ਕੁਝ ਨਾ ਕਰਨ ਦੀ ਤਨਖਾਹ! ਸਾਲ ''ਚ 6 ਕਰੋੜ ਤੋਂ ਵਧੇਰੇ ਕਮਾਉਂਦਾ ਹੈ ਇਹ ਸ਼ਖਸ

Wednesday, Sep 25, 2024 - 03:54 PM (IST)

ਇੰਟਰਨੈਸ਼ਨਲ ਡੈਸਕ : ਜਾਪਾਨ 'ਚ 'ਡੂ ਨਥਿੰਗ ਗਾਈ' ਵਜੋਂ ਜਾਣੇ ਜਾਂਦੇ ਸ਼ੋਜ਼ੀ ਮੋਰੀਮੋਟੋ ਅਸਲ ਵਿਚ ਆਪਣੇ ਨਾਂ ਦੇ ਹੀ ਮੁਤਾਬਕ ਕੁਝ ਵੀ ਨਹੀਂ ਕਰਦੇ ਪਰ ਫਿਰ ਵੀ  ਉਨ੍ਹਾਂ ਨੇ ਇਕ ਅਨੋਖੀ ਪੇਸ਼ਾ ਬਣਾ ਲਿਆ ਹੈ। ਉਸ ਦਾ ਕੰਮ ਬਹੁਤ ਅਜੀਬ ਹੈ, ਕਿਉਂਕਿ ਉਹ ਸਿਰਫ ਲੋਕਾਂ ਨਾਲ ਸਮਾਂ ਬਿਤਾਉਂਦਾ ਹੈ ਅਤੇ ਇਸ ਲਈ ਉਨ੍ਹਾਂ ਤੋਂ ਭਾਰੀ ਫੀਸ ਵੀ ਲੈਂਦਾ ਹੈ। ਮੋਰੀਮੋਟੋ ਇਸ ਵਿਲੱਖਣ ਪੇਸ਼ੇ ਤੋਂ ਸਾਲਾਨਾ ਲਗਭਗ 6 ਕਰੋੜ ਰੁਪਏ ਕਮਾਉਂਦਾ ਹੈ, ਉਸ ਦੇ ਕੰਮ ਦੀ ਪ੍ਰਸਿੱਧੀ ਇੰਨੀ ਵਧ ਗਈ ਹੈ ਕਿ ਲੋਕ ਉਸ ਨੂੰ ਜਾਪਾਨ ਵਿਚ ਹਾਇਰ ਕਰਨ ਦਾ ਇੰਤਜ਼ਾਰ ਕਰਦੇ ਹਨ।

ਇਹ ਵੀ ਪੜ੍ਹੋ : 'ਭਾਰਤ-ਚੀਨ ਵਿਚਾਲੇ ਨ੍ਹੀਂ ਬਣਾਂਗੇ Sandwiched', ਰਾਸ਼ਟਰਪਤੀ ਦਿਸਾਨਾਇਕੇ ਦਾ ਵੱਡਾ ਬਿਆਨ

ਮੋਰੀਮੋਟੋ ਦਾ ਕੰਮ ਲੋਕਾਂ ਨੂੰ ਭਾਵਨਾਤਮਕ ਸਹਾਇਤਾ ਪ੍ਰਦਾਨ ਕਰਨ ਤੇ ਲੋਕਾਂ ਨੂੰ ਇਕੱਲੇਪਣ ਤੋਂ ਬਾਹਰ ਲਿਆਉਣ ਲਈ ਉਨ੍ਹਾਂ ਦੇ ਆਲੇ-ਦੁਆਲੇ ਘੁੰਮਦਾ ਹੈ। ਲੋਕ ਉਨ੍ਹਾਂ ਨਾਲ ਸਮਾਂ ਬਿਤਾਉਣ ਲਈ ਉਸ ਨਾਲ ਕਰਾਰ ਕਰਦੇ ਹਨ।ਕਈ ਵਾਰ ਉਹ ਕਿਸੇ ਦੇ ਨਾਲ ਲੰਚ ਕਰਨ ਜਾਂਦੇ ਹਨ ਤਾਂ ਕਦੇ ਸਿਰਫ ਉਨ੍ਹਾਂ ਦੇ ਕੋਲ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣਦੇ ਹਨ। ਉਨ੍ਹਾਂ ਦੇ ਨਾਲ ਰਹਿਣ ਦੌਰਾਨ ਮੋਰੀਮੋਟੋ ਕੋਈ ਸਲਾਹ ਨਹੀਂ ਦਿੰਦੇ ਕੋਈ ਕੰਮ ਨਹੀਂ ਕਰਦੇ ਤੇ ਕਿਸੇ ਵੀ ਐਕਟੀਵਿਟੀ ਵਿਚ ਸ਼ਾਮਲ ਨਹੀਂ ਹੁੰਦੇ, ਬੱਸ ਉਨ੍ਹਾਂ ਦੀ ਮੌਜੂਦਗੀ ਹੀ ਲੋਕਾਂ ਲਈ ਕਾਫੀ ਹੁੰਦੀ ਹੈ।

ਮੋਰੀਮੋਟੋ ਕਹਿੰਦਾ ਹੈ ਕਿ ਉਸਦਾ ਕੰਮ ਕੁਝ ਨਹੀਂ ਕਰਨਾ ਹੈ ਅਤੇ ਉਹ ਇਹੀ ਕਰਦਾ ਹੈ। ਉਸਦੀ ਵਿਲੱਖਣ ਸੇਵਾ ਨੇ ਉਸਨੂੰ ਜਪਾਨ ਵਿੱਚ ਇੱਕ ਵਿਲੱਖਣ ਅਤੇ ਪ੍ਰਸਿੱਧ ਵਿਅਕਤੀ ਬਣਾ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੀ ਚਰਚਾ ਹੈ ਅਤੇ ਲੋਕ ਉਨ੍ਹਾਂ ਦੇ ਇਸ ਅਨੋਖੇ ਕੰਮ ਨੂੰ ਕਾਫੀ ਪਸੰਦ ਕਰਦੇ ਹਨ।

ਸ਼ੋਜ਼ੀ ਆਪਣੇ ਕੰਮ ਤੋਂ ਖੁਸ਼
ਅਜਿਹਾ ਨਹੀਂ ਹੈ ਕਿ ਸ਼ੋਜ਼ੀ ਸਾਰੀਆਂ ਪੇਸ਼ਕਸ਼ਾਂ ਸਵੀਕਾਰ ਕਰ ਲਵੇ। ਉਹ ਕਈ ਪੇਸ਼ਕਸ਼ਾਂ ਨੂੰ ਠੁਕਰਾ ਦਿੰਦਾ ਹੈ। ਜਿਵੇਂ ਕਿ ਉਹ ਆਪਣੇ ਗਾਹਕਾਂ ਨਾਲ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰਦੇ ਹਨ। ਨਾਲ ਹੀ, ਉਹ ਪੌਪ ਕੰਸਰਟ ਵਿੱਚ ਜਾਣ ਤੋਂ ਇਨਕਾਰ ਕਰਦੇ ਹਨ ਕਿਉਂਕਿ ਉਹ ਸੰਗੀਤ ਬਾਰੇ ਜ਼ਿਆਦਾ ਨਹੀਂ ਜਾਣਦੇ ਹਨ।

ਜਾਪਾਨ ਵਿਚ ਮਿਲਿਆ ਰੁਜ਼ਗਾਰ
ਜਾਪਾਨ ਵਿਚ ਇਕੱਲਾਪਨ ਇੱਕ ਸਮੱਸਿਆ ਹੈ। ਇਕ ਰਿਪੋਰਟ ਮੁਤਾਬਕ ਜਾਪਾਨ 'ਚ ਕਰੀਬ 40 ਹਜ਼ਾਰ ਲੋਕਾਂ ਦੀ ਆਪਣੇ ਘਰਾਂ 'ਚ ਇਕੱਲੇਪਨ ਹੀ ਮੌਤ ਹੋ ਗਈ। ਜ਼ਿੰਦਗੀ ਦੇ ਆਖਰੀ ਪਲਾਂ ਵਿਚ ਉਸ ਦਾ ਸਾਥ ਦੇਣ ਵਾਲਾ ਕੋਈ ਨਹੀਂ ਸੀ। ਇਕ ਹੋਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲਗਭਗ 4 ਹਜ਼ਾਰ ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੀ ਮੌਤ ਤੋਂ ਇਕ ਮਹੀਨੇ ਬਾਅਦ ਮਿਲੀਆਂ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਜਾਪਾਨ ਵਿਚ ਬਜ਼ੁਰਗਾਂ ਦੀ ਸਭ ਤੋਂ ਵੱਧ ਆਬਾਦੀ ਹੈ। ਉੱਥੇ ਇਕੱਲਾਪਨ ਇੱਕ ਗੰਭੀਰ ਸਮੱਸਿਆ ਹੈ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Baljit Singh

Content Editor

Related News