ਜਾਪਾਨ ਨੇ ਉੱਤਰ ਕੋਰੀਆ ’ਤੇ ਲਾਈ ਪਾਬੰਦੀ 2 ਸਾਲ ਹੋਰ ਵਧਾਈ

Wednesday, Apr 07, 2021 - 12:47 AM (IST)

ਜਾਪਾਨ ਨੇ ਉੱਤਰ ਕੋਰੀਆ ’ਤੇ ਲਾਈ ਪਾਬੰਦੀ 2 ਸਾਲ ਹੋਰ ਵਧਾਈ

ਟੋਕੀਓ-ਜਾਪਾਨ ਨੇ ਉੱਤਰ ਕੋਰੀਆ ਵਿਰੁੱਧ ਲਾਗੂ ਪਾਬੰਦੀ ਦੀ ਮਿਆਦ ਦੋ ਸਾਲ ਹੋਰ ਵਧਾ ਦਿੱਤੀ ਹੈ। ਉੱਤਰ ਕੋਰੀਆ ਜਾਪਾਨੀ ਨਾਗਰਿਕਾਂ ਦੇ ਅਗਵਾ ਦੇ ਮਾਮਲੇ ’ਤੇ ਵਿਵਾਦ ਸੁਲਝਾਉਣ ਦੀ ਦਿਸ਼ਾ ’ਚ ਕੋਈ ਤਰੱਕੀ ਕੀਤੇ ਬਿਨਾਂ ਆਪਣੇ ਪ੍ਰਮਾਣੂ ਹਥਿਆਰ ਵਿਕਸਤ ਕਰਨਾ ਜਾਰੀ ਰੱਖੇ ਹੋਏ ਹੈ, ਜਿਸ ਦੇ ਮੱਦੇਨਜ਼ਰ ਜਾਪਾਨ ਨੇ ਇਹ ਕਦਮ ਚੁੱਕਿਆ ਹੈ। ਜਾਪਾਨ ਨੇ ਦੋਨਾਂ ਦੇਸ਼ਾਂ ਦਰਮਿਆਨ ਸਾਰੇ ਤਰ੍ਹਾਂ ਦੇ ਵਪਾਰ ’ਤੇ ਰੋਕ ਲ ਰੱਖੀ ਹੈ ਅਤੇ ਉੱਤਰ ਕੋਰੀਆ ’ਚ ਰਜਿਸਟਰਡ ਜਹਾਜ਼ਾਂ ਨੂੰ ਉਸਦੇ ਬੰਦਰਗਾਹਾਂ ’ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ।

ਇਹ ਵੀ ਪੜ੍ਹੋ-ਅਮਰੀਕਾ : ਸ਼ਿਕਾਗੋ 'ਚ ਦੋ ਧਿਰਾਂ ਵਿਚਾਲੇ ਚਲੀਆਂ ਗੋਲੀਆਂ, 7 ਜ਼ਖਮੀ

ਉਹ ਸਿਰਫ ਮਨੁੱਖੀ ਉਦੇਸ਼ ਨਾਲ ਦਾਖਲ ਹੋ ਸਕਦੇ ਹਨ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਦਰਮਿਆਨ ਉਡਾਨਾਂ ’ਤੇ ਵੀ ਪਾਬੰਦੀ ਹੈ। ਜਾਪਾਨ, ਉੱਤਰ ਕੋਰੀਆ ਅਤੇ ਪ੍ਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮਾਂ ਵਿਰੁੱਧ ਲਾਈਆਂ ਗਈਆਂ ਸੰਯੁਕਤ ਰਾਸ਼ਟਰ ਪਾਬੰਦੀਆਂ ਦੀ ਵੀ ਪਾਲਣਾ ਕਰਦਾ ਹੈ। ਜਾਪਾਨ ਦੇ ਮੁੱਖ ਕੈਬਨਿਟ ਸਕੱਤਰ ਕਾਤਸੁਨੋਬੁ ਕਾਤੋ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਕੈਬਨਿਟ ਨੇ ਪਾਬੰਦੀ ਦੀ ਮਿਆਦ ਵਧਾਉਣ ਫੈਸਲਾ ਕੀਤਾ ਹੈ। ਪਹਿਲਾਂ ਇਹ ਮਿਆਦ 13 ਅਪ੍ਰੈਲ ਨੂੰ ਖਤਮ ਹੋਣ ਵਾਲੀ ਸੀ। ਉੱਤਰ ਕੋਰੀਆ ਨੇ ਲਗਭਗ ਇਕ ਸਾਲ ’ਚ ਪਹਿਲੀ ਵਾਰ 25 ਮਾਰਚ ਨੂੰ ਦੋ ਬੈਲਿਸਟਿਕ ਮਿਜ਼ਾਈਲਾਂ ਦੀ ਲਾਂਚਿੰਗ ਕੀਤੀ ਸੀ, ਜਿਸਦੀ ਜਾਪਾਨ, ਅਮਰੀਕਾ ਅਤੇ ਦੱਖਣੀ ਕੋਰੀਆ ਨੇ ਨਿੰਦਾ ਕੀਤੀ ਸੀ।

ਇਹ ਵੀ ਪੜ੍ਹੋ-ਜਾਰਜੀਆ : ਪ੍ਰਧਾਨ ਮੰਤਰੀ ਨੂੰ ਹੋਇਆ ਕੋਰੋਨਾ, ਟਵੀਟ ਕਰ ਕੇ ਦਿੱਤੀ ਜਾਣਕਾਰੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News