ਜਾਪਾਨ ਉੱਚ ਸਦਨ ਚੋਣਾਂ : ਸੱਤਾਧਾਰੀ ਗਠਜੋੜ ਨੂੰ ਮਿਲਿਆ ਬਹੁਮਤ

Sunday, Jul 21, 2019 - 11:23 PM (IST)

ਜਾਪਾਨ ਉੱਚ ਸਦਨ ਚੋਣਾਂ : ਸੱਤਾਧਾਰੀ ਗਠਜੋੜ ਨੂੰ ਮਿਲਿਆ ਬਹੁਮਤ

ਟੋਕੀਓ - ਜਾਪਾਨ ਦੀ ਸੰਸਦ ਦੇ ਉੱਚ ਸਦਨ ਲਈ ਐਤਵਾਰ ਨੂੰ ਵੋਟਿੰਗ ਹੋਈ, ਜਿਸ 'ਚ ਪ੍ਰਧਾਨ ਮੰਤਰੀ ਸ਼ਿੰਜੋ ਆਬੇ (64) ਦੇ ਸੱਤਾਧਾਰੀ ਗਠਜੋੜ ਨੂੰ ਬਹੁਮਤ ਹਾਸਲ ਹੋਇਆ। ਐਗਜ਼ਿਟ ਪੋਲਸ ਤੋਂ ਸੰਕੇਤ ਮਿਲ ਰਹੇ ਹਨ ਕਿ ਆਬੇ ਸੰਵਿਧਾਨਕ ਸੋਧਾਂ ਦੇ ਲਈ ਜ਼ਰੂਰੀ ਬਹੁਮਤ ਹਾਸਲ ਕਰਨ ਦੇ ਕਰੀਬ ਜਾ ਸਕਦੇ ਹਨ। ਐੱਨ. ਐੱਚ. ਕੇ. ਪਬਲਿਕ ਟੈਲੀਵੀਜ਼ਨ ਨੇ ਆਖਿਆ ਕਿ ਆਬੇ ਦੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਅਤੇ ਉਸ ਦੀ ਕਨਿਸ਼ਠ ਸਹਿਯੋਗੀ ਕੋਮੀਤਾ ਨੂੰ 2 ਘੰਟੇ ਦੀ ਗਿਣਤੀ ਤੋਂ ਬਾਅਦ ਉੱਚ ਸਦਨ 'ਚ 64 ਸੀਟਾਂ 'ਤੇ ਜਿੱਤ ਚੁੱਕੀ ਹੈ। ਜੇਕਰ ਸੱਤਾਧਾਰੀ ਗਠਜੋੜ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਅਤੇ ਆਜ਼ਾਦੀ ਸੰਸਦੀ ਮੈਂਬਰਾਂ ਦਾ ਸਮਰਥਨ ਹਾਸਲ ਕਰਨ 'ਚ ਕਾਮਯਾਬ ਰਹੀ ਤਾਂ ਸੰਵਿਧਾਨਕ ਪ੍ਰਕਿਰਿਆ ਲਈ ਜ਼ਰੂਰੀ 2 ਤਿਹਾਈ ਬਹੁਮਤ ਹਾਸਲ ਹੋ ਸਕਦਾ ਹੈ।

ਜਾਪਾਨ ਦੀ ਸੰਸਦ ਦੇ ਉੱਚ ਸਦਨ ਦੀ 124 ਸੀਟਾਂ ਲਈ ਵੋਟਿੰਗ ਹੋਈ ਹੈ। ਉੱਚ ਸਦਨ ਹਾਊਸ ਆਫ ਕਾਊਸਿਲਰਸ 'ਚ ਕੁਲ 245 ਸੀਟਾਂ ਹਨ, ਜਿਨ੍ਹਾਂ 'ਚੋਂ ਕਰੀਬ ਅੱਧੀਆਂ ਲਈ ਚੋਣ ਹਰ 3 ਸਾਲ 'ਤੇ ਕੀਤੀ ਜਾਂਦੀ ਹੈ। ਉੱਚ ਸਦਨ ਪ੍ਰਧਾਨ ਮੰਤਰੀ ਦਾ ਚੋਣ ਨਹੀਂ ਕਰਦਾ। 2 ਤਿਹਾਈ ਬਹੁਮਤ ਮਤਲਬ 164 ਸੀਟਾਂ ਹਾਸਲ ਕਰਨ ਲਈ ਆਬੇ ਦੇ ਗਠਜੋੜ ਨੂੰ 85 ਹੋਰ ਸੀਟਾਂ ਦੀ ਜ਼ਰੂਰਤ ਹੋਵੇਗੀ।

ਸਭ ਤੋਂ ਲੰਬੇ ਸਮੇਂ ਤੱਕ ਜਾਪਾਨ ਦੇ ਪ੍ਰਧਾਨ ਮੰਤਰੀ ਅਹੁਦੇ 'ਤੇ ਰਹਿਣ ਦਾ ਕੀਰਤੀਮਾਨ ਰਚਣ ਦੀ ਕਗਾਰ 'ਤੇ ਪਹੁੰਚ ਚੁਕੇ ਆਬੇ ਨੂੰ ਅਮਰੀਕਾ ਦੇ ਨਾਲ ਵਪਾਰ ਵਾਰਤਾ ਅਤੇ ਇਸ ਸਾਲ ਦੇ ਆਖਿਰ 'ਚ ਉਪਭੋਗ ਟੈਕਸ 'ਚ ਹੋਣ ਜਾ ਰਹੇ ਇਜ਼ਾਫੇ ਤੋਂ ਪਹਿਲਾਂ ਜਨਾਦੇਸ਼ ਹੋਰ ਵੀ ਮਜ਼ਬੂਤ ਹੋਣ ਦੀ ਉਮੀਦ ਹੈ। ਓਲੰਪੀਅਨ ਪੋਲਾਂ ਤੋਂ ਸੰਕੇਤ ਮਿਲ ਕਿ ਆਬੇ ਦੀ ਲਿਬਰਲ ਡੈਮੋਕ੍ਰੇਟਿਕ ਪਾਰਟੀ (ਐੱਲ. ਡੀ. ਪੀ.) ਅਤੇ ਉਸ ਦੇ ਗਠਜੋੜ ਸਾਂਝੇਦਾਰ ਕੋਮੀਤੋ ਨੂੰ ਬਹੁਮਤ ਮਿਲਣ ਦੀ ਸੰਭਾਵਨਾ ਹੈ।


author

Khushdeep Jassi

Content Editor

Related News