ਜਾਪਾਨ ਪੁਲਸ ਨੇ ਵਿਅਕਤੀ ਦਾ ਸਿਰ ਕਲਮ ਕਰਨ ਦੇ ਮਾਮਲੇ ''ਚ ਔਰਤ ਤੇ ਉਸਦੇ ਮਾਪਿਆਂ ਨੂੰ ਕੀਤਾ ਗ੍ਰਿਫ਼ਤਾਰ
Tuesday, Jul 25, 2023 - 01:58 PM (IST)
ਟੋਕੀਓ (ਭਾਸ਼ਾ)- ਉੱਤਰੀ ਜਾਪਾਨ ਦੇ ਸ਼ਹਿਰ ਸਾਪੋਰੋ ਵਿੱਚ 3 ਹਫ਼ਤੇ ਪਹਿਲਾਂ ਇੱਕ ਹੋਟਲ ਦੇ ਕਮਰੇ ਵਿੱਚੋਂ ਇੱਕ ਵਿਅਕਤੀ ਦੀ ਸਿਰ ਵੱਢੀ ਲਾਸ਼ ਮਿਲੀ ਸੀ ਅਤੇ ਇਸ ਮਾਮਲੇ ਵਿਚ ਇੱਕ ਔਰਤ ਅਤੇ ਉਸ ਦੇ ਮਾਪਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਪਾਨ ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਜਾਪਾਨ ਦੇ ਉੱਤਰੀ ਮੁੱਖ ਟਾਪੂ 'ਤੇ ਹੋਕਾਈਡੋ ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ 29 ਸਾਲਾ ਰੂਨਾ ਤਮੁਰਾ ਅਤੇ ਉਸ ਦੇ ਮਨੋਵਿਗਿਆਨੀ ਪਿਤਾ ਓਸਾਮੂ ਤਮੁਰਾ (59) ਨੂੰ 1 ਜੁਲਾਈ ਤੋਂ 2 ਜੁਲਾਈ ਦੀ ਦਰਮਿਆਨੀ ਰਾਤ ਨੂੰ ਇਕ ਹੋਟਲ ਦੇ ਕਮਰੇ ਵਿਚ ਪੀੜਤ ਦਾ ਸਿਰ ਕਲਮ ਕਰਨ ਅਤੇ ਉਸ ਦੇ ਵੱਢੇ ਹੋਏ ਸਿਰ ਨੂੰ ਦੂਜੀ ਜਗ੍ਹਾ ਲਿਜਾਣ ਦੀ ਸਾਜ਼ਿਸ਼ ਰਚਣ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ ਸੀ। ਪੀੜਤ ਹਿਤੋਸ਼ੀ ਉਰਾ (62) ਦਾ ਸਿਰ ਉਦੋਂ ਤੋਂ ਲਾਪਤਾ ਹੈ। ਪੁਲਸ ਨੇ ਮੰਗਲਵਾਰ ਨੂੰ ਸ਼ੱਕੀ ਵਿਅਕਤੀਆਂ ਦੇ ਘਰ ਛਾਪਾ ਮਾਰਿਆ ਅਤੇ ਮੁੱਖ ਸ਼ੱਕੀ ਦੀ ਮਾਂ 60 ਸਾਲਾ ਹਿਰੋਕੋ ਤਮੁਰਾ, ਜੋ ਕਿ ਪਾਰਟ-ਟਾਈਮ ਵਰਕਰ ਹੈ, ਨੂੰ ਆਪਣੇ ਪਰਿਵਾਰ ਨਾਲ ਸਿਰ ਨੂੰ ਘਰ ਲਿਜਾ ਕੇ ਰੱਖਣ ਸਾਜ਼ਿਸ਼ ਰਚਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ। ਪੁਲਸ ਨੇ ਇਹ ਨਹੀਂ ਦੱਸਿਆ ਕਿ ਧੀ ਅਤੇ ਪਿਤਾ ਨੇ ਮਿਲ ਕੇ ਇਸ ਵਾਰਦਾਤ ਨੂੰ ਕਿਵੇਂ ਅੰਜਾਮ ਦਿੱਤਾ। ਪੁਲਸ ਅਜੇ ਵੀ ਉਨ੍ਹਾਂ ਦੇ ਕਾਰਨਾਮੇ ਦੇ ਮਕਸਦ ਦੀ ਜਾਂਚ ਕਰ ਰਹੀ ਹੈ ਅਤੇ ਉਸ ਨੇ ਇਹ ਨਹੀਂ ਦੱਸਿਆ ਕਿ ਔਰਤ ਅਤੇ ਪੀੜਤ ਇੱਕ-ਦੂਜੇ ਨੂੰ ਜਾਣਦੇ ਸਨ ਜਾਂ ਨਹੀਂ।
ਇਹ ਵੀ ਪੜ੍ਹੋ: ਕਾਲ ਬਣ ਕੇ ਵਰ੍ਹਿਆ ਮੋਹਲੇਧਾਰ ਮੀਂਹ, 2 ਮੰਜ਼ਿਲਾ ਇਮਾਰਤ ਡਿੱਗਣ ਕਾਰਨ 4 ਲੋਕਾਂ ਦੀ ਮੌਤ
ਪੁਲਸ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਹੈ ਕਿ ਸੰਭਾਵਨਾ ਹੈ ਕਿ ਰੂਨਾ ਮਾਨਸਿਕ ਰੋਗੀ ਹੈ। ਮੀਡੀਆ ਰਿਪੋਰਟਾਂ ਵਿਚ ਗੁਆਂਢੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਸ ਨੂੰ ਸਕੂਲ ਜਾਣ ਵਿਚ ਮੁਸ਼ਕਲ ਆਉਂਦੀ ਸੀ ਅਤੇ ਉਹ ਬਚਪਨ ਤੋਂ ਹੀ ਇਕੱਲੀ ਰਹਿਣਾ ਪਸੰਦ ਕਰਦੀ ਸੀ। ਕਿਓਡੋ ਨਿਊਜ਼ ਅਤੇ ਹੋਰ ਮੀਡੀਆ ਨੇ ਦੱਸਿਆ ਕਿ ਪੀੜਤ ਅਤੇ ਇਕ ਹੋਰ ਵਿਅਕਤੀ, ਜਿਸ ਨੂੰ ਰੂਨਾ ਤਮੁਰਾ ਮੰਨਿਆ ਜਾਂਦਾ ਹੈ, ਦੋਵੇਂ ਸੁਸੁਕਿਨੋ ਖੇਤਰ ਦੇ ਇਕ ਹੋਟਲ ਵਿਚ ਗਏ। ਤਕਰੀਬਨ ਤਿੰਨ ਘੰਟੇ ਬਾਅਦ, ਦੋਵਾਂ ਵਿੱਚੋਂ ਸਿਰਫ਼ ਇੱਕ ਨੂੰ ਇੱਕ ਵੱਡਾ ਸੂਟਕੇਸ ਲੈ ਕੇ ਜਾਂਦੇ ਹੋਏ ਦੇਖਿਆ ਗਿਆ। ਕਿਓਡੋ ਨਿਊਜ਼ ਨੇ ਅਣਪਛਾਤੇ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਮਾਰੇ ਗਏ ਵਿਅਕਤੀ ਦੇ ਨਾਲ ਜੋ ਵੀ ਵਿਅਕਤੀ ਸੀ, ਉਸ ਨੇ ਹੋਟਲ ਵਿਚ ਦਾਖਲ ਹੋਣ ਵੇਲੇ ਹਲਕੇ ਰੰਗ ਦੇ ਔਰਤਾਂ ਵਰਗੇ ਕੱਪੜੇ ਅਤੇ ਚੌੜੀ ਕਿਨਾਰੀ ਵਾਲੀ ਟੋਪੀ ਪਾਈ ਹੋਈ ਸੀ, ਪਰ ਬਾਹਰ ਨਿਕਲਦੇ ਸਮੇਉ ਉਸ ਨੇ ਕਾਲੇ ਕੱਪੜੇ ਪਾਏ ਹੋਏ ਸਨ। ਉਰਾ ਦੀ ਲਾਸ਼ 2 ਜੁਲਾਈ ਨੂੰ ਹੋਟਲ ਦੇ ਇਕ ਕਰਮਚਾਰੀ ਨੂੰ ਮਿਲੀ, ਜੋ ਕਮਰੇ ਦੀ ਜਾਂਚ ਕਰਨ ਗਿਆ ਸੀ ਕਿਉਂਕਿ ਦੁਪਹਿਰ ਤੱਕ ਕਿਸੇ ਨੇ ਵੀ ਚੈੱਕ ਆਊਟ ਨਹੀਂ ਕੀਤਾ ਸੀ। ਰਿਪੋਰਟਾਂ ਮੁਤਾਬਕ ਹੋਟਲ ਸਟਾਫ ਨੇ ਪੀੜਤਾ ਨੂੰ ਬਾਥਟਬ 'ਚ ਡਿੱਗਾ ਹੋਇਆ ਦੇਖਿਆ। ਕਮਰੇ ਵਿੱਚ ਉਸਦਾ ਕੋਈ ਸਮਾਨ ਨਹੀਂ ਬਚਿਆ ਸੀ ਅਤੇ ਬਿਸਤਰਾ ਵੀ ਅਜਿਹਾ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਵਰਤਿਆ ਹੀ ਨਾ ਹੋਵੇ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪੁੱਤ ਦੇ Birthday ਵਾਲੇ ਦਿਨ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।