ਜਾਪਾਨ 'ਚ ਬਣੇਗਾ ਨਵਾਂ ਕਾਨੂੰਨ: ਪਤੀ-ਪਤਨੀ ਰੱਖ ਸਕਣਗੇ ਵੱਖੋ ਵੱਖਰੇ 'ਉਪਨਾਮ'

11/24/2020 1:38:23 PM

ਟੋਕੀਓ (ਬਿਊਰੋ): ਜਾਪਾਨ ਵਿਚ ਇਕ ਕਾਨੂੰਨ ਦੇ ਤਹਿਤ ਪਤੀ ਅਤੇ ਪਤਨੀ ਨੂੰ ਇਕ ਹੀ ਉਪਨਾਮ (surname) ਰੱਖਣਾ ਜ਼ਰੂਰੀ ਹੁੰਦਾ ਹੈ। ਜੇਕਰ ਵਿਆਹ ਤੋਂ ਪਹਿਲਾਂ ਦੋਹਾਂ ਦੇ ਉਪਨਾਮ ਵੱਖਰੇ ਹਨ ਤਾਂ ਵਿਆਹ ਦੇ ਬਾਅਦ ਕਿਸੇ ਇਕ ਨੂੰ ਸਮਝੌਤਾ ਕਰ ਕੇ ਦੂਜੇ ਦਾ ਉਪਨਾਮ ਆਪਣੇ ਨਾਮ ਨਾਲ ਲਗਾਉਣਾ ਪੈਂਦਾ ਹੈ ਪਰ ਹੁਣ ਇੱਥੇ ਰਹਿਣ ਵਾਲੇ ਪਤੀ-ਪਤਨੀ ਨੂੰ ਇਸ ਕਾਨੂੰਨ ਤੋਂ ਛੁਟਕਾਰਾ ਮਿਲ ਸਕਦਾ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ਿਹਿਦੇ ਸੁਗਾ ਨੇ ਜਾਪਾਨ ਦੀ ਜਨਤਾ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਕਾਨੂੰਨ ਵਿਚ ਤਬਦੀਲੀ ਕਰਨਗੇ ਅਤੇ ਇਸ ਤਬਦੀਲੀ ਦੇ ਪ੍ਰਤੀ ਉਹ ਸਮਰਪਿਤ ਵੀ ਹਨ। 

ਕਾਨੂੰਨ ਸਬੰਧੀ ਲੋਕਾਂ ਨੇ ਕਹੀ ਇਹ ਗੱਲ
ਆਮਤੌਰ 'ਤੇ ਦੇਖਿਆ ਗਿਆ ਹੈ ਕਿ ਇਕ ਉਪਨਾਮ ਰੱਖਣ ਦੇ ਕਾਰਨ ਪਤਨੀ ਨੂੰ ਜ਼ਿਆਦਾਤਰ ਮਾਮਲਿਆਂ ਵਿਚ ਸਮਝੌਤਾ ਕਰਨਾ ਪੈਂਦਾ ਹੈ ਅਤੇ ਉਹ ਪਤੀ ਦੇ ਉਪਨਾਮ ਦੀ ਵਰਤੋਂ ਕਰਦੀ ਹੈ। ਲਿਹਾਜਾ ਇਸ ਕਾਨੂੰਨ ਨੂੰ ਬੀਬੀ ਵਿਰੋਧੀ ਕਾਨੂੰਨ ਮੰਨਿਆ ਜਾਂਦਾ ਹੈ। ਇਸ ਦੇ ਇਲਾਵਾ ਬੀਬੀਆਂ ਖਿਲਾਫ ਹਿੰਸਾ ਦੇ ਖਾਤਮੇ ਲਈ ਬਣੀ ਸੰਯੁਕਤ ਰਾਸ਼ਟਰ ਦੀ ਕਮੇਟੀ ਨੇ ਵੀ ਜਾਪਾਨ ਦੇ ਇਸ ਕਾਨੂੰਨ ਵਿਚ ਤਬਦੀਲੀ ਦੀ ਸਿਫਾਰਿਸ਼ ਕੀਤੀ ਸੀ। ਇਸ ਦੇ ਇਲਾਵਾ ਜਾਪਾਨ ਦਾ ਸਮਾਜ ਵੀ ਹੁਣ ਨਿਯਮਾਂ ਵਿਚ ਤਬਦੀਲੀ ਦੇ ਪੱਖ ਵਿਚ ਹੈ। ਹਾਲ ਹੀ ਵਿਚ ਜਾਪਾਨ ਵਿਚ ਇਕ ਸਰਵੇ ਕੀਤਾ ਗਿਆ ਸੀ, ਜਿਸ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਜਾਪਾਨ ਵਿਚ ਜ਼ਿਆਦਾਤਰ ਲੋਕ ਵਿਆਹ ਦੇ ਬਾਅਦ ਵੀ ਆਪਣਾ ਉਪਨਾਮ ਬਰਕਰਾਰ ਰੱਖਣ ਦੇ ਪੱਖ ਵਿਚ ਹਨ।

ਪੜ੍ਹੋ ਇਹ ਅਹਿਮ ਖਬਰ- ਬੀਬੀ ਨੇ 87 ਘੰਟਿਆਂ 'ਚ ਦੁਨੀਆ ਦੇ 208 ਦੇਸ਼ਾਂ ਦੀ ਕੀਤੀ ਯਾਤਰਾ, ਬਣਿਆ ਵਰਲਡ ਰਿਕਾਰਡ

ਇਸ ਸਰਵੇ ਵਿਚ 60 ਸਾਲ ਤੋਂ ਘੱਟ ਉਮਰ ਵਾਲੇ ਲੋਕਾਂ ਤੋਂ ਜਦੋਂ ਉਪਨਾਮ ਬਦਲਣ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ 70.6 ਫੀਸਦੀ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਦੇ ਪਤੀ ਜਾਂ ਪਤਨੀ ਦਾ ਉਪਨਾਮ ਵੱਖਰਾ ਹੈ। ਉੱਥੇ ਸਰਵੇ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ 14.4 ਫੀਸਦੀ ਲੋਕ ਅੱਜ ਵੀ ਇਹ ਮੰਨਦੇ ਹਨ ਕਿ ਪਤੀ ਅਤੇ ਪਤਨੀ ਦਾ ਉਪਨਾਮ ਇਕ ਹੋਣਾ ਚਾਹੀਦਾ ਹੈ।

ਪਾਰਟੀ ਦੀ ਰਾਏ
ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਦਾ ਫ਼ੈਸਲਾ ਉਹਨਾਂ ਦੀ ਆਪਣੀ ਪਾਰਟੀ ਐੱਲ.ਡੀ.ਪੀ. ਤੋਂ ਵੱਖਰਾ ਹੈ।ਪਾਰਟੀ ਵਿਚ ਰੂੜ੍ਹੀਵਾਦੀ ਮੈਂਬਰ ਸ਼ਾਮਲ ਹਨ, ਜੋ ਇਸ ਕਾਨੂੰਨ ਵਿਚ ਤਬਦੀਲੀ ਕਰਨ ਦੇ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ। ਉਹਨਾਂ ਦਾ ਮੰਨਣਾ ਹੈ ਕਿ ਪਤੀ-ਪਤਨੀ ਦੇ ਵੱਖਰੇ ਉਪਨਾਮ ਹੋਣ ਨਾਲ ਪਰਿਵਾਰ ਦੀ ਏਕਤਾ ਪ੍ਰਭਾਵਿਤ ਹੁੰਦੀ ਹੈ। ਭਾਵੇਂਕਿ ਵਿਰੋਧੀ ਪਾਰਟੀ ਨੇ ਪ੍ਰਧਾਨ ਮੰਤਰੀ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ।


Vandana

Content Editor

Related News