ਆ ਗਈ ਹਿਊਮਨ ਵਾਸ਼ਿੰਗ ਮਸ਼ੀਨ, 15 ਮਿੰਟਾਂ ''ਚ ਸਰੀਰ ਦੀ ਗੰਦਗੀ ਕਰੇਗੀ ਸਾਫ
Monday, Dec 09, 2024 - 02:15 PM (IST)
ਇੰਟਰਨੈਸ਼ਨਲ ਡੈਸਕ- ਨਵੀਂਆਂ ਕਾਢਾਂ ਲਈ ਮਸ਼ਹੂਰ ਜਾਪਾਨ ਨੇ ਹਾਲ ਹੀ ਵਿੱਚ ਮਨੁੱਖ ਨੂੰ ਨਹਾਉਣ ਵਾਲੀ ਮਸ਼ੀਨ (human washing machine) ਬਣਾਈ ਹੈ। ਇਹ AI-ਪਾਵਰ ਪੌਡ ਮਨੁੱਖੀ ਸਰੀਰ ਨੂੰ ਪੂਰੀ ਤਰ੍ਹਾਂ ਸਾਫ਼ ਕਰਨ ਅਤੇ ਦਿਮਾਗ ਨੂੰ ਸ਼ਾਂਤ ਕਰਨ ਦੇ ਸਮਰੱਥ ਹੈ। ਦਰਅਸਲ, ਜਾਪਾਨੀ ਇੰਜੀਨੀਅਰਾਂ ਨੇ ਇਨਸਾਨਾਂ ਨੂੰ ਨਹਾਉਣ ਲਈ ਇਕ ਨਵੀਂ ਅਤੇ ਅਨੋਖੀ ਮਸ਼ੀਨ ਬਣਾਈ ਹੈ। ਇਸਦਾ ਨਾਮ ਮੀਰਾਈ ਨਿੰਜੇਨ ਸੈਂਟਾਕੂਕੀ ਹੈ। AI ਦੀ ਮਦਦ ਨਾਲ ਇਹ ਮਸ਼ੀਨ ਪਹਿਲਾਂ ਲੋਕਾਂ ਦੇ ਸਰੀਰ ਦਾ ਵਿਸ਼ਲੇਸ਼ਣ ਕਰੇਗੀ ਅਤੇ ਫਿਰ ਲੋੜ ਮੁਤਾਬਕ ਸਰੀਰ ਨੂੰ ਸਾਫ਼ ਕਰੇਗੀ।
ਇਹ ਵੀ ਪੜ੍ਹੋ: ਰਾਸ਼ਟਰਪਤੀ ਯੂਨ ਆਪਣੇ ਦੇਸ਼ 'ਚ ਹੋਣਗੇ ਕੈਦ! ਵਿਦੇਸ਼ ਯਾਤਰਾ 'ਤੇ ਲੱਗੀ ਪਾਬੰਦੀ
ਇਸ ਮਸ਼ੀਨ ਦੀ ਖੋਜ ਓਸਾਕਾ ਸਥਿਤ ਸ਼ਾਵਰਹੈੱਡ ਕੰਪਨੀ ਕੰਪਨੀ ਸਾਇੰਸ ਨੇ ਕੀਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਵਾਸ਼ਿੰਗ ਮਸ਼ੀਨ ਸਿਰਫ਼ 15 ਮਿੰਟਾਂ ਵਿੱਚ ਇੱਕ ਵਿਅਕਤੀ ਨੂੰ ਪੂਰੀ ਤਰ੍ਹਾਂ ਸਾਫ਼ ਕਰਨ ਦੀ ਸਮਰੱਥਾ ਰੱਖਦੀ ਹੈ। ਭਵਿੱਖ ਦੀ ਇਹ ਮਸ਼ੀਨ ਬਹੁਤ ਜਲਦੀ ਓਸਾਕਾ ਕੰਸਾਈ ਐਕਸਪੋ ਵਿੱਚ ਪ੍ਰਦਰਸ਼ਿਤ ਕੀਤੀ ਜਾਵੇਗੀ, ਜਿੱਥੇ 1000 ਤੋਂ ਵੱਧ ਲੋਕ ਇਸਨੂੰ ਅਜ਼ਮਾਉਣਗੇ।
ਇਹ ਵੀ ਪੜ੍ਹੋ: ਅਮਰੀਕਾ ਜਾਣਾ ਹੋਵੇਗਾ ਹੋਰ ਵੀ ਸੌਖਾ, ਟਰੰਪ ਨੇ ਦਿੱਤੇ ਸੰਕੇਤ
ਇਸ ਮਸ਼ੀਨ ਵਿੱਚ ਤੁਹਾਨੂੰ ਇੱਕ ਪਾਰਦਰਸ਼ੀ ਪੌਡ ਵਿੱਚ ਬੈਠਣਾ ਹੋਵੇਗਾ। ਇਸ ਤੋਂ ਪੌਡ ਵਿਚ ਅੱਧਾ ਗਰਮ ਪਾਣੀ ਭਰਿਆ ਜਾਵੇਗਾ। ਫਿਰ ਬਾਅਦ ਵਿੱਚ ਪਾਣੀ ਦੇ ਜੈੱਟਸ ਤੋਂ ਹਵਾ ਨਾਲ ਬਣਨ ਵਾਲੇ ਛੋਟੇ-ਛੋਟੇ ਬੁਲਬੁਲੇ ਬਣਨੇ ਸ਼ੁਰੂ ਹੋ ਜਾਣਗੇ। ਇਹ ਬੁਲਬਲੇ ਇੱਕ ਛੋਟੀ ਪਰ ਸ਼ਕਤੀਸ਼ਾਲੀ ਪ੍ਰੈਸ਼ਰ ਵੇਵ ਬਣਾਉਂਦੇ ਹਨ, ਜੋ ਚਮੜੀ ਤੋਂ ਗੰਦਗੀ ਨੂੰ ਸਾਫ ਕਰਨਗੇ। ਮਸ਼ੀਨ ਦੇ ਅੰਦਰ ਜਿਸ ਕੁਰਸੀ 'ਤੇ ਤੁਸੀਂ ਬੈਠੇ ਹੋਵੋਗੇ, ਉਸ ਵਿਚ ਮੌਜੂਦ ਇਲੈਕਟ੍ਰੋਡ ਤੁਹਾਡੀ ਜੈਵਿਕ ਜਾਣਕਾਰੀ ਨੂੰ ਇਕੱਠਾ ਕਰਦੇ ਰਹਿਣਗੇ। ਇਸ ਨਾਲ ਮਸ਼ੀਨ ਇਹ ਯਕੀਨੀ ਕਰ ਸਕੇਗੀ ਕਿ ਤੁਹਾਡੇ ਸਰੀਰ ਦੀ ਢੁਕਵੇਂ ਤਾਪਮਾਨ 'ਤੇ ਸਫਾਈ ਹੋ ਰਹੀ ਹੈ ਜਾਂ ਨਹੀਂ।
ਇਹ ਹਿਊਮਨ ਵਾਸ਼ਿੰਗ ਮਸ਼ੀਨ ਪਹਿਲੀ ਵਾਰ ਸਾਲ 1970 ਵਿੱਚ ਬਣਾਈ ਗਈ ਸੀ। ਜੋ ਕਿ ਸਾਨਿਓ ਇਲੈਕਟ੍ਰਿਕ ਕੰਪਨੀ (ਅੱਜ ਦੀ ਪੈਨਾਸੋਨਿਕ ਹੋਲਡਿੰਗਜ਼ ਕਾਰਪੋਰੇਸ਼ਨ) ਦੁਆਰਾ ਕੀਤਾ ਗਿਆ ਸੀ। ਉਸ ਸਮੇਂ ਇਸ ਮਸ਼ੀਨ ਵਿਚ ਮਾਈਕ੍ਰੋ-ਬਬਲ ਅਤੇ ਗਰਮ ਪਾਣੀ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਇਸ ਵਿਚ ਪਲਾਸਟਿਕ ਦੀ ਮਸਾਜ ਬਾਲਜ਼ ਵੀ ਮੌਜੂਦ ਸਨ। ਹਾਲਾਂਕਿ, ਇਹ ਮਸ਼ੀਨ ਕਦੇ ਵੀ ਵਪਾਰਕ ਤੌਰ 'ਤੇ ਜਾਰੀ ਨਹੀਂ ਕੀਤੀ ਗਈ ਸੀ। ਪਰ ਵਰਲਡ ਐਕਸਪੋ ਵਿੱਚ ਲੋਕਾਂ ਨੇ ਇਸ ਮਸ਼ੀਨ ਨੂੰ ਬਹੁਤ ਪਸੰਦ ਕੀਤਾ।
ਇਹ ਵੀ ਪੜ੍ਹੋ: ਯੂਕ੍ਰੇਨ ਨੂੰ ਇਕ ਅਰਬ ਅਮਰੀਕੀ ਡਾਲਰ ਦੀ ਵਾਧੂ ਸਹਾਇਤਾ ਦੇਵੇਗਾ ਅਮਰੀਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8