ਜਾਪਾਨ ਦੀ ਸਮੁੰਦਰੀ ਸਰਹੱਦ 'ਚ ਦਾਖਲ ਹੋਏ ਚੀਨੀ ਜਹਾਜ਼, ਮਿਲਿਆ ਕਰਾਰਾ ਜਵਾਬ

Wednesday, Feb 10, 2021 - 09:51 PM (IST)

ਜਾਪਾਨ ਦੀ ਸਮੁੰਦਰੀ ਸਰਹੱਦ 'ਚ ਦਾਖਲ ਹੋਏ ਚੀਨੀ ਜਹਾਜ਼, ਮਿਲਿਆ ਕਰਾਰਾ ਜਵਾਬ

ਇੰਟਰਨੈਸ਼ਨਲ ਡੈਸਕ-ਜਲ ਸਰਹੱਦਾਂ ਨੂੰ ਲੈ ਕੇ ਚੀਨ ਦੀ ਘੁਸਪੈਠ ਲਗਾਤਾਰ ਵਧਦੀ ਜਾ ਰਹੀ ਹੈ। ਹਿੰਦ ਪ੍ਰਸ਼ਾਂਤ 'ਚ ਘੁਸਪੈਠ ਨੂੰ ਲੈ ਕੇ ਅਮਰੀਕਾ ਅਤੇ ਤਾਈਵਾਨ ਨਾਲ ਤਣਾਅ ਤੋਂ ਬਾਅਦ ਜਾਪਾਨ ਅਤੇ ਚੀਨ ਦਰਮਿਆਨ ਟਕਰਾਅ ਵਧ ਰਿਹਾ ਹੈ। ਚੀਨੀ ਜਲ ਸੈਨਾ ਦੇ ਜਹਾਜ਼ਾਂ ਨੇ ਜਾਪਾਨ ਦੀ ਸਮੁੰਦਰੀ ਸਰਹੱਦ 'ਚ ਘੁਸਪੈਠ 'ਤੇ ਜਾਪਾਨ ਸਰਕਾਰ ਨੇ ਚੀਨ ਦੇ ਸਾਹਮਣੇ ਵਿਰੋਧ ਦਰਜ ਕਰਵਾਇਆ ਹੈ। ਜਾਪਾਨ ਨੇ ਕਿਹਾ ਕਿ ਚੀਨੀ ਫੌਜ ਦੇ ਜਹਾਜ਼ ਪੂਰਬੀ ਚੀਨ ਸਾਗਰ 'ਚ ਉਸ ਦੇ ਅਧਿਕਾਰ ਵਾਲੇ ਆਈਲੈਂਡਸ ਨੇੜੇ ਪਹੁੰਚ ਗਏ ਸਨ।

ਇਹ ਵੀ ਪੜ੍ਹੋ -ਰੂਸ : ਹਸਪਤਾਲ 'ਚ ਆਕਸੀਜਨ ਦੀ ਕਮੀ ਕਾਰਣ ਤਿੰਨ ਕੋਰੋਨਾ ਮਰੀਜ਼ਾਂ ਦੀ ਮੌਤ

ਚੀਨ ਵੀ ਇਨ੍ਹਾਂ 'ਤੇ ਦਾਅਵਾ ਕਰਦਾ ਰਿਹਾ ਹੈ। ਉਹ ਵਾਰ-ਵਾਰ ਇਸ ਇਲਾਕੇ 'ਚ ਘੁਸਪੈਠ ਕਰਦਾ ਹੈ। ਜਾਪਾਨੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਚੀਨ ਦੇ ਜਹਾਜ਼ਾਂ ਦੀ ਇਹ ਹਰਕਤ ਬਰਦਾਸ਼ਤ ਕਰਨ ਲਾਇਕ ਨਹੀਂ ਹੈ। ਚੀਨੀ ਕੋਸਟਗਾਰਡ ਦੇ 2 ਜਹਾਜ਼ਾਂ ਨੇ ਸ਼ਨੀਵਾਰ ਨੂੰ ਸੇਨਕਾਕੂ ਆਈਲੈਂਡਸ ਦਾ ਰੂਖ ਕੀਤਾ। ਚੀਨ 'ਚ ਇਨ੍ਹਾਂ ਨੂੰ ਦਿਆਓਯੂ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ -ਪੱਛਮੀ ਇੰਡੋਨੇਸ਼ੀਆ 'ਚ ਆਇਆ 6.2 ਦੀ ਤੀਬਰਤਾ ਦਾ ਭੂਚਾਲ

ਚੀਨੀ ਜਹਾਜ਼ਾਂ ਨੇ ਕਥਿਤ ਤੌਰ 'ਤੇ ਜਾਪਾਨ ਦੀਆਂ ਮੱਛੀਆਂ ਫੜਨ ਵਾਲੇ 2 ਬੋਟਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਰੋਕਣ ਲਈ ਜਾਪਾਨੀ ਕੋਸਟਗਾਰਡ ਨੇ ਆਪਣੇ ਜਹਾਜ਼ ਰਵਾਨਾ ਕਰ ਦਿੱਤੇ। ਤੋਪਾਂ ਨਾਲ ਲੈਸ ਚੀਨ ਦਾ ਇਕ ਜਹਾਜ਼ ਜਾਪਾਨ ਦੀ ਸਰਹੱਦ ਦੇ ਕਰੀਬ ਦੇਖਿਆ ਗਿਆ। ਹਾਲ ਹੀ 'ਚ ਚੀਨ ਨੇ ਇਕ ਕਾਨੂੰਨ ਲਾਗੂ ਕੀਤਾ ਹੈ ਇਸ ਦੇ ਤਹਿਤ ਵਿਦੇਸ਼ੀ ਜਹਾਜ਼ਾਂ 'ਤੇ ਹਥਿਆਰਾਂ ਦਾ ਇਸਤੇਮਾਲ ਕਰਨ ਅਤੇ ਉਨ੍ਹਾਂ ਨੂੰ ਤਬਾਹ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਇਹ ਘੁਸਪੈਠ ਦਾ ਪਹਿਲਾ ਮਾਮਲਾ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News