ਹਸਪਤਾਲਾਂ ''ਚ ਬੈੱਡਾਂ ਦੀ ਗਿਣਤੀ ਵਧਾ ਰਿਹੈ ਜਾਪਾਨ

Saturday, Nov 13, 2021 - 02:14 AM (IST)

ਹਸਪਤਾਲਾਂ ''ਚ ਬੈੱਡਾਂ ਦੀ ਗਿਣਤੀ ਵਧਾ ਰਿਹੈ ਜਾਪਾਨ

ਟੋਕੀਓ-ਜਾਪਾਨ 'ਚ ਕੋਰੋਨਾ ਵਾਇਰਸ ਦੇ ਮਾਮਲੇ ਭਵਿੱਖ 'ਚ ਵਧਣ ਦੇ ਖ਼ਦਸ਼ੇ ਦਰਮਿਆਨ ਸਰਕਾਰ ਨੇ ਹਸਪਤਾਲਾਂ 'ਚ ਬੈੱਡਾਂ ਦੀ ਗਿਣਤੀ ਵਧਾਉਣ ਸਮੇਤ ਯੋਜਨਾਵਾਂ ਬਣਾਈਆਂ ਹਨ ਤਾਂ ਕਿ ਪਿਛਲੇ ਸਾਲ ਗਰਮੀਆਂ ਵਰਗੇ ਹਾਲਾਤ ਨਾ ਬਣੇ। ਜਾਪਾਨ 'ਚ ਇਕ ਚੰਗੀ ਸਿਹਤ ਬੀਮਾ ਪ੍ਰਣਾਲੀ ਹੈ ਅਤੇ ਹਸਪਤਾਲਾਂ 'ਚ ਪ੍ਰਤੀ ਵਿਅਕਤੀ ਬੈੱਡਾਂ ਦੀ ਗਿਣਤੀ ਦੁਨੀਆ 'ਚ ਸਭ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ : ਪੱਛਮੀ ਯੂਰਪ 'ਚ ਫਿਰ ਤੋਂ ਪੈਰ ਪਸਾਰ ਰਿਹੈ ਕੋਰੋਨਾ ਵਾਇਰਸ

ਇਥੇ ਕੋਵਿਡ-19 ਰੋਗੀਆਂ ਨੂੰ ਸਿਰਫ 20 ਫੀਸਦੀ ਬੈੱਡਾਂ 'ਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ 'ਚ ਜ਼ਿਆਦਾਤਰ ਸਰਕਾਰੀ ਅਤੇ ਵੱਡੇ ਨਿੱਜੀ ਸਰਕਾਰੀ ਹਸਪਤਾਲਾਂ 'ਚ ਹਨ। ਸਰਕਾਰ ਨੇ ਹੋਰ ਜ਼ਿਆਦਾ ਹਸਪਤਾਲਾਂ ਨੂੰ ਅਜਿਹੇ ਮਰੀਜ਼ਾਂ ਦੇ ਇਲਾਜ ਦੇ ਲਿਹਾਜ਼ ਨਾਲ ਤਿਆਰ ਕਰਨ ਲਈ ਸਬਸਿਡੀ ਦਿੱਤੀ ਹੈ ਪਰ ਰਫ਼ਤਾਰ ਹੌਲੀ ਹੈ।

ਇਹ ਵੀ ਪੜ੍ਹੋ : 15 ਨਵੰਬਰ ਨੂੰ ਮੁਲਾਕਾਤ ਕਰਨਗੇ ਬਾਈਡੇਨ ਤੇ ਜਿਨਪਿੰਗ, ਤਣਾਅ ਦਰਮਿਆਨ ਕਰਨਗੇ ਅਹਿਮ ਚਰਚਾ

ਜਾਪਾਨ ਸਰਕਾਰ ਦੇ ਮੰਤਰੀ ਮੰਡਲ ਦੀ ਸ਼ੁੱਕਰਵਾਰ ਨੂੰ ਹੋਈ ਅਹਿਮ ਬੈਠਕ 'ਚ ਕੋਰੋਨਾ ਵਾਇਰਸ ਰੋਕੂ ਉਪਾਅ ਦੀ ਨਵੀਂ ਰੂਪ ਰੇਖਾ ਤਿਆਰ ਕੀਤੀ ਗਈ। ਇਸ 'ਚ ਕਿਹਾ ਗਿਆ ਹੈ ਕਿ ਸਰਕਾਰ ਨਵੰਬਰ ਦੇ ਅੰਤ ਤੱਕ ਹਸਪਤਾਲਾਂ 'ਚ ਕੋਵਿਡ-19 ਇਲਾਜ ਲਈ ਹੋਰ ਜ਼ਿਆਦਾ ਬੈੱਡਾਂ ਦੀ ਵੰਡ ਕਰਵਾਏਗੀ ਤਾਂ ਕਿ ਗਰਮੀਆਂ 'ਚ ਆਈ ਕੋਰੋਨਾ ਦੀ ਪਿਛਲੀ ਲਹਿਰ ਦੀ ਤਰ੍ਹਾਂ ਹਾਲਾਤ ਵਿਗੜਦੇ ਤਾਂ ਜ਼ਿਆਦਾ ਗਿਣਤੀ 'ਚ ਮਰੀਜ਼ਾਂ ਨੂੰ ਦਾਖਲ ਕਰਵਾਇਆ ਜਾ ਸਕੇ।

ਇਹ ਵੀ ਪੜ੍ਹੋ : ਨੇਪਾਲ 'ਚ ਧੋਖਾਧੜੀ ਦੇ ਦੋਸ਼ 'ਚ ਭਾਰਤੀ ਗ੍ਰਿਫ਼ਤਾਰ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News