਾਉਣੀਆਂ ਹਨ ਇਸ ਔਰਤ ਦੀਆਂ ਭਵਿੱਖਬਾਣੀਆਂ

Sunday, Apr 20, 2025 - 09:17 PM (IST)

ਜੁਲਾਈ 2025 ''ਚ ਹੋਵੇਗੀ ਵੱਡੀ ਤਬਾਹੀ! ਬਾਬਾ ਵੇਂਗਾ ਤੋਂ ਵੀ ਡਰਾਉਣੀਆਂ ਹਨ ਇਸ ਔਰਤ ਦੀਆਂ ਭਵਿੱਖਬਾਣੀਆਂ

ਇੰਟਰਨੈਸ਼ਨਲ ਡੈਸਕ- ਦੁਨੀਆ ਪਹਿਲਾਂ ਹੀ 2025 ਦੇ ਪਹਿਲੇ ਚਾਰ ਮਹੀਨਿਆਂ 'ਚ ਇਕ ਤੋਂ ਬਾਅਦ ਇਕ ਤਬਾਹੀ ਝੱਲ ਚੁੱਕੀ ਹੈ। ਲਾਸ ਏਂਜਲਸ ਦੇ ਜੰਗਲਾਂ 'ਚ ਭਿਆਨਕ ਅੱਗ ਹੋਵੇ ਜਾਂ ਥਾਈਲੈਂਡ ਅਤੇ ਮਿਆਂਮਾਰ 'ਚ ਆਇਆ ਭੂਚਾਲ, ਇਸ ਵਿਚ ਬਹੁਤ ਨੁਕਸਾਨ ਹੋਇਆ ਹੈ। ਹੁਣ ਡਰਾਉਣ ਵਾਲੀ ਇਕ ਹੋਰ ਭਵਿੱਖਬਾਣੀ ਸਾਹਮਣੇ ਆਈ ਹੈ ਜੋਂ ਜਪਾਨ ਦੇ 'ਬਾਬਾ ਵੇਂਗਾ' ਵੱਲੋਂ ਕੀਤੀ ਗਈ ਹੈ। ਜਾਪਾਨ ਦੀ ਇਕ ਔਰਤ, ਜਿਸਨੂੰ ਲੋਕ 'ਜਪਾਨੀ ਬਾਬਾ ਵੇਂਗਾ' ਕਹਿਣ ਲੱਗੇ ਹਨ, ਉਸਨੇ ਜੁਲਾਈ 2025 ਲਈ ਇਕ ਅਜਿਹੀ ਸੁਨਾਮੀ ਦੀ ਭਵਿੱਖਬਾਣੀ ਕੀਤੀ ਹੈ, ਜੋ ਸਭ ਕੁਝ ਤਬਾਹ ਕਰ ਸਕਦੀ ਹੈ। ਤਾਂ ਆਓ ਜਾਣਦੇ ਹਾਂ ਇਸ ਰਹੱਸਮਈ ਔਰਤ ਬਾਰੇ। ਉਸ ਦੀਆਂ ਪੁਰਾਣੀਆਂ ਭਵਿੱਖਬਾਣੀਆਂ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕੀ ਵਾਕਈ ਜੁਲਾਈ 'ਚ ਕੁਝ ਬਹੁਤ ਵੱਡਾ ਹੋਣ ਵਾਲਾ ਹੈ। 

ਕੌਣ ਹੈ ਜਾਪਾਨ ਦੀ 'ਬਾਬਾ ਵੇਂਗਾ'

ਜਪਾਨ ਦਾ ਇਹ 'ਬਾਬਾ ਵੇਂਗਾ' ਅਸਲ ਵਿੱਚ ਇੱਕ ਮੰਗਾ ਕਲਾਕਾਰ ਅਤੇ ਪ੍ਰਤੱਖਦਰਸ਼ੀ ਹੈ, ਜਿਸਦਾ ਨਾਂ Ryo Tatsuki ਹੈ। ਉਹ ਭਵਿੱਖ ਦੀਆਂ ਝਲਕੀਆਂ ਦੇਖਦੀ ਹੈ ਅਤੇ ਉਨ੍ਹਾਂ ਨੂੰ ਕਾਮਿਕ ਬੁੱਕਸ ਯਾਨੀ ਮੈਂਗਾ ਰਾਹੀਂ ਸਾਹਮਣੇ ਲਿਆਂਦੀ ਹੈ। ਉਸਦੀ ਸਭ ਤੋਂ ਮਸ਼ਹੂਰ ਬੁੱਕ ਹੈ 'The Future I Saw', ਯਾਨੀ 'ਉਹ ਭਵਿੱਖ ਜੋ ਮੈਂ ਦੇਖਿਆ' 1999 'ਚ ਲਿਖੀ ਗਈ ਇਸ ਕਿਤਾਬ 'ਚ ਉਸਨੇ ਜੋ-ਜੋ ਡਰਾਉਣੀਆਂ ਭਵਿੱਖਬਾਣੀਆਂ ਕੀਤੀਆਂ ਸਨ, ਉਨ੍ਹਾਂ 'ਚੋਂ ਕਈ ਹੱਦ ਤਕ ਸਹੀ ਵੀ ਸਾਬਤ ਹੋਈਆਂ ਹਨ। ਸਭ ਤੋਂ ਜ਼ਿਆਦਾ ਚਰਚਾ ਉਦੋਂ ਹੋਈ ਜਦੋਂ 11 ਮਾਰਚ 2011 ਨੂੰ ਜਪਾਨ ਦੀ ਸੁਨਾਮੀ ਓਸੇ ਤਰੀਕ ਨੂੰ ਆਈ ਜੋ ਉਸਦੀ ਕਿਤਾਬ 'ਚ ਦਰਜ ਸੀ। ਹੁਣ ਸੋਚੋ... ਕੋਈ ਔਰਤ, 12 ਸਾਲ ਪਹਿਲਾਂ ਇਕ ਕਾਮਿਕ 'ਚ ਕਿਸੇ ਤਬਾਹੀ ਦੀ ਤਰੀਕ ਲਿਖੇ ਅਤੇ ਉਹ ਸੱਚ ਵੀ ਹੋ ਜਾਵੇ?

ਜੁਲਾਈ 2025 ਦੀ ਡਰਾਉਣੀ ਭਵਿੱਖਬਾਣੀ

Ryo Tatsuki ਨੇ ਹੁਣ ਜੁਲਾਈ 2025 ਨੂੰ ਲੈ ਕੇ ਜੋ ਭਵਿੱਖਬਾਣੀ ਕੀਤੀ ਹੈ, ਉਹ ਸੱਚੀ ਰੋਂਗਟੇ ਖੜ੍ਹੇ ਕਰ ਦਿੰਦੀ ਹੈ। ਉਸ ਮੁਤਾਬਕ, ਜਪਾਨ ਦੇ ਦੱਖਣ 'ਚ ਸਮੁੰਦਰ ਉਬਲਣ ਲੱਗੇਗਾ, ਉਥੋਂ ਵੱਡੇ-ਵੱਡੇ ਬਬਲ ਨਿਕਲਣਗੇ ਅਤੇ ਫਿਰ ਇਕ ਖਤਰਨਾਕ ਸੁਨਾਮੀ ਉਠੇਗੀ। ਇਹ ਸੁਨਾਮੀ ਸਿਰਫ ਜਪਾਨ ਤਕ ਸੀਮਿਤ ਨਹੀਂ ਰਹੇਗੀ... ਫਿਲੀਪੀਂਸ, ਇੰਡੋਨੇਸ਼ੀਆ, ਤਾਈਵਾਨ ਅਤੇ ਨੋਰਦਰਨ ਮਾਰੀਆਨਾ ਆਈਲੈਂਡਸ ਵੀ ਇਸਦੀ ਲਪੇਟ 'ਚ ਹੋਣਗੇ। ਉਹ ਕਹਿੰਦੀ ਹੈ ਕਿ ਇਹ ਸੁਨਾਮੀ 2011 ਦੀ ਤਬਾਹੀ ਤੋਂ ਕਈ ਗੁਣਾ ਜ਼ਿਆਦਾ ਵਿਨਾਸ਼ਕਾਰੀ ਹੋਵੇਗੀ। ਇਸ ਭਵਿੱਖਬਾਣੀ ਮੁਤਾਬਕ ਇਹ ਤਬਾਹੀ ਸਮੁੰਦਰ ਦੇ ਹੇਠਾਂ ਜਵਾਲਾਮੁਖੀ ਫਟਣ ਕਾਰਨ ਆਏਗੀ, ਜਿਸ ਨਾਲ ਸਮੁੰਦਰ ਉਬਲਣ ਲੱਗੇਗਾ। 

ਕਿੰਨੀਆਂ ਸੱਚ ਸਾਬਤ ਹੋਈਆਂ ਪੁਰਾਣੀਆਂ ਭਵਿੱਖਬਾਣੀਆਂ

ਹੁਣ ਇਹ ਜਾਣਨਾ ਜ਼ਰੂਰੀ ਹੈ ਕਿ Ryo Tatsuki ਨੇ ਪਹਿਲਾਂ ਵੀ ਜੋ ਭਵਿੱਖਬਾਣੀਆਂ ਕੀਤੀਆਂ ਸੀ ਕੀ ਉਹ ਸੱਚ ਸਾਬਤ ਹੋਈਆਂ ਹਨ? 1995 'ਚ ਆਏ ਕੋਬੇ ਭੂਚਾਲ ਦੀ ਭਵਿੱਖਬਾਣੀ ਉਸਨੇ ਪਹਿਲਾਂ ਹੀ ਆਪਣੀ ਮੈਂਗਾ 'ਚ ਕਰ ਦਿੱਤੀ ਸੀ। 2011 ਦੇ ਗ੍ਰੇਟ ਈਸਟ ਜਪਾਨ ਭੂਚਾਲ ਅਤੇ ਸੁਨਾਮੀ ਦੀ ਭਵਿੱਖਬਾਣੀ ਵੀ ਉਸਦੀ ਕਿਤਾਬ 'ਚ ਸੀ,ਉਹ ਵੀ ਤਰੀਕ ਦੇ ਨਾਲ। ਇਨ੍ਹਾਂ ਦੋਵਾਂ ਘਟਨਾਵਾਂ ਤੋਂ ਬਾਅਦ ਉਸਦੀ ਕਿਤਾਬ ਨੂੰ ਇਕ ਤਰ੍ਹਾਂ 'ਭਵਿੱਖ ਦੀ ਚਿਤਾਵਨੀ' ਮੰਨ ਲਿਆ ਗਿਆ ਹੈ। 


author

Rakesh

Content Editor

Related News