ਆਲੋਚਨਾ ਦਰਮਿਆਨ ਜਾਪਾਨ ਨੇ ਸਰਹੱਦ ’ਤੇ ਕੋਰੋਨਾ ਪਾਬੰਦੀਆਂ ’ਚ ਦਿੱਤੀ ਢਿੱਲ
Thursday, Feb 17, 2022 - 06:14 PM (IST)
ਟੋਕੀਓ (ਭਾਸ਼ਾ) : ਜਾਪਾਨ ਕੋਵਿਡ-19 ਕਾਰਨ ਲਗਾਈਆਂ ਗਈਆਂ ਪਾਬੰਦੀਆਂ ਵਿਚ ਢਿੱਲ ਦੇਵੇਗਾ ਅਤੇ ਦੇਸ਼ ਵਿਚ ਆਉਣ ਵਾਲੇ ਲੋਕਾਂ ਦੀ ਸੰਖਿਆ ਵਿਚ ਵਾਧਾ ਕਰੇਗਾ। ਨਾਲ ਹੀ ਇਕਾਂਤਵਾਸ ਜ਼ਰੂਰਤਾਂ ਵਿਚ ਵੀ ਰਾਹਤ ਦੇਵੇਗਾ। ਇਸ ਤੋਂ ਪਹਿਲਾਂ ਜਾਪਾਨ ਸਰਕਾਰ ਦੀ ਆਲੋਚਨਾ ਹੋ ਰਹੀ ਸੀ ਕਿ ਉਸ ਦੀ ਮੌਜੂਦਾ ਨੀਤੀ ਅਵਿਗਿਆਨਕ ਅਤੇ ਲੋਕ ਵਿਰੋਧੀ ਹੈ।
ਪ੍ਰਧਾਨ ਮੰਤਰੀ ਫੋਮਿਓ ਕਿਸ਼ਿਦਾ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ 1 ਮਾਰਚ ਤੋਂ ਪ੍ਰਵੇਸ਼ ਕਰਨ ਵਾਲੇ ਲੋਕਾਂ ਦੀ ਮੌਜੂਦਾ ਰੋਜ਼ਾਨਾ ਸੰਖਿਆ 3500 ਤੋਂ ਵਧਾ ਕੇ 5000 ਕਰ ਦਿੱਤੀ ਜਾਏਗੀ। ਇਹ ਫ਼ੈਸਲਾ ਵਿਦੇਸ਼ੀ ਵਿਦਵਾਨਾਂ, ਆਦਾਨ-ਪ੍ਰਧਾਨ ਦੇ ਤਹਿਤ ਆਉਣ ਵਾਲੇ ਵਿਦਿਆਰਥੀਆਂ ਅਤੇ ਕਾਰੋਬਾਰੀਆਂ ਲਈ ਚੰਗੀ ਖ਼ਬਰ ਹੈ ਜੋ ਹੁਣ ਤੱਕ ਜਾਪਾਨ ਨਹੀਂ ਆ ਪਾ ਰਹੇ ਸਨ ਪਰ ਇਸ ਵਿਚ ਸੈਲਾਨੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਾਪਾਨ ਵਿਚ ਪ੍ਰਵੇਸ਼ ਕਰਨ ਵਾਲੇ ਲੋਕਾਂ ਲਈ ਇਕਾਂਤਵਾਸ ਦੀ ਮਿਆਦ ਘੱਟ ਕਰਕੇ 3 ਦਿਨ ਕੀਤੀ ਜਾ ਰਹੀ ਹੈ ਜੋ ਪਹਿਲਾਂ 7 ਦਿਨ ਸੀ। ਇਸ ਦੇ ਨਾਲ ਹੀ ਕੋਵਿਡ ਜਾਂਚ ਦੀ ਨੈਵੇਟਿਵ ਰਿਪੋਰਟ ਅਤੇ ਬੂਸਟਰ ਟੀਕਾ ਲੈ ਚੁੱਕੇ ਲੋਕਾਂ ਨੂੰ ਇਕਾਂਤਵਾਸ ਤੋਂ ਛੋਟ ਮਿਲੇਗੀ।