ਜਪਾਨ ''ਚ ਇਕ ਅਪ੍ਰੈਲ ਨੂੰ ਹੋਵੇਗਾ ਰਾਜਸ਼ਾਹੀ ਦੇ ਨਵੇਂ ਦੌਰ ਦਾ ਐਲਾਨ

Friday, Jan 04, 2019 - 03:14 PM (IST)

ਜਪਾਨ ''ਚ ਇਕ ਅਪ੍ਰੈਲ ਨੂੰ ਹੋਵੇਗਾ ਰਾਜਸ਼ਾਹੀ ਦੇ ਨਵੇਂ ਦੌਰ ਦਾ ਐਲਾਨ

ਟੋਕੀਓ (ਏ.ਪੀ.)- ਜਪਾਨ ਦੇ ਪ੍ਰਧਾਨ ਮੰਤਰੀ ਨੇ ਨਵੇਂ ਸਾਲ ਪੱਤਰਕਾਰ ਸੰਮੇਲਨ ਵਿਚ ਪੁਸ਼ਟੀ ਕੀਤੀ ਕਿ ਨਵੇਂ ਸਮਰਾਟ ਦੇ ਸ਼ਾਸਨ ਦਾ ਐਲਾਨ ਇਕ ਅਪ੍ਰੈਲ ਨੂੰ ਹੋਵੇਗਾ। ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ 2019 ਜਪਾਨ ਲਈ ਬਹੁਤ ਅਹਿਮ ਸਮਾਂ ਹੋਵੇਗਾ। ਉਨ੍ਹਾਂ ਨੇ ਇਕ ਵਾਰ ਫਿਰ ਸਮਰਾਟ ਅਕੀਹੀਤੋ ਦੇ ਰਾਜਗੱਦੀ ਛੱਡਣ ਦੀ ਗੱਲ ਦਾ ਜ਼ਿਕਰ ਕੀਤਾ। ਆਪਣੀ ਵਿਗੜਦੀ ਸਿਹਤ ਦਾ ਹਵਾਲਾ ਦਿੰਦਿਆਂ ਅਕੀਹਿਤੋ ਨੇ ਰਸਮਾਂ ਤੋਂ ਹੱਟ ਕੇ ਆਪਣੇ ਜੀਵਨਕਾਲ ਵਿਚ ਹੀ ਖੁਦ ਦੀ ਇੱਛਾ ਨਾਲ ਰਾਜਗੱਦੀ ਛੱਡਣ ਦਾ ਫੈਸਲਾ ਕੀਤਾ।

ਉਨ੍ਹਾਂ ਦੇ ਪੁੱਤਰ ਇਕ ਮਈ ਨੂੰ ਨਵੇਂ ਸਮਰਾਟ ਦੇ ਰੂਪ ਵਿਚ ਚਾਰਜ ਸੰਭਾਲਣਗੇ। ਰਾਜਸ਼ਾਹੀ ਦੇ ਨਵੇਂ ਦੌਰ ਦਾ ਨਾਂ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਇਹ ਰਸਮਾਂ ਜਾਪਾਨੀ ਕੈਲੰਡਰ ਵਿਚ ਸਾਲ ਦੀ ਕੁਦਰਤ ਤੈਅ ਕਰਨ ਲਈ ਜ਼ਰੂਰੀ ਹੁੰਦਾ ਹੈ। ਨਵੇਂ ਸਮਰਾਟ ਦਾ ਅਹੁਦਾ ਸੰਭਾਲਣ ਨੂੰ ਲੈ ਕੇ ਦੁਨੀਆਵੀ ਰਸਮਾਂ ਨੇ ਲੋਕਾਂ ਦਾ ਧਿਆਨ ਖਿੱਚਿਆ ਕਿ ਕਿਸ ਤਰ੍ਹਾਂ ਨਾਲ ਆਧੁਨਿਕਤਾ ਦੇ ਬਾਵਜੂਦ ਜਪਾਨ ਨੇ ਆਪਣੀਆਂ ਰਸਮਾਂ ਨੂੰ ਸੰਜੋਏ ਰੱਖਿਆ ਹੈ। ਇਸ ਹਫਤੇ ਦੇ ਸ਼ੁਰੂ ਵਿਚ ਮਹੱਲ ਦੀ ਬਾਲਕੋਨੀ ਤੋਂ ਅਕੀਹੀਤੋ ਨੇ ਹੱਥ ਮਿਲਾ ਕੇ ਪ੍ਰਜਾ ਦਾ ਧੰਨਵਾਦ ਕੀਤਾ। ਉਦੋਂ ਉਥੇ ਡੇਢ ਲੱਖ ਤੋਂ ਜ਼ਿਆਦਾ ਲੋਕ ਮੌਜੂਦ ਸਨ, ਜੋ ਅਕੀਹੀਤੋ ਲਈ ਇਕ ਰਿਕਾਰਡ ਸੀ। ਆਬੇ ਨੇ ਜ਼ੋਰ ਦੇ ਕੇ ਕਿਹਾ ਕਿ 2019 ਜਪਾਨ ਲਈ ਇਕ ਇਤਿਹਾਸਕ ਸਾਲ ਹੋਵੇਗਾ।


author

Sunny Mehra

Content Editor

Related News