ਜਾਪਾਨ ਨੇ 6 ਸੂਬਿਆਂ ''ਚੋਂ ਕੋਰੋਨਾ ਐਮਰਜੈਂਸੀ ਹਟਾਈ
Monday, Mar 01, 2021 - 11:26 PM (IST)

ਟੋਕੀਓ (ਯੂ. ਐੱਨ. ਆਈ.) - ਜਾਪਾਨ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੀ ਸਥਿਤੀ ਵਿਚ ਸੁਧਾਰ ਵਿਚਾਲੇ ਪਹਿਲਾਂ ਤੋਂ ਨਿਰਧਾਰਤ ਸਮੇਂ ਤੋਂ ਇਕ ਹਫਤੇ ਪਹਿਲਾਂ ਟੋਕੀਓ ਖੇਤਰ ਦੇ ਬਾਹਰੀ 6 ਸੂਬਿਆਂ ਵਿਚ ਕੋਰੋਨਾ ਵਾਇਰਸ ਨਾਲ ਸਬੰਧਿਤ ਐਮਰਜੈਂਸੀ ਹਟਾ ਦਿੱਤੀ ਹੈ।
ਇਹ ਖ਼ਬਰ ਪੜ੍ਹੋ- ਅਮਰੀਕੀ ਰਿਪੋਰਟ 'ਚ ਦਾਅਵਾ - ਚੀਨੀ ਸਾਈਬਰ ਹਮਲੇ ਨਾਲ ਮੁੰਬਈ 'ਚ ਠੱਪ ਹੋਈ ਸੀ 'ਬਿਜਲੀ ਦੀ ਸਪਲਾਈ'
ਕਯੋਦੋ ਖ਼ਬਰ ਏਜੰਸੀ ਨੇ ਸੋਮਵਾਰ ਦੱਸਿਆ ਕਿ ਏਚੀ, ਗਿਫੂ, ਓਸਾਕਾ, ਕਯੋਟੋ, ਹਯੋਗੋ ਅਕੇ ਫੁਕੂਓਕਾ ਸੂਬਿਆਂ ਵਿਚ ਐਮਰਜੈਂਸੀ ਹਟਾ ਦਿੱਤੀ ਗਈ ਹੈ ਹਾਲਾਂਕਿ ਟੋਕੀਓ, ਚੀਬਾ, ਕਾਨਗਾਵਾ ਅਤੇ ਸਾਇਤਾਮਾ ਸੂਬਿਆਂ ਵਿਚ ਪਹਿਲਾਂ ਤੋਂ ਨਿਰਧਾਰਤ ਯੋਜਨਾ ਮੁਤਾਬਕ 7 ਮਾਰਚ ਤੱਕ ਐਮਰਜੈਂਸੀ ਲਾਗੂ ਰਹੇਗੀ। ਐਮਰਜੈਂਸੀ ਹਟਾਉਣ ਦੇ ਬਾਵਜੂਦ ਇਨ੍ਹਾਂ 6 ਸੂਬਿਆਂ ਵਿਚ ਬਾਰ ਅਤੇ ਰੈਸਟੋਰੈਂਟਾਂ ਨੂੰ ਰਾਤ 9 ਵਜੇ ਤੱਕ ਬੰਦ ਕਰਨ ਦਾ ਸੁਝਾਅ ਦਿੱਤਾ ਗਿਆ ਹੈ।
ਇਹ ਖ਼ਬਰ ਪੜ੍ਹੋ- ਵਿਦੇਸ਼ੀ ਚੰਦੇ ਸਹਾਰੇ ਚੱਲ ਰਿਹਾ ਪਾਕਿ, ਵਧਿਆ 6.7 ਅਰਬ ਡਾਲਰ ਦਾ ਕਰਜ਼ਾ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।