ਜਾਪਾਨ ਨੇ ਅੱਠ ਰੂਸੀ ਡਿਪਲੋਮੈਟਾਂ ਨੂੰ ਕੱਢਣ ਦਾ ਕੀਤਾ ਐਲਾਨ, ਮਸ਼ੀਨਰੀ ਉਪਕਰਣਾਂ ''ਤੇ ਲਗਾਏਗਾ ਰੋਕ

04/08/2022 4:58:25 PM

ਟੋਕੀਓ (ਭਾਸ਼ਾ)- ਜਾਪਾਨ ਦੀ ਸਰਕਾਰ ਨੇ ਕਿਹਾ ਹੈ ਕਿ ਉਹ ਯੂਕ੍ਰੇਨ 'ਤੇ ਰੂਸ ਦੇ ਹਮਲੇ ਨੂੰ ਲੈ ਕੇ ਅੱਠ ਰੂਸੀ ਡਿਪਲੋਮੈਟਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢ ਰਹੀ ਹੈ। ਇਸ ਦੇ ਨਾਲ ਹੀ ਦੇਸ਼ ਰੂਸ ਤੋਂ ਮਸ਼ੀਨਰੀ ਉਪਕਰਣ, ਖਾਸ ਕਿਸਮ ਦੀ ਲੱਕੜ ਅਤੇ ਵੋਡਕਾ ਦੀ ਦਰਾਮਦ 'ਤੇ ਪਾਬੰਦੀ ਲਗਾ ਦੇਵੇਗਾ। ਜਾਪਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹਿਕਾਰਿਕੋ ਓਨੋ ਨੇ ਸ਼ੁੱਕਰਵਾਰ ਨੂੰ ਰੂਸੀ ਡਿਪਲੋਮੈਟਾਂ ਨੂੰ ਕੱਢਣ ਦੇ ਫ਼ੈਸਲੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਪ ਵਿਦੇਸ਼ ਮੰਤਰੀ ਤਾਕੇਓ ਮੋਰੀ ਨੇ ਇਸ ਬਾਰੇ ਰੂਸੀ ਰਾਜਦੂਤ ਮਿਖਾਇਲ ਗਲੁਜਿਨ ਨੂੰ ਸੂਚਿਤ ਕਰ ਦਿੱਤਾ ਹੈ। ਯੂਕ੍ਰੇਨ 'ਤੇ ਰੂਸ ਦੇ ਹਮਲੇ ਕਾਰਨ ਯੂਰਪੀ ਦੇਸ਼ਾਂ ਨੇ ਦਰਜਨਾਂ ਰੂਸੀ ਡਿਪਲੋਮੈਟਾਂ ਨੂੰ ਕੱਢ ਦਿੱਤਾ ਹੈ। ਜਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਵੱਲੋਂ ਗਰੁੱਪ 7 ਦੇਸ਼ਾਂ ਵਿਚਾਲੇ ਹੋਏ ਸਮਝੌਤੇ ਦੇ ਤਹਿਤ ਰੂਸ ਖ਼ਿਲਾਫ਼ ਵਾਧੂ ਪਾਬੰਦੀਆਂ ਦਾ ਐਲਾਨ ਕਰਨ ਦੀ ਉਮੀਦ ਹੈ। ਟੋਕੀਓ ਪਹਿਲਾਂ ਹੀ ਮਾਸਕੋ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਚੁੱਕਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਮੈਕਰੋਂ ਦਾ ਵੱਡਾ ਬਿਆਨ, ਕਿਹਾ- ਜੰਗ ਨੂੰ ਰੋਕਣ ਲਈ ਪੁਤਿਨ ਨਾਲ ਗੱਲ ਕਰਨਾ ਜਾਰੀ ਰੱਖਾਂਗਾ

ਰੂਸ ਤੋਂ ਮਸ਼ੀਨਰੀ ਉਪਕਰਣ ਦੀ ਦਰਾਮਦ 'ਤੇ ਲਗਾਏਗਾ ਰੋਕ
ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਰੂਸ ਤੋਂ ਮਸ਼ੀਨਰੀ ਉਪਕਰਣ, ਖਾਸ ਕਿਸਮ ਦੀ ਲੱਕੜ ਅਤੇ ਵੋਡਕਾ ਦੀ ਦਰਾਮਦ 'ਤੇ ਪਾਬੰਦੀ ਲਗਾ ਦੇਵੇਗਾ। ਕਿਸ਼ਿਦਾ ਨੇ ਮੀਡੀਆ ਨੂੰ ਦੱਸਿਆ ਕਿ ਅਗਲੇ ਹਫ਼ਤੇ ਰੂਸ ਤੋਂ ਮਸ਼ੀਨਰੀ ਉਪਕਰਣ, ਖਾਸ ਕਿਸਮ ਦੀ ਲੱਕੜ ਅਤੇ ਵੋਡਕਾ ਦੀ ਦਰਾਮਦ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਾਪਾਨ ਰੂਸ ਤੋਂ ਕੋਲੇ ਦੀ ਦਰਾਮਦ ਨੂੰ ਘੱਟ ਕਰੇਗਾ ਅਤੇ ਭਵਿੱਖ ਵਿਚ ਇਸ ਦਰਾਮਦ ਨੂੰ  ਪੂਰੀ ਤਰ੍ਹਾਂ ਰੋਕ ਦਿੱਤਾ ਜਾਵੇਗਾ। ਕਿਸ਼ਿਦਾ ਨੇ ਕਿਹਾ ਕਿ ਅਸੀਂ ਰੂਸੀ ਬੈਂਕਾਂ ਖ਼ਿਲਾਫ਼ ਵੀ ਪਾਬੰਦੀਆਂ ਦਾ ਵਿਸਥਾਰ ਕਰ ਰਹੇ ਹਾਂ, ਖਾਸ ਤੌਰ 'ਤੇ Sberbank ਅਤੇ Alfa-Bank ਖ਼ਿਲਾਫ਼। ਇਸ ਤੋਂ ਇਲਾਵਾ ਜਾਪਾਨ ਲਗਭਗ 20 ਰੂਸੀ ਸੰਗਠਨਾਂ 'ਤੇ ਵੀ ਪਾਬੰਦੀ ਲਗਾਏਗਾ।


Vandana

Content Editor

Related News