ਕੋਰੋਨਾ ਦੇ ਚਲਦਿਆਂ ਫਰਵਰੀ ’ਚ ਵਿਦੇਸ਼ੀ ਨਾਗਰਿਕਾਂ ਲਈ ਸਰੱਹਦਾਂ ਬੰਦ ਰੱਖੇਗਾ ਜਾਪਾਨ
Wednesday, Jan 12, 2022 - 06:49 PM (IST)
ਟੋਕੀਓ (ਬਿਊਰੋ)– ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਨੇ ਮੰਗਲਵਾਰ ਨੂੰ ਕਿਹਾ ਕਿ ਬਜ਼ੁਰਗਾਂ ਨੂੰ ਕੋਵਿਡ-19 ਰੋਕੂ ਟੀਕੇ ਦੀ ਬੂਸਟਰ ਡੋਜ਼ ਦੇਣ ਦੇ ਪ੍ਰੋਗਰਾਮ ਨੂੰ ਤੇਜ਼ ਕਰਨ ਤੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਵਾਧੇ ਨੂੰ ਰੋਕਣ ਦੇ ਮੱਦੇਨਜ਼ਰ ਫਰਵਰੀ ’ਚ ਜ਼ਿਆਦਾਤਰ ਵਿਦੇਸ਼ੀ ਨਾਗਰਿਕਾਂ ਲਈ ਦੇਸ਼ ਦੀਆਂ ਸਰਹੱਦਾਂ ਬੰਦ ਰਹਿਣਗੀਆਂ।
ਕੋਵਿਡ-19 ਦੇ ਮਾਮਲੇ ਘੱਟ ਹੋਣ ਤੋਂ ਬਾਅਦ ਜਾਪਾਨ ਨੇ ਨਵੰਬਰ ’ਚ ਸਰਹੱਦਾਂ ਖੋਲ੍ਹ ਦਿੱਤੀਆਂ ਸਨ ਪਰ ਹੁਣ ਨਵੇਂ ਵੇਰੀਐਂਟ ਕਾਰਨ ਵਾਇਰਸ ਦੇ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ ਜ਼ਿਆਦਾਤਰ ਵਿਦੇਸ਼ੀ ਨਾਗਰਿਕਾਂ ਲਈ ਇਕ ਵਾਰ ਮੁੜ ਸਰਹੱਦਾਂ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਸ਼ਹਿਨਾਜ਼ ਗਿੱਲ ਨੇ ਸਾਂਝਾ ਕੀਤਾ ਬੋਲਡ ਫੋਟੋਸ਼ੂਟ
ਕਿਸ਼ਿਦਾ ਨੇ ਕਿਹਾ ਕਿ ਸਖ਼ਤ ਸਰਹੱਦੀ ਨਿਯਮਾਂ ਨੇ ਵਾਇਰਸ ਦੇ ਵਾਧੇ ਨੂੰ ਹੌਲੀ ਕਰਨ ’ਚ ਮਦਦ ਕੀਤੀ ਹੈ ਤੇ ਇਸ ਦੇ ਪ੍ਰਕੋਪ ਨਾਲ ਨਜਿੱਠਣ ਦੀ ਤਿਆਰੀ ਲਈ ਸਮਾਂ ਵੀ ਦਿੱਤਾ ਹੈ। ਜਾਪਾਨ ’ਚ ਦਸੰਬਰ ’ਚ ਵਾਇਰਸ ਦੇ ਕਾਫੀ ਘੱਟ ਮਾਮਲੇ ਸਨ ਪਰ ਨਵੇਂ ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਅਚਾਨਕ ਮਾਮਲਿਆਂ ’ਚ ਕਾਫੀ ਵਾਧਾ ਦੇਖਿਆ ਗਿਆ।
ਕਿਸ਼ਿਦਾ ਨੇ ਪਿਛਲੇ ਹਫ਼ਤੇ 3 ਸੂਬਿਆਂ ਓਕੀਨਾਵਾ, ਯਾਮਾਗੁਚੀ ਤੇ ਹਿਰੋਸ਼ੀਮਾ ’ਚ ਐਮਰਜੰਸੀ ਦਾ ਐਲਾਨ ਕੀਤਾ ਸੀ। ਦੇਸ਼ ’ਚ ਦਸੰਬਰ ’ਚ ਡਾਕਟਰਾਂ ਨੂੰ ਕੋਵਿਡ-19 ਰੋਕੂ ਟੀਕਿਆਂ ਦੀ ਬੂਸਟਰ ਡੋਜ਼ ਦਿੱਤੀ ਜਾਣੀ ਸ਼ੁਰੂ ਹੋ ਗਈ ਸੀ ਪਰ ਇਸ ਦੀ ਦਰ ਕਾਫੀ ਘੱਟ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।