ਪੋਲੈਂਡ ''ਚ ਸਕੂਲ ਦੇ ਅੰਦਰ ਔਰਤ ਨੇ ਕੀਤਾ ਹਮਲਾ, 3 ਲੋਕ ਜ਼ਖਮੀ; ਇੱਕ ਹਫ਼ਤੇ ''ਚ ਤੀਜੀ ਘਟਨਾ

Sunday, Oct 11, 2026 - 04:02 AM (IST)

ਪੋਲੈਂਡ ''ਚ ਸਕੂਲ ਦੇ ਅੰਦਰ ਔਰਤ ਨੇ ਕੀਤਾ ਹਮਲਾ, 3 ਲੋਕ ਜ਼ਖਮੀ; ਇੱਕ ਹਫ਼ਤੇ ''ਚ ਤੀਜੀ ਘਟਨਾ

ਵਾਰਸਾ (ਏਜੰਸੀ) : ਪੋਲੈਂਡ ਦੀ ਰਾਜਧਾਨੀ ਵਾਰਸਾ ਵਿਚ ਸ਼ਨੀਵਾਰ ਨੂੰ ਇਕ 21 ਸਾਲਾ ਔਰਤ ਨੇ ਇਕ ਸਕੂਲ ਦੇ ਅੰਦਰ 3 ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਪੋਲੈਂਡ ਦੇ ਕਿਸੇ ਸਕੂਲ ’ਚ ਹਮਲੇ ਦੀ ਇਹ ਤੀਜੀ ਘਟਨਾ ਹੈ। ਵਾਰਸਾ ਪੁਲਸ ਦੇ ਬੁਲਾਰੇ ਯਾਕੂਬ ਫਲਿਪੀਆਕ ਨੇ ਦੱਸਿਆ ਕਿ ਹਮਲਾਵਰ ਔਰਤ ਨੇ ਇਕ ‘ਤਿੱਖੀ ਚੀਜ਼’ ਨਾਲ 17 ਸਾਲ ਦੀ ਇਕ ਕੁੜੀ ’ਤੇ ਹਮਲਾ ਕੀਤਾ ਅਤੇ ਇਸ ਦੌਰਾਨ 2 ਹੋਰ ਲੋਕ ਵੀ ਜ਼ਖਮੀ ਹੋ ਗਏ, ਜਿਨ੍ਹਾਂ ਦੀ ਉਮਰ ਕ੍ਰਮਵਾਰ 17 ਅਤੇ 24 ਸਾਲ ਹੈ। ਕਿਸੇ ਦੀ ਵੀ ਸੱਟ ਜਾਨਲੇਵਾ ਨਹੀਂ ਹੈ।

ਇਹ ਵੀ ਪੜ੍ਹੋ : ਅਮਰੀਕਾ ਦੇ ਪੈਨਸਿਲਵੇਨੀਆ 'ਚ ਅੰਨ੍ਹੇਵਾਹ ਗੋਲੀਬਾਰੀ, 9 ਲੋਕਾਂ ਦੀ ਮੌਤ 

ਇਹ ਹਮਲਾ ਅਜਿਹੇ ਸਮੇਂ ਹੋਇਆ ਹੈ, ਜਦੋਂ ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਹਫ਼ਤੇ ਦੀ ਸ਼ੁਰੂਆਤ ਵਿਚ ਸਕੂਲਾਂ ’ਚ ਹੋਏ ਦੋ ਹਮਲਿਆਂ ਤੋਂ ਬਾਅਦ ਹਿੰਸਾ ਦੀਆਂ ਹੋਰ ਘਟਨਾਵਾਂ ਨੂੰ ਰੋਕਣ ਦੇ ਯਤਨਾਂ ਦੇ ਤਹਿਤ ਉਨ੍ਹਾਂ ਨੇ ਪੋਲੈਂਡ ਭਰ ਵਿਚ 76 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਦੇਸ਼ ਭਰ ਦੇ ਲਗਭਗ 50,000 ਸਕੂਲਾਂ ਦੀ ਜਾਂਚ ਕੀਤੀ ਹੈ। ਇਸ ਤੋਂ ਪਹਿਲਾਂ ਹਫ਼ਤੇ ਦੀ ਸ਼ੁਰੂਆਤ ਵਿਚ ਦੋ ਸਕੂਲਾਂ ’ਚ ਹੋਏ ਹਮਲਿਆਂ ਤੋਂ ਬਾਅਦ ਪੋਲੈਂਡ ਦੇ ਸਕੂਲਾਂ ਨੇ ਸੁਰੱਖਿਆ ਵਧਾ ਦਿੱਤੀ ਸੀ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਬੱਚਿਆਂ ਸਮੇਤ ਕਈ ਹੋਰ ਜ਼ਖਮੀ ਹੋ ਗਏ ਸਨ। ਇਸ ਤੋਂ ਅਗਲੇ ਦਿਨ ਇਸੇ ਸੂਬੇ ਵਿਚ 15 ਸਾਲਾ ਇਕ ਲੜਕੇ ਨੇ ਆਪਣੇ ਪੁਰਾਣੇ ਸਕੂਲ ਵਿਚ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿਚ ਸਕੂਲ ਦੇ ਇਕ ਕਰਮਚਾਰੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਲੋਕ ਜ਼ਖਮੀ ਹੋ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News