ਜਾਪਾਨ 'ਚ ਘਰੇਲੂ ਮਰੀਜ਼ਾਂ ਦੀ ਗਿਣਤੀ 10,000 ਦੇ ਪਾਰ

04/19/2020 11:54:12 AM

ਟੋਕੀਓ (ਬਿਊਰੋ): ਜਾਪਾਨ ਦੇ ਸਿਹਤ ਮੰਤਰਾਲੇ ਨੇ ਕੋਵਿਡ-19 ਦੇ ਮਰੀਜ਼ਾਂ ਨੂੰ ਲੈਕੇ ਜਾਣਕਾਰੀ ਸਾਂਝੀ ਕੀਤੀ। ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਇਕ ਦਿਨ ਪਹਿਲਾਂ ਕੋਰੋਨਾਵਾਇਰਸ ਦੇ 568 ਨਵੇਂ ਮਾਮਲੇ ਸਾਹਮਣੇ ਆਏ ਜਿਹਨਾਂ ਨਾਲ ਘਰੇਲੂ ਮਾਮਲਿਆਂ ਦਾ ਕੁੱਲ ਅੰਕੜਾ 10,361 ਹੋ ਗਿਆ। ਇਸ ਸਾਲ ਦੇ ਸ਼ੁਰੂ ਵਿਚ ਟੋਕੀਓ ਨੇੜੇ ਇਕ ਕਰੂਜ਼ ਜਹਾਜ਼  ਤੋਂ 712 ਹੋਰ ਲੋਕਾਂ ਨੂੰ ਮਿਲਾ ਕੇ ਕੁੱਲ 11,073 ਮਾਮਲੇ ਸਾਹਮਣੇ ਆਏ ਜਿਸ ਵਿਚੋਂ 174 ਲੋਕਾਂ ਦੀ ਮੌਤ ਹੋਈ। ਗੌਰਤਲਬ ਹੈ ਕਿ ਅਮਰੀਕਾ ਅਤੇ ਯੂਰਪ ਦੀ ਤੁਲਨਾ ਵਿਚ ਮਾਮਲਿਆਂ ਦੀ ਇਹ ਗਿਣਤੀ ਹਾਲੇ ਵੀ ਕਾਫੀ ਘੱਟ ਹੈ।

ਜਾਪਾਨ ਨੇ ਆਖਿਰਕਾਰ ਟੋਕੀਓ ਅਤੇ ਹੋਰ ਥਾਵਾਂ 'ਤੇ ਵਧੀਕ ਪਰੀਖਣ ਕੇਂਦਰ ਸਥਾਪਿਤ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਨਾਲ ਮੁੱਢਲੀ ਦੇਖਭਾਲ ਕਰਨ ਵਾਲੇ ਡਾਕਟਰਾਂ ਨੂੰ ਸ਼ੱਕੀ ਮਰੀਜ਼ਾਂ ਨੂੰ ਸਿੱਧੇ ਪਰੀਖਣ ਕੇਂਦਰਾਂ ਵਿਚ ਭੇਜਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਬਜਾਏ ਇਸ ਦੇ ਕਿ ਉਹ ਜਨਤਕ ਸਿਹਤ ਕੇਂਦਰਾਂ ਦੇ ਜ਼ਰੀਏ ਜਾਂਚ ਕਰਵਾਉਣ। ਬਹੁਤ ਸਾਰੇ ਲੋਕਾਂ ਦੇ ਪਰੀਖਣ ਅਤੇ ਇਲਾਜ ਵਿਚ ਦੇਰੀ ਹੋਈ ਸੀ। ਮਾਹਰਾਂ ਨੇ ਨੋਟ ਕੀਤਾ ਹੈ ਕਿ ਇਨਫੈਕਸ਼ਨ ਦਾ ਪਤਾ ਲਗਾਉਣ ਲਈ ਕਲਸਟਰ ਦੇ ਬਾਅਦ ਦੀ ਉਹਨਾਂ ਦੀ ਰਣਨੀਤੀ ਹੁਣ ਵੱਧਦੇ ਮਾਮਲਿਆਂ ਨਾਲ ਨਜਿੱਠਣ ਲਈ ਪ੍ਰਭਾਵੀ ਨਹੀਂ ਹੈ ਅਤੇ ਵੱਧ ਪਰੀਖਣਾਂ ਦੀ ਲੋੜ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਪਾਕਿ ਰਾਸ਼ਟਰਪਤੀ ਦਾ ਆਦੇਸ਼-'ਰਮਜ਼ਾਨ 'ਚ ਖੁੱਲ੍ਹੀਆਂ ਰਹਿਣਗੀਆਂ ਮਸਜਿਦਾਂ'

ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਵੀਰਵਾਰ ਨੂੰ ਐਮਰਜੈਂਸੀ ਦੀ ਸਥਿਤੀ ਦਾ ਵਿਸਥਾਰ ਕੀਤਾ ਜੋ ਕਿ ਜਾਪਾਨ ਅਤੇ ਇਸ ਦੇ 6 ਹੋਰ ਸ਼ਹਿਰੀ ਖੇਤਰਾਂ ਤੱਕ ਸੀਮਿਤ ਸੀ। ਇਸ ਚਿੰਤਾ ਦੇ ਨਾਲ ਕਿ ਦੇਸ਼ ਭਰ ਵਿਚ ਵਾਇਰਸ ਦੇ ਫੈਲਣ ਨੂੰ ਰੋਕਿਆ ਜਾ ਸਕੇ ਪਰ ਹਸਪਤਾਲਾਂ ਵਿਚ ਪਹਿਲਾਂ ਹੀ ਮਰੀਜ਼ਾਂ ਦੀ ਗਿਣਤੀ ਵੱਧ ਗਈ ਹੈ। ਜਾਪਾਨ ਵਿਚ ਜਨਵਰੀ ਦੇ ਮੱਧ ਵਿਚ ਪਹਿਲੇ ਮਾਮਲੇ ਦਾ ਪਤਾ ਚੱਲਿਆ ਸੀ। ਮਾਮਲਿਆਂ ਨੂੰ 1,000 ਤੱਕ ਪਹੁੰਚਣ ਵਿਚ 2 ਮਹੀਨੇ ਲੱਗੇ ਪਰ ਹਾਲ ਹੀ ਦੇ ਹਫਤਿਆਂ ਵਿਚ ਇਨਫੈਕਸ਼ਨ ਦੇ ਪ੍ਰਸਾਰ ਵਿਚ ਤੇਜ਼ੀ ਆਈ ਅਤੇ ਸਿਰਫ 10 ਦਿਨਾਂ ਵਿਚ ਗਿਣਤੀ 5,000 ਤੋਂ ਦੁੱਗਣੀ ਹੋ ਗਈ ਹੈ।


 


Vandana

Content Editor

Related News