Pacific Ocean ''ਚ ਲੱਗੇ ਭੂਚਾਲ ਦੇ ਜ਼ੋਰਦਾਰ ਝਟਕੇ! ਘੱਟ ਡੂੰਘਾਈ ਕਾਰਨ ਖਤਰਾ ਵਧੇਰੇ
Monday, Nov 10, 2025 - 04:50 PM (IST)
ਵੈੱਬ ਡੈਸਕ (ANI) : ਉੱਤਰੀ ਪ੍ਰਸ਼ਾਂਤ ਮਹਾਸਾਗਰ ਵਿੱਚ ਸੋਮਵਾਰ 10 ਨਵੰਬਰ, 2025 ਨੂੰ 6.1 ਤੀਬਰਤਾ ਦਾ ਜ਼ੋਰਦਾਰ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਨੇ ਇੱਕ ਬਿਆਨ ਵਿੱਚ ਦੱਸਿਆ ਕਿ ਇਹ ਭੂਚਾਲ ਭਾਰਤੀ ਸਮੇਂ ਅਨੁਸਾਰ 12:53:18 IST 'ਤੇ ਆਇਆ। NCS ਅਨੁਸਾਰ, ਇਸ ਦਾ ਕੇਂਦਰ (Location) ਉੱਤਰੀ ਪ੍ਰਸ਼ਾਂਤ ਮਹਾਸਾਗਰ ਵਿੱਚ ਸੀ, ਜਿਸ ਦੇ ਕੋਆਰਡੀਨੇਟਸ 39.64 N ਲੈਟੀਟਿਊਡ ਅਤੇ 143.51 E ਲਾਂਗੀਟਿਊਡ ਸਨ।
ਖ਼ਤਰਨਾਕ ਸਾਬਤ ਹੋ ਸਕਦਾ ਹੈ ਘੱਟ ਡੂੰਘਾਈ ਦਾ ਭੂਚਾਲ
NCS ਨੇ ਖੁਲਾਸਾ ਕੀਤਾ ਕਿ ਭੂਚਾਲ ਸਿਰਫ਼ 10 ਕਿਲੋਮੀਟਰ (Km) ਦੀ ਘੱਟ ਡੂੰਘਾਈ 'ਤੇ ਆਇਆ। ਭੂਚਾਲ ਵਿਗਿਆਨੀਆਂ ਮੁਤਾਬਕ, ਡੂੰਘੇ ਭੂਚਾਲਾਂ ਦੇ ਮੁਕਾਬਲੇ ਘੱਟ ਡੂੰਘਾਈ ਵਾਲੇ ਭੂਚਾਲ (Shallow earthquakes) ਜ਼ਿਆਦਾ ਖਤਰਨਾਕ ਹੁੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਇਹ ਧਰਤੀ ਦੀ ਸਤ੍ਹਾ ਦੇ ਨੇੜੇ ਵਧੇਰੇ ਊਰਜਾ ਛੱਡਦੇ ਹਨ, ਜਿਸ ਕਾਰਨ ਜ਼ਮੀਨ 'ਤੇ ਜ਼ੋਰਦਾਰ ਝਟਕੇ ਲੱਗਦੇ ਹਨ ਅਤੇ ਢਾਂਚਿਆਂ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਵੱਧ ਜਾਂਦੀ ਹੈ। ਘੱਟ ਡੂੰਘਾਈ ਕਾਰਨ ਆਫਟਰਸ਼ੌਕਸ (aftershocks) ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।
ਇਸ ਭੂਚਾਲ ਦੇ ਪ੍ਰਭਾਵ ਦੇ ਤੌਰ 'ਤੇ ਐਸਪਲੇਨੇਡ ਐਵੇਨਿਊ, ਪੈਸੀਫਿਕ 'ਤੇ ਗੈਰ-ਰਹਿਣਯੋਗ ਅਪਾਰਟਮੈਂਟ ਇਮਾਰਤਾਂ ਨੂੰ ਪ੍ਰਸ਼ਾਂਤ ਮਹਾਸਾਗਰ 'ਚ ਢਹਿਣ ਦੇ ਖ਼ਤਰੇ 'ਚ ਦੇਖਿਆ ਗਿਆ ਹੈ।
'ਰਿੰਗ ਆਫ ਫਾਇਰ' 'ਤੇ ਸਥਿਤ ਹੈ ਖੇਤਰ
ਇਹ ਖੇਤਰ 'ਸਰਕਮ-ਪੈਸੀਫਿਕ ਸੀਸਮਿਕ ਬੈਲਟ' ਦੇ ਨਾਲ ਸਥਿਤ ਹੈ, ਜਿਸ ਨੂੰ ਇਸ ਦੇ ਖਤਰਨਾਕ ਭੂਚਾਲਾਂ ਕਾਰਨ "ਰਿੰਗ ਆਫ ਫਾਇਰ" ਕਿਹਾ ਜਾਂਦਾ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਅਨੁਸਾਰ, ਦੁਨੀਆ ਦੇ ਲਗਭਗ 90 ਫੀਸਦੀ ਭੂਚਾਲ ਅਤੇ ਲਗਭਗ 81 ਫੀਸਦੀ ਸਭ ਤੋਂ ਵੱਡੇ ਭੂਚਾਲ ਇਸੇ ਬੈਲਟ ਵਿੱਚ ਆਉਂਦੇ ਹਨ। ਇਹ ਬੈਲਟ ਟੈਕਟੋਨਿਕ ਪਲੇਟਾਂ ਦੀਆਂ ਸੀਮਾਵਾਂ ਦੇ ਨਾਲ ਮੌਜੂਦ ਹੈ।
